ਸਿੰਗਾਪੁਰ (ਸਮਾਜ ਵੀਕਲੀ): ਸਿੰਗਾਪੁਰ ’ਚ 26 ਸਾਲਾ ਭਾਰਤੀ ਨੂੰ ਕੋਵਿਡ-19 ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਨੌਂ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਪਿਛਲੇ ਸਾਲ ਕਰੋਨਾਵਾਇਰਸ ਮਹਾਮਾਰੀ ਸਿਖਰ ’ਤੇ ਹੋਣ ਦੌਰਾਨ ਜਦੋਂ ਹਸਪਤਾਲ ’ਚ ਰਹਿ ਕੇ ਆਪਣੀ ਜਾਂਚ ਰਿਪੋਰਟ ਦੀ ਉਡੀਕ ਕਰਨ ਨੂੰ ਕਿਹਾ ਗਿਆ ਸੀ ਤਾਂ ਉਸ ਨੇ ਦੇਸ਼ ਛੱਡਣ ਦੀ ਕੋਸ਼ਿਸ਼ ਕੀਤੀ ਸੀ। ਕੋਵਿਡ-19 ਜਾਂਚ ਰਿਪੋਰਟ ’ਚ ਬਾਲਾਚੰਦਰਨ ਪਾਰਥੀਬਨ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਜਿਸ ਮਗਰੋਂ ਪੁਲੀਸ ਨੇ ਚਾਂਗੀ ਹਵਾਈ ਅੱਡੇ ਤੋਂ ਉਸ ਨੂੰ ਹਿਰਾਸਤ ’ਚ ਲਿਆ ਤੇ ਵਾਪਸ ਸਿੰਗਾਪੁਰ ਜਨਰਲ ਹਸਪਤਾਲ ਲੈ ਗਈ। ਉਸ ਨੇ ਮਈ ’ਚ ਕਰੋਨਾ ਦੇ ਨਿਯਮਾਂ ਦੀ ਉਲੰਘਣਾ ਸਬੰਧੀ ਵੱਖ ਵੱਖ ਦੋਸ਼ ਸਵੀਕਾਰ ਕਰ ਲਏ ਸਨ। ਕੇਸ ਦੀ ਕਾਰਵਾਈ ਦੌਰਾਨ ਅਦਾਲਤ ਨੇ ਉਸ ਨੂੰ ਨੌਂ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly