ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਵੱਲੋਂ ਇੰਡੀਅਨ ਕੌਸਲੇਟ ਬਰਮਿੰਘਮ ਸਾਹਮਣੇ ਪ੍ਰੋਟੈਸਟ ਸ਼ਨੀਵਾਰ ਨੂੰ 12 ਵਜੇ

ਬਰਮਿੰਘਮ (ਸਮਾਜ ਵੀਕਲੀ)- ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ 300 ਦਿਨ ਤੋਂ ਚੱਲ ਰਹੇ ਸੰਘਰਸ਼ ਦੇ ਹੱਕ ਵਿੱਚ ਅਤੇ ਭਾਰਤ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਵੱਲੋਂ ਇੰਡੀਅਨ ਕੌਸਲੇਟ ਬਰਮਿੰਘਮ ਦੇ ਬਾਹਰ ਸ਼ਨੀਵਾਰ 25 ਸਤੰਬਰ 2021 ਨੂੰ 12 ਵਜੇ ਤੋਂ ਇੱਕ ਵਜੇ ਤੱਕ  ਪ੍ਰੋਟੈਸਟ ਕੀਤਾ ਜਾ ਰਿਹਾ ਹੈ ।

ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ ਇਸ ਸੰਘਰਸ਼ ਨੂੰ ਕਮਜ਼ੋਰ ਕਰਕੇ ਖ਼ਤਮ ਕਰਨ ਲਈ ਸਰਕਾਰ ਨੇ ਹਰ ਪ੍ਰਕਾਰ ਦੀਆਂ ਦਮਨਕਾਰੀ ਚਾਲਾਂ ਅਤੇ ਪਾਲਤੂ ਮੀਡੀਆ ਵਰਤਣ ਦੇ ਬਾਵਜੂਦ ਵੀ ਇਹ ਸੰਘਰਸ਼ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਲਗਾਤਾਰ ਫੈਲਦਾ ਜਾ ਰਿਹਾ ਹੈ ।
ਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਸਾਰੇ ਇਨਸਾਫ਼ ਪਸੰਦ ਲੋਕਾਂ ਨੂੰ ਅਤੇ ਭਰਾਤਰੀ ਜਥੇਬੰਦੀਆਂ ਨੂੰ ਇਸ ਸੰਘਰਸ਼ ਨੂੰ ਹੋਰ ਤਕੜਾ ਕਰਨ ਲਈ ਬਣਦਾ ਯੋਗਦਾਨ ਪਾਉਣ ਦੀ ਅਪੀਲ ਕਰਦੀ ਹੈ ਅਤੇ ਇਸ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਪ੍ਰੋਟੈਸਟ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੰਦੀ ਹੈ ।

ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ-   07989303961 ਅਤੇ 07859908079.

Previous articleਅੰਬੇਡਕਰਾਈਟ ਲੀਗਲ ਫੋਰਮ (ਰਜਿ.), ਜਲੰਧਰ ਵੱਲੋ, ਪੂਨਾ ਪੈਕਟ ਦਿਵਸ ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ
Next articleਅੰਤਰ ਰਾਸ਼ਟਰੀ ਇਨਕਲਾਬੀ ਮੰਚ (ਰਜਿ.) ਦੀ ਇੱਕ ਅਹਿਮ ਮੀਟਿੰਗ ਕਾਨਫਰੰਸ ਕਾਲ ਰਾਹੀਂ ਹੋਈ