HOME ਭਾਰਤੀ ਹਾਈ ਕਮਿਸ਼ਨਰ ਵੈਨਕੂਵਰ ਗੁਰੂ ਘਰ ਚ ਪੁੱਜੇ

ਭਾਰਤੀ ਹਾਈ ਕਮਿਸ਼ਨਰ ਵੈਨਕੂਵਰ ਗੁਰੂ ਘਰ ਚ ਪੁੱਜੇ

1
ਕੈਪਸ਼ਨ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਦਿਨੇਸ਼ ਪਟਨਾਇਕ ਅਤੇ ਉਨਾਂ ਦੀ ਪਤਨੀ

ਵੈਨਕੂਵਰ, (ਸਮਾਜ ਵੀਕਲੀ)  (ਮਲਕੀਤ ਸਿੰਘ)– ਕਨੇਡਾ ਚ ਭਾਰਤ ਦੇ ਨਵ ਨਿਯੁਕਤ ਹਾਈ ਕਮਿਸ਼ਨਰ ਸ੍ਰੀ ਦਨੇਸ਼ ਪਟਨਾਇਕ ਵੈਨਕੂਵਰ ਸਥਿਤ ਖਾਲਸਾ ਦੀਵਾਨ ਸੁਸਾਇਟੀ ਗੁਰੂਘਰ ਚ ਨਤਮਸਤਕ ਹੋਣ ਲਈ ਪੁੱਜੇ ਜਿੱਥੇ ਕਿ ਉਕਤ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦੇ ਮਨ ਵਿੱਚ ਗੁਰੂ ਸਾਹਿਬਾਨ ਅਤੇ ਸਿੱਖ ਭਾਈਚਾਰੇ ਪ੍ਰਤੀ ਬੇਹਦ ਸਤਿਕਾਰ ਦੀ ਭਾਵਨਾ ਹੈ ਭਾਰਤ ਕਨੇਡਾ ਦੇ ਆਪਸੀ ਸਬੰਧਾਂ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਦੋਹਾਂ ਮੁਲਕਾਂ ਦੇ ਵਿੱਚ ਚੰਗੇ ਸੰਬੰਧ ਹੋਣ ਨਾਲ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ ਨਾਲ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਦਾ ਵੀ ਕਈਆਂ ਪੱਖਾਂ ਤੋਂ ਫਾਇਦਾ ਹੋਣਾ ਸੁਭਾਵਿਕ ਹੈ ਅਖੀਰ ਉਕਤ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਿਨੇਸ਼ ਪਟਨਾਇਕ ਅਤੇ ਉਨਾਂ ਦੀ ਪਤਨੀ ਨੂੰ ਸਿਰੋਪਾਓ ਵੀ ਭੇਟ ਕੀਤੇ ਗਏ

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵੈਨਕੂਵਰ ਵਾਈਟਸ ਕੈਪਸ ਦੀ ਟੀਮ ਪਹਿਲੀ ਵਾਰ ਐਮ ਐਲ ਐਸ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਪੁਜੀ
Next articleHow does Dr. Ambedkar’ Secular, Principled and Agenda-based Politics compare with Kanshi Ram’s Caste based, opportunistic and Power-seeking Politics?