ਕੋਲਕਾਤਾ (ਸਮਾਜ ਵੀਕਲੀ): ਭਾਰਤ ਨੇ ਸੂਰਿਆ ਕੁਮਾਰ ਯਾਦਵ ਦੀ ਤੇਜ਼ ਅਰਧ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਅੱਜ ਇੱਥੇ ਤੀਜੇ ਅਤੇ ਆਖ਼ਰੀ ਟੀ20 ਕੌਮਾਂਤਰੀ ਮੈਚ ਵਿਚ ਵੈਸਟਇੰਡੀਜ਼ ਖ਼ਿਲਾਫ਼ ਪੰਜ ਵਿਕਟਾਂ ’ਤੇ 184 ਦੌੜਾਂ ਬਣਾ ਕੇ ਵੈਸਟਇੰਡੀਜ਼ ਨੂੰ 185 ਦੌੜਾਂ ਦਾ ਟੀਚਾ ਦਿੱਤਾ ਜਦਕਿ ਵੈਸਟਇੰਡੀਜ਼ ਦੀ ਟੀਮ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ 167 ਦੌੜਾਂ ਹੀ ਬਣਾ ਸਕੀ। ਭਾਰਤ ਨੇ ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ ਅਤੇ ਇਸ ਦੇ ਨਾਲ ਹੀ ਭਾਰਤੀ ਟੀਮ ਟੀ20 ਆਈਸੀਸੀ ਰੈਂਕਿੰਗ ’ਚ ਸਿਖ਼ਰ ’ਤੇ ਪਹੁੰਚ ਗਈ।
ਇਸ ਤੋਂ ਪਹਿਲਾਂ ਭਾਰਤੀ ਪਾਰੀ ਵਿਚ ਸੂਰਿਆ ਕੁਮਾਰ ਨੇ ਟੀ20 ਕੌਮਾਂਤਰੀ ਮੈਚ ਵਿਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 31 ਗੇਂਦਾਂ ’ਚ ਸੱਤ ਛੱਕੇ ਅਤੇ ਇਕ ਚੌਕੇ ਦੀ ਮਦਦ ਨਾਲ 65 ਦੌੜਾਂ ਦੀ ਪਾਰੀ ਖੇਡੀ। ਉਹ ਪਾਰੀ ਦੀ ਆਖਰੀ ਗੇਂਦ ’ਤੇ ਆਊਟ ਹੋ ਗਿਆ। ਉਸ ਤੋਂ ਇਲਾਵਾ ਵੈਂਕਟੇਸ਼ ਅਈਅਰ ਨੇ 19 ਗੇਂਦਾਂ ’ਚ ਚਾਰ ਚੌਕਿਆਂ ਅਤੇ ਦੋ ਛੱਕਿਆਂ ਨਾਲ ਨਾਬਾਦ 35 ਦੌੜਾਂ ਬਣਾ ਕੇ ਉਸ ਦਾ ਚੰਗਾ ਸਾਥ ਦਿੱਤਾ। ਭਾਰਤ ਨੇ ਆਖ਼ਰੀ ਪੰਜ ਓਵਰਾਂ ਵਿਚ 86 ਦੌੜਾਂ ਬਣਾਈਆਂ। ਸੂਰਿਆ ਕੁਮਾਰ ਨੇ ਤੇਜ਼ ਗੇਂਦਬਾਜ਼ੀ ਆਲ ਰਾਊਂਡਰ ਵੈਂਕਟੇਸ਼ ਅਈਅਰ ਨਾਲ ਮਿਲ ਕੇ ਚੌਥੇ ਵਿਕਟ ਲਈ 37 ਗੇਂਦਾਂ ’ਚ 91 ਦੌੜਾਂ ਦੀ ਹਿੱਸੇਦਾਰੀ ਪਾਈ। ਸ਼੍ਰੇਅਸ ਅਈਅਰ (25) ਅਤੇ ਇਸ਼ਾਨ ਕਿਸ਼ਨ (34) ਨੇ ਮਹਿਜ਼ 32 ਗੇਂਦਾਂ ਵਿਚ 50 ਤੋਂ ਜ਼ਿਆਦਾ ਦੌੜਾਂ ਦੀ ਹਿੱਸੇਦਾਰੀ ਪਾ ਲਈ ਸੀ ਪਰ ਦੋਵੇਂ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਨਹੀਂ ਬਦਲ ਸਕੇ ਅਤੇ ਸੱਤ ਗੇਂਦਾਂ ਦੇ ਅੰਦਰ ਆਊਟ ਹੋ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly