ਨਵੀਂ ਦਿੱਲੀ— ਭਾਰਤ ਬਨਾਮ ਆਸਟ੍ਰੇਲੀਆ ਵਿਚਾਲੇ 5 ਮੈਚਾਂ ਵਾਲੀ ਬਾਰਡਰ ਗਾਵਸਕਰ ਟਰਾਫੀ 2024 ਦਾ ਚੌਥਾ ਮੈਚ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾ ਰਿਹਾ ਹੈ। ਭਾਰਤ ਨੂੰ ਚੌਥਾ ਝਟਕਾ 340 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਰਿਸ਼ਭ ਪੰਤ ਦੇ ਰੂਪ ‘ਚ ਲੱਗਾ। ਚਾਹ-ਬ੍ਰੇਕ ਤੋਂ ਪਹਿਲਾਂ ਉਹ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਸੀ, ਪਰ ਆਖ਼ਰੀ ਸੈਸ਼ਨ ਵਿੱਚ ਉਹ ਆਪਣਾ ਹੌਂਸਲਾ ਗੁਆ ਬੈਠਾ ਅਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਆਊਟ ਹੋ ਗਿਆ। ਇਸ ਤੋਂ ਬਾਅਦ ਸਕਾਟ ਬੋਲੈਂਡ ਨੇ ਰਵਿੰਦਰ ਜਡੇਜਾ ਨੂੰ ਆਪਣਾ ਸ਼ਿਕਾਰ ਬਣਾਇਆ। ਭਾਰਤ ਨੇ 127 ਦੇ ਸਕੋਰ ‘ਤੇ 5ਵੀਂ ਵਿਕਟ ਗੁਆ ਦਿੱਤੀ। ਪਹਿਲੀ ਪਾਰੀ ਦੇ ਹੀਰੋ ਨਿਤੀਸ਼ ਰੈੱਡੀ ਵੀ ਸਸਤੇ ਵਿੱਚ ਪੈਵੇਲੀਅਨ ਪਰਤ ਗਏ। ਯਸ਼ਸਵੀ ਜੈਸਵਾਲ ਦੀ ਵਿਕਟ ‘ਤੇ ਹੰਗਾਮਾ ਹੋਇਆ। ਤੀਜੇ ਅੰਪਾਇਰ ਦਾ ਫੈਸਲਾ ਮੈਚ ਦਾ ਟਰਨਿੰਗ ਪੁਆਇੰਟ ਬਣ ਗਿਆ। ਭਾਰਤ ਨੂੰ 8ਵਾਂ ਝਟਕਾ 150 ਦੇ ਸਕੋਰ ‘ਤੇ ਆਕਾਸ਼ਦੀਪ ਦੇ ਰੂਪ ‘ਚ ਲੱਗਾ।ਭਾਰਤ ਨੂੰ ਪਹਿਲਾ ਝਟਕਾ ਕਪਤਾਨ ਰੋਹਿਤ ਸ਼ਰਮਾ ਦੇ ਰੂਪ ‘ਚ ਲੱਗਾ ਜੋ 9 ਦੌੜਾਂ ਬਣਾ ਕੇ ਆਊਟ ਹੋ ਗਏ। ਇਸੇ ਓਵਰ ਵਿੱਚ ਰੋਹਿਤ ਤੋਂ ਬਾਅਦ ਆਸਟਰੇਲੀਆਈ ਕਪਤਾਨ ਪੈਟ ਕਮਿੰਸ ਨੇ ਵੀ ਕੇਐਲ ਰਾਹੁਲ ਨੂੰ ਆਊਟ ਕੀਤਾ। 33 ਦੇ ਸਕੋਰ ‘ਤੇ ਭਾਰਤ ਨੂੰ ਤੀਜਾ ਝਟਕਾ ਵਿਰਾਟ ਕੋਹਲੀ ਦੇ ਰੂਪ ‘ਚ ਲੱਗਾ, ਜਿਨ੍ਹਾਂ ਨੂੰ 5 ਦੇ ਨਿੱਜੀ ਸਕੋਰ ‘ਤੇ ਮਿਸ਼ੇਲ ਸਟਾਰਕ ਨੇ ਪੈਵੇਲੀਅਨ ਦਾ ਰਸਤਾ ਦਿਖਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly