HOME ਭਾਰਤੀ ਫੌਜ ਅਤੇ ਰੇਲਵੇ ਵਿਭਾਗ ‘ਚ ਐੱਸ. ਸੀ./ਐੱਸ. ਟੀ. ਬੈਕਲਾਗ ਪੂਰਾ ਕੀਤਾ...

ਭਾਰਤੀ ਫੌਜ ਅਤੇ ਰੇਲਵੇ ਵਿਭਾਗ ‘ਚ ਐੱਸ. ਸੀ./ਐੱਸ. ਟੀ. ਬੈਕਲਾਗ ਪੂਰਾ ਕੀਤਾ ਜਾਵੇ, ਬਸਪਾ ਨੇ ਐੱਸ. ਡੀ. ਐੱਮ. ਨੂੰ ਦਿੱਤਾ ਮੰਗ ਪੱਤਰ

2

ਬੁਢਲਾਡਾ   (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਬਹੁਜਨ ਸਮਾਜ ਪਾਰਟੀ ਵਲੋਂ ਐੱਸ. ਡੀ. ਐੱਮ. ਬੁਢਲਾਡਾ ਰਾਹੀਂ ਰਾਸ਼ਟਰਪਤੀ ਨੂੰ ਕੁਝ ਮੰਗਾਂ ਪ੍ਰਵਾਨ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ। ਬਸਪਾ ਦੇ ਹਲਕਾ ਪ੍ਰਧਾਨ ਅਵਤਾਰ ਸਿੰਘ ਕਟਾਰੀਆ ਨੇ ਦੱਸਿਆ ਕਿ ਭਾਰਤੀ ਫੌਜ ਅਤੇ ਰੇਲਵੇ ਵਿਭਾਗ ਵਲੋਂ ਵੱਖ-ਵੱਖ ਅਸਾਮੀਆਂ ਲਈ ਦਿੱਤੇ ਇਸ਼ਤਿਹਾਰ ਰਾਹੀਂ ਐੱਸ. ਸੀ./ਐੱਸ. ਟੀ. ਉਮੀਦਵਾਰਾਂ ਪਾਸੋਂ 250 ਰੁਪਏ ਦੀ ਫੀਸ ਮੰਗੀ ਗਈ ਹੈ ਜੋ ਕਿ ਉਮੀਦਵਾਰਾਂ ਪਾਸੋਂ ਲੈਣੀ ਗਲਤ ਹੈ, ਇਸ ਲਈ ਫੀਸ ਤੁਰੰਤ ਮੁਆਫ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਅਤੇ ਰੇਲਵੇ ਵਿਭਾਗ ਵਿੱਚ ਐੱਸ.ਸੀ./ਐੱਸ.ਟੀ. ਦੇ ਬੈਕਲਾਗ ਦੀ ਤੁਰੰਤ ਭਰਤੀ ਕੀਤੀ ਜਾਵੇ ਅਤੇ ਰੇਲਵੇ ਵਿਭਾਗ ਵਲੋਂ ਉਕਤ ਉਮੀਦਵਾਰਾਂ ਪ੍ਰੀਖਿਆਵਾਂ ਦੇਣ ਲਈ ਆਉਣ-ਜਾਣ ਲਈ ਰੇਲ ਗੱਡੀ ਮੁਫ਼ਤ ਪਾਸ ਮੁਹੱਈਆ ਕਰਵਾਏ ਜਾਣ। ਵਫ਼ਦ ‘ਚ ਸੋਨੂੰ ਸਿੰਘ ਕਟਾਰੀਆ, ਸੁਰਜੀਤ ਸਿੰਘ, ਕਾਲਾ ਸਿੰਘ, ਤਰਸੇਮ ਸਿੰਘ, ਗੁਰਧਿਆਨ ਸਿੰਘ ਆਦਿ ਸ਼ਾਮਿਲ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਨੌਜਵਾਨ ਰਣਜੀਤ ਸਿੰਘ ਦੇ ਮੁਕਾਬਲੇ ਦੀ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਕਰਾਈ ਜਾਵੇ – ਜਮਹੂਰੀ ਫਰੰਟ
Next articleਅਕਾਲੀ ਦਲ ਦੇ ਉਦਯੋਗ ਅਤੇ ਵਪਾਰ ਵਿੰਗ ਦੀ ਪੰਜਾਬ ਪੱਧਰੀ ਮੀਟਿੰਗ ਹੁਸ਼ਿਆਰਪੁਰ ਵਿਖੇ ਸੰਪਨ।