ਨਿਊਜ਼ੀਲੈਂਡ ਆਕਲੈਂਡ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ 28 ਨਵੰਬਰ ਤੋਂ ਸ਼ੁਰੂ ਹੋ ਕੇ 4 ਦਸੰਬਰ ਤੱਕ ਚੱਲਣ ਵਾਲੀ ਕਾਮਨਵੈੱਲਥ ਪਾਵਰਲਿਫਟਿੰਗ `ਚ ਭਾਰਤੀ ਕੁੜੀ ਮੁਸਕਾਨ ਸ਼ੇਖ਼ ਨੇ 4 ਗੋਲਡ ਮੈਡਲ ਜਿੱਤ ਕੇ ‘ਗੋਲਡਨ ਗਰਲ’ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ 18 ਸਾਲਾ ਮੁਸਕਾਨ ਸੇਖ਼ ਕੁੱਝ ਦਿਨ ਪਹਿਲਾਂ 22 ਮੈਂਬਰਾਂ ਦੀ ਟੀਮ ਨਾਲ ਆਕਲੈਂਡ ਆਈ ਸੀ ਅਤੇ ਉਸਨੇ Eਪਨ ਫੈਡਰੇਸ਼ਨ ਦੀ ਪਾਵਰਲਿਫਟਿੰਗ ਚੈਂਪੀਅਨਸਿ਼ਪ ਵਿੱਚ ਭਾਗ ਲਿਆ ਸੀ। ਜਿਸ ਦੌਰਾਨ ਉਸਨੂੰ 4 ਗੋਲਡ ਮੈਡਲ ਜਿੱਤਣ ਦਾ ਸੁਭਾਗ ਪ੍ਰਾਪਤ ਹੋਇਆ।ਜਿ਼ਕਰਯੋਗ ਹੈ ਕਿ ਮੁਸਕਾਨ ਮੱਧ ਪ੍ਰਦੇਸ਼ ਦੇ ਸਿ਼ਵਪੁਰੀ ਜਿ਼ਲ੍ਹੇ ਦੇ ਛੋਟੇ ਪਿੰਡ ਮਝੈਰਾ ਦੀ ਰਹਿਣ ਵਾਲੀ ਹੈ। ਜੋ ਸਾਲ 2016 ਤੋਂ ਵੇਟ ਲਿਫਟਿੰਗ ਦੀ ਤਿਆਰੀ ਕਰ ਰਹੀ ਸੀ। ਸ਼ੁਰੂ ਵਿੱਚ ਉਸਨੇ ਹੈਂਡਬਾਲ ਖੇਡਣੀ ਸ਼ੁਰੂ ਕੀਤੀ ਪਰ ਪਿੰਡ ਵਿੱਚ ਪ੍ਰੈਕਟਿਸ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਉਸਦਾ ਝੁਕਾਅ ਵੇਟ ਲਿਫਟਿੰਗ ਵੱਲ ਹੋ ਗਿਆ ਸੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly