ਲੰਡਨ (ਸਮਾਜ ਵੀਕਲੀ) : ਰਾਇਲ ਇੰਸਟੀਚਿਊਟ ਆਫ ਬ੍ਰਿਟਿਸ਼ ਆਰਕੀਟੈੱਕਟਸ (ਆਰਆਈਬੀਏ) ਨੇ ਐਲਾਨ ਕੀਤਾ ਹੈ ਕਿ ਪ੍ਰਸਿੱਧ ਭਾਰਤੀ ਆਰਕੀਟੈੱਕਟ ਬਾਲਕ੍ਰਿਸ਼ਨ ਦੋਸ਼ੀ ਨੂੰ ਰਾਇਲ ਗੋਲਡ ਮੈਡਲ 2022 ਮਿਲੇਗਾ, ਜੋ ਆਰਕੀਟੈਕਚਰ ਲਈ ਵਿਸ਼ਵ ਦੇ ਸਭ ਤੋਂ ਉੱਚੇ ਸਨਮਾਨਾਂ ਵਿੱਚੋਂ ਇੱਕ ਹੈ। ਆਰਆਈਬੀਏ ਨੇ ਕਿਹਾ ਕਿ 70 ਸਾਲ ਦੇ ਕਰੀਅਰ ਅਤੇ 100 ਤੋਂ ਵੱਧ ਨਿਰਮਾਣ ਪ੍ਰਾਜੈਕਟਾਂ ਦੇ ਨਾਲ 94 ਸਾਲਾ ਦੋਸ਼ੀ ਨੇ ਦੁਨੀਆ ’ਚ ਨਾਮ ਕਮਾਇਆ ਹੈ। ਜੀਵਨ ਭਰ ਦੇ ਕੰਮ ਨੂੰ ਮਾਨਤਾ ਦੇਣ ਲਈ ਦਿੱਤੇ ਜਾਂਦੇ ਰਾਇਲ ਗੋਲਡ ਮੈਡਲ ਨੂੰ ਨਿੱਜੀ ਤੌਰ ‘ਤੇ ਮਹਾਰਾਣੀ ਐਲਿਜ਼ਬਥ II ਵੱਲੋਂ ਦੁਆਰਾ ਮਨਜ਼ੂਰੀ ਦਿੱਤੀ ਜਾਂਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly