ਕੌਮਾਂਤਰੀ ਉਡਾਣਾਂ ’ਤੇ ਪਾਬੰਦੀ 31 ਮਾਰਚ ਤੱਕ ਵਧਾਈ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਫਰਵਰੀ ਮਹੀਨੇ ਸਬੰਧੀ ਜਾਰੀ ਕੋਵਿਡ ਗਾਈਡਲਾਈਨਜ਼ ਮਾਰਚ ਮਹੀਨੇ ਲਈ ਵੀ ਜਾਰੀ ਰੱਖਣ ਦੇ ਫ਼ੈਸਲੇ ਨੂੰ ਧਿਆਨ ’ਚ ਰੱਖਦਿਆਂ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ੲੇਵੀਏਸ਼ਨ (ਡੀਜੀਸੀਏ)  ਨੇ ਤਜਵੀਜ਼ਤ ਅੰਤਰਰਾਸ਼ਟਰੀ ਵਪਾਰਕ ਉਡਾਣਾਂ ‘ਤੇ ਪਾਬੰਦੀ 31 ਮਾਰਚ ਤੱਕ ਵਧਾਉਣ ਦਾ ਨਿਰਣਾ ਲਿਆ ਹੈ। ਡੀਜੀਸੀਏ ਨੇ ਪਹਿਲਾਂ ਇਹ ਪਾਬੰਦੀ 28 ਫਰਵਰੀ ਤੱਕ ਲਗਾਈ ਸੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਦੁਵੱਲੇ ਏਅਰ ਬੱਬਲ ਸਮਝੌਤਿਆਂ ਤਹਿਤ ਕਾਰਗੋ ਉਡਾਣਾਂ ਤੇ ਫਲਾਈਟ ਸੇਵਾਵਾਂ     ਜਾਰੀ ਰਹਿਣਗੀਆਂ। ਦੱਸਣਯੋਗ ਹੈ ਕਿ ਭਾਰਤ ਨੇ 27 ਦੇਸ਼ਾਂ ਅਫ਼ਗਾਨਿਸਤਾਨ, ਬਹਿਰੀਨ, ਬੰਗਲਾਦੇਸ਼, ਭੂਟਾਨ, ਕੈਨੇਡਾ, ਇਥੋਪੀਆ, ਫਰਾਂਸ, ਜਰਮਨੀ, ਇਰਾਕ, ਜਾਪਾਨ, ਕੀਨੀਆ, ਕੁਵੈਤ, ਮਾਲਦੀਵ, ਨੇਪਾਲ, ਨੀਦਰਲੈਂਡ, ਨਾਇਜੀਰੀਆ, ਓਮਾਨ, ਕਤਰ, ਰਵਾਂਡਾ, ਤਨਜ਼ਾਨੀਆ, ਯੂਕਰੇਨ, ਬਰਤਾਨੀਆ ਤੇ ਅਮਰੀਕਾ ਆਦਿ ਨਾਲ ਦੁਵੱਲਾ ਏਅਰ ਬੱਬਲ ਸਮਝੌਤਾ ਕੀਤਾ ਹੋਇਆ ਹੈ।

Previous articleਜਗਰਾਉਂ ਦਾ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਲੇਹ ’ਚ ਸ਼ਹੀਦ
Next articleਤ੍ਰਿਣਮੂਲ ਕਾਂਗਰਸ ਮੁੜ ਸੱਤਾ ’ਚ ਆਏਗੀ: ਪ੍ਰਸ਼ਾਂਤ ਕਿਸ਼ੋਰ