ਪ੍ਰਵਾਸੀ ਭਾਰਤੀ ਜਸਵਿੰਦਰ ਸਿੰਘ ਬੱਧਣ ਵੱਲੋਂ ਲੋੜਵੰਦ ਵਿਦਿਆਰਥੀ ਨੂੰ ਸਾਈਕਲ ਦਾਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬਲੇਰਖਾਨਪੁਰ ਦੇ ਨੇੜਲੇ ਪਿੰਡ ਸਿੱਧਪੁਰ ਦੇ ਐੱਨ ਆਰ ਆਈ ਮਾਸਟਰ ਪਰਿਵਾਰ ਦੇ ਸ. ਜਸਵਿੰਦਰ ਸਿੰਘ ਬੱਧਣ ਵੱਲੋਂ ਸਰਕਾਰੀ ਮਿਡਲ ਸਕੂਲ ਸਿੱਧਪੁਰ ਦੇ ਹੋਣਹਾਰ ਲੋੜਵੰਦ ਵਿਦਿਆਰਥੀ ਨੂੰ ਸਕੂਲ ਆਉਣ ਜਾਣ ਲਈ ਸਾਈਕਲ ਦਾਨ ਕੀਤਾ ਗਿਆ ਅਤੇ ਨਾਲ ਹੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਨੂੰ ਫਲ ਵੰਡੇ l ਸਕੂਲ ਅਧਿਆਪਕ ਸ੍ਰੀ ਹਰਦੇਵ ਸਿੰਘ ਖਾਨੋਵਾਲ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮਾਸਟਰ ਪਰਿਵਾਰ ਪਹਿਲਾਂ ਵੀ ਸਮੇਂ ਸਮੇਂ ਤੇ ਸਕੂਲ ਨੂੰ ਲੋੜ ਅਨੁਸਾਰ ਮਦਦ ਕਰਦੇ ਰਹਿੰਦੇ ਹਨ I ਹਰਦੇਵ ਸਿੰਘ ਨੇ ਦੱਸਿਆ ਕਿ ਸ੍ਰੀ ਜਸਵਿੰਦਰ ਸਿੰਘ ਨੇ ਪਹਿਲਾਂ ਵੀ ਸਕੂਲ ਵਿੱਚ ਇੱਕ ਸਬਮਰਸੀਬਲ ਪੰਪ, ਬੱਚਿਆਂ ਲਈ ਝੂਲੇ ਅਤੇ ਸਕੂਲ ਚਾਰਦੀਵਾਰੀ ਨੂੰ ਪਲੱਸਤਰ ਕਰਵਾਉਣ ਲਈ ਵਿੱਤੀ ਮੱਦਦ ਕੀਤੀ ਸੀ । ਸਕੂਲ ਦੇ ਸਮੂਹ ਸਟਾਫ ਨੇ ਸ੍ਰੀ ਜਸਵਿੰਦਰ ਸਿੰਘ ਬੱਧਣ ਜੀ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਉਹਨਾਂ ਨੂੰ ਮੱਦਦ ਕਰਨ ਦੀ ਗੱਲ ਕਹੀ l ਇਸ ਮੌਕੇ ਸਕੂਲ ਇਨਚਾਰਜ ਸ਼੍ਰੀ ਮਤੀ ਪਰਮਜੀਤ ਕੌਰ, ਹਰਦੇਵ ਸਿੰਘ ਖਾਨੋਵਾਲ, ਪਲਵਿੰਦਰ ਕੌਰ ਅਤੇ ਅਮਨਦੀਪ ਕੌਰ ਹਾਜ਼ਰ ਸਨ I

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleJudge ready to halt arrest attempts if Imran surrenders in court
Next articleTurkey to continue talks for extending Black Sea grain deal by 120 days