ਸਰਹੱਦਾਂ ’ਤੇ ਜੰਗ ਵਰਗੇ ਹਾਲਾਤ ਦਾ ਸਾਹਮਣਾ ਕਰ ਰਿਹੈ ਭਾਰਤ: ਰਾਹੁਲ

Former Congress President Rahul Gandhi

ਨਵੀਂ ਦਿੱਲੀ (ਸਮਾਜ ਵੀਕਲੀ): ਚੀਨ ਵੱਲੋਂ ਸਰਹੱਦ ’ਤੇ ਬੁਨਿਆਦੀ ਢਾਂਚਾ ਵਧਾਉਣ ਸਬੰਧੀ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਆਪਣੀਆਂ ਸਰਹੱਦਾਂ ’ਤੇ ਜੰਗ ਵਰਗੇ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਾਬਕਾ ਕਾਂਗਰਸ ਪ੍ਰਧਾਨ ਦੀ ਇਹ ਟਿੱਪਣੀ ਮੀਡੀਆ ਰਿਪੋਰਟ ਸਬੰਧੀ ਆਈ ਹੈ ਜਿਸ ਵਿੱਚ ਸੁਰੱਖਿਆ ਏਜੰਸੀ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਚੀਨ ਨੇ ਲੱਦਾਖ, ਉੱਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਅਸਲ ਕੰਟਰੋਲ ਰੇਖਾ ਨੇੜੇ ਘੱਟੋ-ਘੱਟ 10 ਨਵੇਂ ਹਵਾਈ ਅੱਡੇ ਬਣਾਏ ਹਨ ਅਤੇ ਭਾਰਤ ਨੇੜੇ ਬੁਨਿਆਦੀ ਢਾਂਚੇ ਨੂੰ ਵਧਾ ਦਿੱਤਾ ਹੈ।

ਗਾਂਧੀ ਨੇ ਮੀਡੀਆ ਰਿਪੋਰਟ ਦੇ ਸਕਰੀਨ ਸ਼ਾਟ ਨਾਲ ਟਵੀਟ ਕਰਦਿਆਂ ਲਿਖਿਆ, ‘ਅਸੀਂ ਆਪਣੀਆਂ ਸਰਹੱਦਾਂ ’ਤੇ ਜੰਗ ਵਰਗੇ ਹਾਲਾਤ ਦਾ ਸਾਹਮਣਾ ਕਰ ਰਹੇ ਹਾਂ। ਇਸ ਨੂੰ ਨਜ਼ਰ-ਅੰਦਾਜ਼ ਕਰਨ ਨਾਲ ਗੱਲ ਨਹੀਂ ਬਣੇਗੀ।’ ਜ਼ਿਕਰਯੋਗ ਹੈ ਕਿ ਗਾਂਧੀ ਨੇ ਪਿਛਲੇ ਸਾਲ 5 ਮਈ ਨੂੰ ਪੈਂਗੋਂਗ ਝੀਲ ਖੇਤਰ ਵਿੱਚ ਹਿੰਸਕ ਝੜਪ ਤੋਂ ਬਾਅਦ ਭਾਰਤੀ ਅਤੇ ਚੀਨੀ ਫ਼ੌਜਾਂ ਵਿਚਾਲੇ ਸਰਹੱਦੀ ਵਿਵਾਦ ਨਾਲ ਨਜਿੱਠਣ ਲਈ ਸਰਕਾਰ ਦੀ ਵਾਰ ਵਾਰ ਆਲੋਚਨਾ ਵੀ ਕੀਤੀ ਸੀ।

ਦੋਵਾਂ ਧਿਰਾਂ ਨੇ ਹੌਲੀ-ਹੌਲੀ ਹਜ਼ਾਰਾਂ ਸਿਪਾਹੀਆਂ ਦੇ ਨਾਲ-ਨਾਲ ਭਾਰੀ ਹਥਿਆਰਾਂ ਨਾਲ ਆਪਣੀ ਤਾਇਨਾਤੀ ਨੂੰ ਵਧਾ ਦਿੱਤਾ ਸੀ। ਫ਼ੌਜੀ ਅਤੇ ਕੂਟਨੀਤਕ ਵਾਰਤਾ ਦੇ ਸਿੱਟੇ ਵਜੋਂ, ਦੋਵਾਂ ਧਿਰਾਂ ਨੇ ਪਿਛਲੇ ਮਹੀਨੇ ਗੋਗਰਾ ਖੇਤਰ ਵਿੱਚੋਂ ਆਪਣੇ ਫੌਜੀ ਦਸਤਿਆਂ ਨੂੰ ਹਟਾ ਲਿਆ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਨੇ ਜੰਮੂ ਕਸ਼ਮੀਰ ਵੇਚਣ ਲਾਇਆ: ਮਹਿਬੂਬਾ
Next articleਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਕੇਂਦਰ ਨੂੰ ਭੇਜੇ ਜੱਜਾਂ ਦੇ ਨਾਂ