ਐੱਨ.ਪੀ.ਐੱਸ., ਯੂ.ਪੀ.ਐੱਸ. ਦੇ ਵਿਰੁੱਧ ਅਤੇ ਪੁਰਾਣੀ ਪੈਨਸ਼ਨ ਬਹਾਲੀ ਲਈ ਸੰਘਰਸ਼ ਜਾਰੀ ਰਹੇਗਾ- ਸਰਵਜੀਤ ਸਿੰਘ

ਫਰੰਟ ਅਗੇਂਸਟ ਐੱਨ.ਪੀ.ਐੱਸ. ਇਨ ਰੇਲਵੇ ਦੇ ਰਾਸ਼ਟਰੀ ਪ੍ਰਧਾਨ ਕਾਮਰੇਡ ਅਮਰੀਕ ਸਿੰਘ ਨੇ ਕਿਹਾ ਕਿ ਰੇਲਵੇ ਅਤੇ ਦੇਸ਼ ਦੇ ਲੱਖਾਂ ਕਰਮਚਾਰੀ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਪੁਰਾਣੀ ਪੈਨਸ਼ਨ ਬਹਾਲੀ ਲਈ ਲੱਖਾਂ ਕਰਮਚਾਰੀਆਂ ਨੇ ਕਈ ਵਾਰ ਦਿੱਲੀ ਵਿੱਚ ਵੱਡੀਆਂ ਰੈਲੀਆਂ ਕੀਤੀਆਂ ਹਨ, ਪਰੰਤੂ ਭਾਰਤ ਸਰਕਾਰ ਨੇ ਕਰਮਚਾਰੀਆਂ ਨਾਲ ਫਿਰ ਵਿਸ਼ਵਾਸਘਾਤ ਕੀਤਾ ਹੈ ਅਤੇ ਪੁਰਾਣੀ ਪੈਨਸ਼ਨ ਦੀ ਥਾਂ ਯੂ.ਪੀ.ਐੱਸ. ਦਾ ਆਪਸ਼ਨ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਭਾਰਤ ਸਰਕਾਰ ਬਿਲਕੁਲ ਕਰਮਚਾਰੀ ਵਿਰੋਧੀ ਹੈ। ਅਸੀਂ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕਰਦੇ ਹਾਂ, ਜਿਸਦੇ ਚਲਦੇ ਪੂਰੇ ਦੇਸ਼ ਵਿੱਚ ਰਾਜ ਕਰਮਚਾਰੀ ਅਤੇ ਭਾਰਤੀ ਰੇਲਵੇ ਦੇ ਸਾਰੇ ਜ਼ੋਨ ਅਤੇ ਡਿਵੀਜ਼ਨ, ਵਰਕਸ਼ਾਪ ਆਦਿ ਵਿੱਚ ਰੇਲਵੇ ਕਰਮਚਾਰੀਆਂ ਦੁਆਰਾ ਅੱਜ 1 ਅਪ੍ਰੈਲ 2025 ਨੂੰ “ਬਲੈਕ-ਡੇ” ਦੇ ਤੌਰ ‘ਤੇ ਮਨਾਇਆ ਗਿਆ। ਕਰਮਚਾਰੀਆਂ ਨੇ ਕਾਲੀ ਪੱਟੀ ਬੰਨ੍ਹਕੇ ਆਪਣਾ ਕੰਮ ਕੀਤਾ ਅਤੇ ਭਾਰਤ ਸਰਕਾਰ ਤੱਕ ਆਪਣੀ
ਆਵਾਜ਼ ਨੂੰ ਬੁਲੰਦ ਕੀਤਾ।

ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ ਦੇ ਮਹਾਸਚਿਵ ਕਾ. ਸਰਵਜੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਹੁੰਦੀ, ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ ਅਤੇ ਆਰ.ਸੀ.ਐੱਫ. ਐਂਪਲਾਈਜ਼ ਯੂਨੀਅਨ ਦੁਆਰਾ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੀ ਫੈਡਰੇਸ਼ਨ ਤੀਜੇ ਵਿਕਲਪ ਦੇ ਰੂਪ ਵਿੱਚ ਰੇਲਵੇ ਵਿੱਚ ਕੰਮ ਕਰ ਰਹੀ ਹੈ ਅਤੇ ਅਸੀਂ ਭਾਰਤ ਸਰਕਾਰ ਦੀਆਂ ਕਰਮਚਾਰੀ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਦਾ ਡਟਕੇ ਸੰਘਰਸ਼ ਕਰਨ ਦੀ ਹਿੰਮਤ ਰੱਖਦੇ ਹਾਂ, ਇਸੇ ਲਈ ਕਰਮਚਾਰੀਆਂ ਦਾ ਵੱਧ-ਚੜ੍ਹਕੇ ਸਾਥ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਯੂ.ਪੀ.ਐੱਸ. ਦੀ ਨੀਤੀ, ਐੱਨ.ਪੀ.ਐੱਸ. ਤੋਂ ਵੀ ਬਹੁਤ ਖ਼ਤਰਨਾਕ ਹੈ! ਕਰਮਚਾਰੀਆਂ ਦੀ ਮਿਹਨਤ ਦੀ ਪੂੰਜੀ ਨੂੰ ਕੁੱਝ ਪੂੰਜੀਪਤੀਆਂ ਦੇ ਹਵਾਲੇ ਕਰਨ ਦੀ ਡੂੰਘੀ ਸਾਜ਼ਿਸ਼ ਹੈ ਯੂ.ਪੀ.ਐੱਸ. ਸਕੀਮ। ਇਸ ਲਈ ਅਸੀਂ ਯੂ.ਪੀ.ਐੱਸ. ਨੂੰ ਐੱਨ.ਪੀ.ਐੱਸ. ਵਾਂਗ ਸਿਰੇ ਤੋਂ ਖ਼ਾਰਿਜ ਕਰਦੇ ਹਾਂ ਅਤੇ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਕਰਮਚਾਰੀਆਂ ਦੇ ਹਿੱਤ ਵਿੱਚ ਫੈਸਲਾ ਲੈਂਦੇ ਹੋਏ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।
ਇਸ ਰੋਸ਼ ਪ੍ਰਦਰਸ਼ਨ ਵਿੱਚ ਮੁੱਖ ਰੂਪ ਵਿੱਚ ਸ. ਬਚਿੱਤਰ ਸਿੰਘ, ਨਰਿੰਦਰ ਕੁਮਾਰ, ਜਸਪਾਲ ਸਿੰਘ ਸੈਂਖੋ, ਜਗਤਾਰ ਸਿੰਘ, ਭਰਤ ਰਾਜ, ਬਲਦੇਵ ਰਾਜ, ਤ੍ਰਿਲੋਚਨ ਸਿੰਘ, ਤਲਵਿੰਦਰ ਸਿੰਘ, ਬਲਜਿੰਦਰ ਪਾਲ, ਜਗਦੀਪ ਸਿੰਘ, ਪ੍ਰਦੀਪ ਸਿੰਘ, ਸਾਕੇਤ ਯਾਦਵ, ਅਵਤਾਰ ਸਿੰਘ, ਸੰਦੀਪ ਕੁਮਾਰ, ਹਰਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਸ਼ਿਵਰਾਜ ਮੀਨਾ, ਸਨੀ, ਰੋਨਿਤ, ਪੰਕਜ, ਮਨੋਹਰ ਲਾਲ, ਦਵਿੰਦਰ ਕੁਮਾਰ ਆਦਿ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj