ਡਰੱਗ ਕੇਸ: ਆਰਿਅਨ ਖਾਨ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਟਲੀ

Mumbai : Shah Rukh Son Aryan Khan Leave From NCB Office in Mumbai on Sunday, October 03, 2021.

ਮੁੰਬਈ (ਸਮਾਜ ਵੀਕਲੀ):  ਮੁੰਬਈ ਤੱਟ ਕੋਲ ਕਰੂਜ਼ ਸ਼ਿੱਪ ’ਤੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖਾਨ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਐਨਸੀਬੀ ਨੇ ਅਦਾਲਤ ਵਿਚ ਦਾਅਵਾ ਕੀਤਾ ਕਿ ਹੁਣ ਤੱਕ ਦੀ ਜਾਂਚ ਵਿਚ ਆਰਿਅਨ ਦੀ ਸਾਜ਼ਿਸ਼ ਵਿਚ ਸ਼ਮੂਲੀਅਤ ਤੇ ਨਸ਼ੀਲੇ ਪਦਾਰਥਾਂ ਦੀ ਗੈਰਕਾਨੂੰਨੀ ਖ਼ਰੀਦ ਤੇ ਵਰਤੋਂ ਵਿਚ ਭੂਮਿਕਾ ਦਾ ਖੁਲਾਸਾ ਹੋਇਆ ਹੈ।

ਐਨਸੀਬੀ ਨੇ ਕਿਹਾ ਕਿ ਆਰਿਅਨ ਕੁਝ ਲੋਕਾਂ ਦੇ ਸੰਪਰਕ ਵਿਚ ਸੀ ਜੋ ਨਸ਼ੀਲੇ ਪਦਾਰਥ ਦੀ ਖ਼ਰੀਦ ਵਿਚ ਕੌਮਾਂਤਰੀ ਗਰੋਹ ਦੇ ਮੈਂਬਰ ਜਾਪਦੇ ਹਨ। ਏਜੰਸੀ ਨੇ ਕਿਹਾ ਕਿ ਇਸ ਮਾਮਲੇ ਵਿਚ ਵਿਦੇਸ਼ ਵਿਚ ਹੋਏ ਵਿੱਤੀ ਲੈਣ-ਦੇਣ ਦੀ ਹੋਰ ਜਾਂਚ ਕਰਨ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਆਰਿਅਨ ਨੇ ਐਨਡੀਪੀਐੱਸ ਐਕਟ ਤਹਿਤ ਮਾਮਲੇ ਦੀ ਸੁਣਵਾਈ ਕਰ ਰਹੀ ਹੈ ਵਿਸ਼ੇਸ਼ ਅਦਾਲਤ ਵਿਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਵਿਸ਼ੇਸ਼ ਅਦਾਲਤ ਨੇ ਅੱਜ ਜ਼ਮਾਨਤ ਅਰਜ਼ੀ ਉਤੇ ਸੁਣਵਾਈ ਕੀਤੀ ਜੋ ਕਿ ਭਲਕੇ ਵੀ ਜਾਰੀ ਰਹੇਗੀ। ਐਨਸੀਬੀ ਨੇ ਅਦਾਲਤ ਵਿਚ ਕਿਹਾ ਕਿ ਇਸ ਮਾਮਲੇ ਵਿਚ ਮੁਲਜ਼ਮਾਂ ’ਤੇ ਵੱਖ-ਵੱਖ ਵਿਚਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਸ਼ੁਰੂਆਤੀ ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਸਾਰੇ ਮੁਲਜ਼ਮ ਅਪਰਾਧ ਕਰਨ ਦੀ ਸਾਜ਼ਿਸ਼ ਵਿਚ ਆਪਸ ਵਿਚ ਕਰੀਬ ਤੋਂ ਜੁੜੇ ਹੋਏ ਹਨ ਜਾਂ ਇਹ ਗੱਠਜੋੜ ਹੈ ਜਿਸ ਵਿਚ ਆਰਿਅਨ ਵੀ ਸ਼ਾਮਲ ਹੈ। ਏਜੰਸੀ ਨੇ ਕਿਹਾ ਕਿ ਇਹ ਵਿਹਾਰਕ ਨਹੀਂ ਹੈ ਕਿ ਹਰੇਕ ਨੂੰ ਇਕ-ਦੂਜੇ ਤੋਂ ਵੱਖ ਕੀਤਾ ਜਾਵੇ

ਆਰਿਅਨ ਇਸ ਵੇਲੇ ਨਿਆਂਇਕ ਹਿਰਾਸਤ ਵਿਚ ਹੈ ਤੇ ਉਸ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਰੱਖਿਆ ਗਿਆ ਹੈ। ਮੈਜਿਸਟਰੇਟ ਦੀ ਅਦਾਲਤ ਵਿਚ ਪਿਛਲੇ ਹਫ਼ਤੇ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਆਰਿਅਨ ਨੇ ਵਿਸ਼ੇਸ਼ ਅਦਾਲਤ ਵਿਚ ਅਰਜ਼ੀ ਪਾਈ ਸੀ। ਐਨਸੀਬੀ ਨੇ ਹਲਫ਼ਨਾਮੇ ਵਿਚ ਕਿਹਾ ਕਿ ਆਰਿਅਨ ਖ਼ਾਨ ਨੇ ਇਕ ਹੋਰ ਮੁਲਜ਼ਮ ਅਰਬਾਜ਼ ਮਰਚੈਂਟ ਤੇ ਉਸ ਦੇ ਸਰੋਤਾਂ ਰਾਹੀਂ ਨਸ਼ੀਲਾ ਪਦਾਰਥ ਖ਼ਰੀਦਿਆ। ਉਨ੍ਹਾਂ ਕੋਲੋਂ ਛੇ ਗ੍ਰਾਮ ਚਰਸ ਮਿਲੀ ਹੈ ਤੇ ਉਨ੍ਹਾਂ ਪੂਰੇ ਹੋਸ਼ ਵਿਚ ਇਸ ਨੂੰ ਰੱਖਿਆ ਹੋਇਆ ਸੀ। ਏਜੰਸੀ ਮੁਤਾਬਕ ਮੁਲਜ਼ਮ ਅਕਸ਼ਿਤ ਕੁਮਾਰ ਤੇ ਸ਼ਿਵਰਾਜ ਹਰੀਜਨ ਨੇ ਆਰਿਅਨ ਤੇ ਅਰਬਾਜ਼ ਨੂੰ ਚਰਸ ਦਿੱਤੀ।

ਦੱਸਣਯੋਗ ਹੈ ਕਿ ਅਦਾਲਤ ਅਰਬਾਜ਼, ਮੁਨਮੁਨ ਧਮੇਚਾ, ਨੁੂਪੁਰ ਸਤੀਜਾ, ਅਕਸ਼ਿਤ ਕੁਮਾਰ, ਮੋਹਕ ਜੈਸਵਾਲ, ਸ਼੍ਰੇਅਸ ਅੱਈਅਰ ਤੇ ਅਵਿਨ ਸਾਹੂ ਦੀ ਜ਼ਮਾਨਤ ਅਰਜ਼ੀ ਉਤੇ ਸੁਣਵਾਈ ਕਰ ਰਹੀ ਹੈ। ਇਸ ਮਾਮਲੇ ਵਿਚ ਹੁਣ ਤੱਕ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePakistan stocks take a beating on controversy over ISI chief appointment
Next articleਤਾਮਿਲਨਾਡੂ ਦੇ ਟਰਾਂਸਪੋਰਟ ਖੇਤਰ ਦੇ ਕਾਮੇ ਕਿਸਾਨ ਮੋਰਚੇ ਵਿੱਚ ਹੋਏ ਸ਼ਾਮਲ