ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਨਮਦਿਨ ਤੇ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਬੰਗਾ ਬਿੱਟਾ ਸਥਾਨਿਕ ਲੀਡਰਸ਼ਿਪ ਨਾਲ ਉਪ ਚੋਣ ਸੰਬੰਧੀ ਬਸਪਾ ਲੀਡਰਸ਼ਿਪ ਨੇ ਚਰਚਾ ਕੀਤੀ

ਲੁਧਿਆਣਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਲੁਧਿਆਣਾ ਜੋਨ ਇੰਚਾਰਜ਼ ਸ੍ਰੀ ਪ੍ਰਵੀਨ ਬੰਗਾ ਜੀ ਜੋਨ ਇੰਚਾਰਜ ਸ੍ਰੀ ਬਲਵਿੰਦਰ ਸਿੰਘ ਬਿੱਟਾ ਜੀ ਵਲੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਵੱਡੀ ਗਿਣਤੀ ਨਾਲ ਮਨਾਉਣ ਲਈ ਲੀਡਰ ਸਾਹਿਬਾਨਾਂ ਨਾਲ (ਪ੍ਰੋਗਰਾਮ ਸਥਾਨ ਜਲੰਧਰ ਬਾਈਪਾਸ) ਮੀਟਿੰਗ ਕੀਤੀ ਔਰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਰ ਇੱਕ ਵਿਧਾਨ ਸਭਾ ਵਿੱਚੋਂ ਸੋ – ਸੋ ਵਰਕਰ ਸਾਹਿਬਾਨਾ ਦਾ ਪਹੁੰਚਣਾ ਯਕੀਨੀ ਬਣਾਇਆ ਜਾਵੇ। ਵਿਧਾਨ ਸਭਾ ਦੇ ਪ੍ਰਧਾਨ ਸਹਿਬਾਨਾਂ ਜੀ ਨੂੰ ਬੇਨਤੀ ਹੈ ਕਿ ਪਰੋਗਰਾਮ ਵਿਚ ਸ਼ਾਮਿਲ ਹੋਣ ਤੇ ਆਪਣੀ ਵਿਧਾਨ ਸਭਾ ਦੇ ਸਾਥੀਆ ਨਾਲ ਇਕ ਗਰੁੱਪ ਫੋਟੋ ਕਰਵਾ ਕੇ ਜੋਨ ਇੰਚਾਰਜ ਸਾਬ ਨੂੰ ਜਰੂਰ ਪਾਈ ਜਾਵੇ ਜੀ ਮੀਟਿੰਗ ਵਿੱਚ ਵਿਧਾਨ ਪੱਛਮੀ ਦੀ ਹੋਂਣ ਵਾਲੀ ਜਿਮਨੀ ਚੋਣ ਦੀ ਤਿਆਰੀ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਤੇ ਜਿੱਲ੍ਹਾ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਜੱਸੀ ਜੀ, ਬਾਮਸੈਫ ਜਿਲ੍ਹਾ ਇੰਚਾਰਜ਼ ਸ੍ਰੀ ਹੁਸਨ ਲਾਲ ਜਨਾਗਲ ਜੀ, ਮੀਡੀਆ ਇੰਚਾਰਜ ਬਿੱਟੂ ਸ਼ੇਰਪੁਰੀ ਜੀ, ਸੋਨੂ ਅੰਬੇਡਕਰੀ ਜੀ, ਸ੍ਰੀ ਬਲਵਿੰਦਰ ਬੱਧਣ ਜੀ ਅਤੇ ਸ਼੍ਰੀ ਕਪਿਲ ਕੁਮਾਰ ਜੀ  ਹਾਜਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੈਂ ਦੇਵਾਂ ਜੀ ਵਧਾਈਆਂ ਸਭ ਨੂੰ
Next articleਪੰਜਾਬ ‘ਚ AAP ਨੂੰ ਝਟਕਾ, CM ਖਿਲਾਫ ਚੋਣ ਲੜਨ ਵਾਲੇ ਦਲਬੀਰ ਗੋਲਡੀ ਦੀ ਕਾਂਗਰਸ ‘ਚ ਵਾਪਸੀ