ਅੰਬੇਡਕਰਾਈਟ ਲੀਗਲ ਫੋਰਮ (ਰਜਿ.), ਜਲੰਧਰ ਵੱਲੋ, ਪੂਨਾ ਪੈਕਟ ਦਿਵਸ ਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ

ਜਲੰਧਰ (ਸਮਾਜ ਵੀਕਲੀ)-  ਅੱਜ ਮਿਤੀ 24.09.2021 ਨੂੰ ਅੰਬੇਡਕਰਾਈਟ ਲੀਗਲ ਫੋਰਮ (ਰਜਿ.), ਜਲੰਧਰ ਵੱਲੋ ਫੋਰਮ ਦੇ ਪ੍ਰਧਾਨ ਐਡਵੋਕੇਟ ਪ੍ਰਿਤਪਾਲ ਸਿੰਘ ਜੀ ਦੀ ਪ੍ਰਧਾਨਗੀ ਹੇਠ ਜਿਲ੍ਹਾ ਕਚਿਹਰੀਆਂ, ਜਲੰਧਰ ਵਿਖੇ ਪੂਨਾ ਪੈਕਟ ਦਿਵਸ ਤੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਇਸ ਮੌਕੇ ਤੇ ਆਏ ਹੋਏ ਮੁੱਖ ਬੁਲਾਰੇ ਐਡਵੋਕੇਟ ਸ਼੍ਰੀ ਰਾਜਿੰਦਰ ਕੁਮਾਰ ਮਹਿਮੀ ਅਤੇ ਐਡਵੋਕੇਟ ਸ਼੍ਰੀ ਤੇਜਿੰਦਰ ਕੁਮਾਰ ਬੱਧਨ ਜੀ ਨੇ ਆਪਣੇ ਕੀਮਤੀ ਵਿਚਾਰ ਰੱਖੇ। ਐਡਵੋਕੇਟ ਸ਼੍ਰੀ ਰਾਜਿੰਦਰ ਕੁਮਾਰ ਮਹਿਮੀ ਜੀ ਨੇ ਦੱਸਿਆ ਕਿ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਨੇ ਪੂਨਾ ਪੈਕਟ ਰਾਹੀ ਕਿਵੇਂ ਦਬੇ ਕੁਚਲੇ ਲੋਕਾਂ ਨੂੰ ਉਹਨਾ ਦੇ ਹੱਕ ਦਿਵਾਏ । ਐਡਵੋਕੇਟ ਸ਼੍ਰੀ ਤੇਜਿੰਦਰ ਕੁਮਾਰ ਬੱਧਨ ਜੀ ਨੇ ਵਿਸਥਾਰ ਨਾਲ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਅੱਜ ਦੇ ਦੌਰ ਵਿੱਚ, ਪੂਨਾ ਪੈਕਟ ਅਤੇ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਸਮਝਦਿਆਂ ਹੋਇਆ ਆਪਣੇ ਹੱਕਾ ਦਾ ਸਹੀ ਇਸਤੇਮਾਲ ਕਿਵੇਂ ਕਰਨਾ ਚਾਹੀਦਾ ਹੈ । ਇਸ ਮੌਕੇ ਤੇ ਫੋਰਮ ਦੇ ਪ੍ਰਧਾਨ ਐਡਵੋਕੇਟ ਪ੍ਰਿਤਪਾਲ ਸਿੰਘ ਜੀ ਨੇ ਦੱਸਿਆ ਕਿ ਬਾਬਾ ਸਾਹਿਬ ਨੇ ਕਮਿਉਨਲ ਅਵਾਰਡ ਰਾਹੀਂ ਦਬੇ-ਕੁਚਲੇ ਲੋਕਾਂ ਨੂੰ ਜੋ ਦੋਹਰੀ ਵੋਟ ਦਾ ਅਧਿਕਾਰ ਦਵਾਇਆ ਸੀ, ਉਸ ਨੂੰ ਅੱਜ ਦੋਬਾਰਾ ਤੋਂ ਲਾਗੂ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਰਾਜਿੰਦਰ ਬੋਪਾਰਾਏ, ਐਡਵੋਕੇਟ ਬਲਦੇਵ ਪਰਕਾਸ਼ ਰਲ੍ਹ ਅਤੇ ਐਡਵੋਕੇਟ ਮੋਹਨ ਲਾਲ ਫਿੱਲੋਰੀਆ ਜੀ ਨੇ ਵੀ ਆਪਣੇ ਕੀਮਤੀ ਵਿਚਾਰ ਇਸ ਸੈਮੀਨਾਰ ਵਿੱਚ ਰੱਖੇ । ਫੋਰਮ ਦੇ ਮੈਂਬਰਾਂ ਨੇ ਸਾਰੇਆ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਸੁਣਿਆ ਅਤੇ ਧੰਨਵਾਦ ਕੀਤਾ ।

ਇਸ ਮੌਕੇ ਤੇ ਹੇਠ ਲਿਖੇ ਬਹੁਤ ਸਾਰੇ ਵਕੀਲ ਸਾਹਬਿਾਨ ਮੌਜੂਦ ਸਨ:-

ਐਡਵੋਕੇਟ ਪ੍ਰਿਤਪਾਲ ਸਿੰਘ (ਪ੍ਰਧਾਨ)
ਐਡਵੋਕੇਟ ਰਾਜੂ ਅੰਬੇਡਕਰ (ਜ.ਸਕੱਤਰ)
ਐਡਵੋਕੇਟ ਰਜਿੰਦਰ ਕੁਮਾਰ (ਉਪ-ਪ੍ਰਧਾਨ)
ਐਡਵੋਕੇਟ ਰਾਜਕੁਮਾਰ ਬੈਂਸ
ਐਡਵੋਕੇਟ ਹਰਪ੍ਰੀਤ ਸਿੰਘ
ਐਡਵੋਕੇਟ ਰਜਿੰਦਰ ਕੁਮਾਰ ਮਹਿਮੀ
ਐਡਵੋਕੇਟ ਤਜਿੰਦਰ ਬੱਧਣ
ਐਡਵੋਕੇਟ ਬਲਦੇਵ ਪ੍ਰਕਾਸ਼ ਰਲ੍ਹ
ਐਡਵੋਕੇਟ ਕੁਲਦੀਪ ਭੱਟੀ
ਐਡਵੋਕੇਟ ਦਰਸ਼ਨ ਸਿੰਘ
ਐਡਵੋਕੇਟ ਹਰਭਜਨ ਸਾਂਪਲਾ
ਐਡਵੋਕੇਟ ਮੋਹਨ ਲਾਲ ਫਿਲੌਰਿਆ
ਐਡਵੋਕੇਟ ਸਤਨਾਮ ਸੁਮਨ
ਐਡਵੋਕੇਟ ਰਮਨ ਕੁਮਾਰ ਸਿੱਧੂ
ਐਡਵੋਕੇਟ ਰਜਿੰਦਰ ਬੋਪਾਰਾਏ
ਐਡਵੋਕੇਟ ਪਰਵੀਨ ਬਾਲਾ
ਐਡਵੋਕੇਟ ਜਗਜੀਵਨ ਰਾਮ
ਐਡਵੋਕੇਟ ਕੁਲਦੀਪ ਕੌਰ
ਐਡਵੋਕੇਟ ਸੰਨੀ ਕੌਲ
ਐਡਵੋਕੇਟ ਪ੍ਰੀਤਮ ਸਭ੍ਰਵਾਲ
ਐਡਵੋਕੇਟ ਰੇਖਾ ਰਾਨੀ
ਐਡਵੋਕੇਟ ਸੰਗੀਤਾ ਸੋਨੀ
ਐਡਵੋਕੇਟ ਵਿਸ਼ਾਲ ਵੜੈਚ
ਐਡਵੋਕੇਟ ਹਰਪ੍ਰੀਤ ਕੌਰ ਕੈਲੇ

ਜਾਰੀ ਕਰਤਾ:- ਰਾਜੂ ਅੰਬੇਡਕਰ (ਸਕੱਤਰ)

Previous articleਦੇਸ਼ ਨੂੰ ਬਰਬਾਦ ਕਰਨ ਗੁਜਰਾਤ ਦੇ ਮੁਦਰਾ ਬੰਦਰਗਾਹ ਤੋਂ ਫੜੀ 2988 ਕਿਲੋ ਹੀਰੋਇਨ ਦੀ ਉੱਚ ਪੱਧਰੀ ਜਾਂਚ ਹੋਵੇ – ਭੌਂਸਲੇ
Next articleਭਾਰਤੀ ਮਜ਼ਦੂਰ ਸਭਾ ਗ੍ਰੇਟ ਬ੍ਰਿਟੇਨ ਵੱਲੋਂ ਇੰਡੀਅਨ ਕੌਸਲੇਟ ਬਰਮਿੰਘਮ ਸਾਹਮਣੇ ਪ੍ਰੋਟੈਸਟ ਸ਼ਨੀਵਾਰ ਨੂੰ 12 ਵਜੇ