ਅਗਲੇ 25 ਸਾਲਾਂ ’ਚ ਭਾਰਤ ਦਾ ਵਿਕਾਸ ‘ਟਿਕਾਊ ਤੇ ਭਰੋਸੇਯੋਗ’ ਹੋਵੇਗਾ: ਮੋਦੀ

Prime Minister Narendra Modi

ਨਵੀਂ ਦਿੱਲੀ/ਦਾਵੋਸ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਆਪਣੀਆਂ ਨੀਤੀਆਂ ਘੜਨ ਮੌਕੇ ਨਾ ਸਿਰਫ਼ ਅੱਜ ਦੀਆਂ ਬਲਕਿ ਅਗਲੇ 25 ਸਾਲ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਵਿਕਾਸ ਦੀ ਮਿਆਦ ‘ਹਰਿਆਵਲ ਤੇ ਸਾਫ਼ ਸੁਥਰੀ’ ਹੋਣ ਦੇ ਨਾਲ ‘ਟਿਕਾਊ ਤੇ ਭਰੋਸੇਯੋਗ’ ਹੋਵੇਗੀ। ਵਿਸ਼ਵ ਆਰਥਿਕ ਫੋਰਮ ਦੇ ਆਨਲਾਈਨ ਦਾਵੋਸ ਏਜੰਡਾ 2022 ਸਿਖਰ ਵਾਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਅਗਲੇ 25 ਸਾਲਾਂ ਲਈ ਨਾ ਸਿਰਫ਼ ਉੱਚ ਵਿਕਾਸ ਬਲਕਿ ਲੋਕ ਭਲਾਈ ਤੇ ਤੰਦਰੁਸਤੀ ਨੂੰ ਵੀ ਆਪਣੇ ਏਜੰਡੇ ’ਚ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਪੂਰੀ ਚੌਕਸੀ ਤੇ ਸਾਵਧਾਨੀ ਨਾਲ ਕੋਵਿਡ-19 ਦੀ ਇਕ ਹੋਰ ਲਹਿਰ ਨਾਲ ਲੜ ਰਿਹੈ ਜਦੋਂਕਿ ਆਰਥਿਕ ਵਿਕਾਸ ਨੂੰ ਨਾਲੋ ਨਾਲ ਕਾਇਮ ਰੱਖਿਆ ਜਾ ਰਿਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਧਿਆਨ ਇਸ ਵੇਲੇ ਸਹੀ ਦਿਸ਼ਾ ’ਚ ਸੁਧਾਰਾਂ ਵੱਲ ਹੈ ਤੇ ਆਲਮੀ ਆਰਥਿਕ ਮਾਹਿਰਾਂ ਨੇ ਭਾਰਤ ਦੇ ਫੈਸਲਿਆਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ, ‘ਅਸੀਂ ਕੁੱਲ ਆਲਮ ਵੱਲੋਂ ਸਾਡੇ ਤੋਂ ਲਾਈਆਂ ਆਸਾਂ ਉਮੀਦਾਂ ਨੂੰ ਪੂਰਾ ਕਰਾਂਗੇ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਏਈ ਧਮਾਕੇ ’ਚ ਮਰੇ ਦੋ ਭਾਰਤੀਆਂ ਦੀ ਪਛਾਣ
Next articleਗਣਤੰਤਰ ਦਿਵਸ ਮੌਕੇ ਕਰਤੱਬ ਦਿਖਾਉਣਗੇ 75 ਏਅਰਕਰਾਫਟ