ਭਾਰਤੀ ਸੰਵਿਧਾਨ ਦਿਵਸ ਮੌਕੇ ਸ਼ੁਭ ਕਾਮਨਾਵਾਂ

 ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਭਾਰਤੀ ਸੰਵਿਧਾਨ ਬਾਬਾ ਸਾਹਿਬ ਅੰਬੇਡਕਰ ਜੀ ਦੁਆਰਾ ਲਿਖਿਆ ਦੁਨੀਆਂ ਦਾ ਸਭ ਤੋਂ ਵੱਡੇ ਆਕਾਰ ਦਾ ਸੰਵਿਧਾਨ ਹੈ ਜੋ 22 ਭਾਗਾਂ ਵਿੱਚ ਵੰਡਿਆ ਹੋਇਆ ਹੈ ।ਇਸ ਸੰਵਿਧਾਨ ਵਿੱਚ 395 ਅਨੁਛੇਦ ਅਤੇ 12 ਅਨੁਸੁੂਚੀਆਂ ਹਨ। ਭਾਰਤੀ ਸੰਵਿਧਾਨ ਦੀਆਂ ਦੋ ਪਰਤਾਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਹੱਥ ਨਾਲ ਲਿਖੀਆਂ ਗਈਆਂ ਹਨ ।ਇਸ ਸੰਵਿਧਾਨ ਨੂੰ ਸੰਪੂਰਨ ਕਰਨ ਲਈ 02 ਸਾਲ 11 ਮਹੀਨੇ 18 ਦਿਨ ਦਾ ਸਮਾਂ ਲੱਗਿਆ ਸੀ । ਬਾਬਾ ਸਾਹਿਬ ਅੰਬੇਡਕਰ ਜੀ ਨੇ ਭਾਰਤੀ ਸੰਵਿਧਾਨ ਨੂੰ 26 ਨਵੰਬਰ 1949 ਨੂੰ ਭਾਰਤ ਸਰਕਾਰ ਦੇ ਹਵਾਲੇ ਕੀਤਾ ਸੀ । ਸੰਸਾਰ ਦੇ ਸਭ ਤੋਂ ਵੱਡੇ ਸੰਵਿਧਾਨ ਨੂੰ ਪੂਰੇ ਭਾਰਤ ਵਰਸ਼ ਵਿੱਚ 26 ਜਨਵਰੀ 1950 ਨੂੰ ਲਾਗੂ ਕਰਕੇ ਮਨੂੰ ਸਿਮਰਤੀ ਦੇ ਕਾਲ਼ੇ ਕਾਨੂੰਨ ਨੂੰ ਖਤਮ ਕਰਕੇ ਪੂਰੇ ਦੇਸ਼ ਵਾਸੀਆ ਨੂੰਂ ਖਾਸ ਕਰਕੇ ਇਸ ਦੇਸ਼ ਦੇ ਦੱਬੇ .ਕੁਚਲੇ ਲੋਕ ਜੋ ਅਧਿਕਾਰਾਂ ਤੋਂ ਵਾਂਝੇ ਸਨ ਅਜਿਹੇ ਲੋਕਾਂ ਦੇ ਜੀਵਨ ਤੋਂ ਅੰਧਕਾਰ ਦੇ ਕਾਲ਼ੇ ਬੱਦਲਾਂ ਨੂੰ ਹਟਾ ਕੇ ਇੱਕ ਨਵੀਂ ਸਵੇਰ ਦੇ ਨਾਲ ਨਵੀਂ ਜ਼ਿੰਦਗੀ ਜਿਊਂਣ ਦਾ ਬਲ ਮਿਲਿਆ ਸੀ । ਮਨੂੰਵਾਦੀ ਵਿਚਾਰਧਾਰਾ ਅਨੁਸਾਰ ਔਰਤ ਨੂੰ ਪੈਰ ਦੀ ਜੁੱਤੀ ਕਹਿਣ ਵਾਲਿਆਂ ਨੂੰ ਮੁੰਹ ਤੋੜ ਜਵਾਬ ਦੇ ਕੇ ਸਿਰ ਦਾ ਤਾਜ ਬਣਾਇਆ ਸੀ ,ਇਸ ਕਿ੍ਸ਼ਮੇ ਸਦਕਾ ਹੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੰਵਿਧਾਨ ਅਨੁਸਾਰ ਦੇਸ਼ ਦੀਆਂ ਔਰਤਾਂ ਨੂੰ ਵੀ ਬਰਾਬਰ ਦੇ ਅਧਿਕਾਰ ਦਰਜ ਕੀਤੇ ਸਨ । ਇਸ ਕਰਕੇ ਹੀ ਸਵ.ਇੰਦਰਾ ਗਾਂਧੀ ਨੂੰ ਦੇਸ਼ ਦੀ ਪਹਿਲੀ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਿਲ ਹੋਇਆ ਸੀ । ਜਿਹੜੇ ਲੋਕਾਂ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਬਖਸ਼ੇ ਮੂਲ .ਮੰਤਰ ਪੜ੍ਹੋ .ਜੁੜੋ ਅਤੇ ਆਪਣੀ ਹੋਂਦ ਲਈ ਸੰਘਰਸ਼ ਕਰੋ ਉੱਤੇ ਅਮਲ ਕੀਤਾ ਹੈ ,ਅਜਿਹੇ ਲੋਕ ਅੱਜ ਸਰਬੁਲੰਦੀਆਂ ਨੂੰ ਛੂਹ ਕੇ ਸਵੈਮਾਣ ਭਰੀ ਜ਼ਿੰਦਗੀ ਜਿਊ ਰਹੇ ਹਨ ………
ਸੋ ਅੱਜ 26 ਨਵੰਬਰ 2024 ਨੂੰ ਭਾਰਤੀ ਦਿਵਸ ਮੌਕੇ ਆਪ ਸਾਰਿਆਂ ਨੂੰ ਬਹੁਤ .ਬਹੁਤ ਮੁਬਾਰਕਾਂ ਹੋਣ ਜੀ ।
ਬਾਬਾ ਸਾਹਿਬ ਅੰਬੇਡਕਰ ਜੀ ਅਮਰ ਰਹੇ …ਅਮਰ ਰਹੇ ……
ਭਾਰਤੀ ਸੰਵਿਧਾਨ ਜ਼ਿੰਦਾਬਾਦ …..
ਜੈ ਭੀਮ …ਜੈ ਭਾਰਤ
ਪੇਸ਼ਕਸ਼ …ਜਗਦੀਸ਼ ਸਿੰਘ ਹਵੇਲੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleबोधिसत्व अंबेडकर पब्लिक सीनियर सेकेंडरी स्कूल में मनाया गया संविधान दिवस
Next articleਬੁਰਜ ਕੰਧਾਰੀ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਪੁਰਾਣੀਆਂ ਯਾਦਾ ਤਾਜ਼ਾ ਕੀਤੀਆਂ -ਡਾ ਤੀਰਥ ਬਸਰਾ