ਪੈਰਿਸ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)
ਪੈਰਿਸ ਓਲੰਪਿਕ 2024ਦੇ ਮਰਦਾਂ ਦੇ ਹਾਕੀ ਮੁਕਾਬਲਿਆਂ ਵਿੱਚ ਭਾਰਤ ਨੇ ਇੱਕ ਵਾਰ ਫੇਰ ਨਵਾਂ ਇਤਿਹਾਸ ਰਚਦਿਆਂ ਅੱਜ ਪਹਿਲੇ ਕੁਆਰਟਰ ਫਿਲਮ ਮੁਕਾਬਲੇ ਵਿੱਚ ਆਪਣੇ ਰਵਾਇਤੀ ਵਿਰੋਧੀ ਇੰਗਲੈਂਡ ਨੂੰ ਨਿਰਧਾਰਿਤ ਸਮੇਂ ਤੱਕ 1-1 ਗੋਲਾ ਦੀ ਬਰਾਬਰੀ ਤੋਂ ਬਾਅਦ ਪੈਨਲਟੀ ਸੂਟ ਆਊਟ ਦੇ 4-2 ਨਾਲ ਹਰਾ ਕੇ ਲਗਾਤਾਰ ਦੂਸਰੀ ਵਾਰ ਉਲੰੰਪਿਕ ਖੇਡਾਂ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਪ੍ਰਵੇਸ਼ ਪਾਇਆ । ਇਸ ਤੋਂ ਪਹਿਲਾਂ ਟੋਕਿਓ ਓਲੰਪਿਕ 2020 ਵਿੱਚ ਵੀ ਭਾਰਤ ਨੇ ਇੰਗਲੈਂਡ ਨੂੰ ਹੀ ਕੁਆਟਰ ਫਾਈਨਲ ਮੁਕਾਬਲੇ ਵਿੱਚ 3-1 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਐਂਟਰੀ ਪੱਕੀ ਕੀਤੀ ਸੀ ਅਤੇ ਟੋਕਿਓ ਓਲੰਪਿਕ ਵਿੱਚ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਸੀ । ਅੱਜ ਦੇ ਮੈਚ ਦੀ ਜਿੱਤ ਦਾ ਹੀਰੋ ਭਾਰਤ ਦਾ ਗੋਲਕੀਪਰ ਪੀਆਰ ਸਿਰੀ ਜੇਸ ਰਿਹਾ ਜਿਸ ਨੇ ਚਲਦੇ ਮੈਚ ਦੌਰਾਨ ਜਿੱਥੇ ਇੰਗਲੈਂਡ ਦੇ ਗੋਲ ਕਰਨ ਦੇ ਅਨੇਕਾਂ ਮੌਕੇ ਬੇਕਾਰ ਕੀਤੇ ਉੱਥੇ ਪੈਨਲਟੀ ਸੂਟ ਆਊਟ ਵਿੱਚ ਇੰਗਲੈਂਡ ਦੀਆਂ 2 ਪੈਨੈਲਟੀਆਂ ਤੋਂ ਗੋਲ ਹੋਣ ਦੇ ਮੌਕੇ ਬਚਾਏ। ਜਿਸ ਨਾਲ ਭਾਰਤ ਨੂੰ 4-2 ਗੋਲਾਂ ਦੀ ਜਿੱਤ ਨਸੀਬ ਹੋਈ । ਭਾਰਤ ਵੱਲੋਂ ਮੈਚ ਦਾ ਗੋਲ ਭਾਰਤੀ ਟੀਮ ਦੇ ਕਪਤਾਨ ਹਰਮਨ ਪ੍ਰੀਤ ਸਿੰਘ ਨੇ ਕੀਤਾ, ਇਸ ਗੋਲ ਨਾਲ ਹੀ ਹਰਮਨਪ੍ਰੀਤ ਸਿੰਘ ਪੈਰਿਸ ਓਲੰਪਿਕ ਵਿੱਚ 7 ਗੋਲ ਕਰਕੇ ਸਰਵੋਤਮ ਸਕੋਰ ਬਣਿਆ ਹੋਇਆ ਹੈ । ਇਸ ਤੋਂ ਪਹਿਲਾਂ ਲੀਗ ਮੈਚਾਂ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 3 -2 ਗੋਲਾਂ ਨਾਲ, ਆਇਰਲੈਂਡ ਨੂੰ 2-0 ਨਾਲ, ਆਸਟਰੇਲੀਆ ਨੂੰ 3-2 ਗੋਲਾਂ ਨਾਲ ਹਰਾਇਆ ਜਦ ਕਿ ਅਰਜਨਟਾਈਨਾ ਨਾਲ 1-1 ਦੀ ਬਰਾਬਰੀ ਕਾਇਮ ਕੀਤੀ ਇਸ ਤੋਂ ਇਲਾਵਾ ਓਲੰਪਿਕ ਚੈਂਪੀਅਨ ਬੈਲਜੀਅਮ ਹੱਥੋਂ ਭਾਰਤ ਨੂੰ 1-2 ਗੋਲਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ । ਸੈਮੀ ਫਾਈਨਲ ਮੁਕਾਬਲਾ ਭਾਰਤ ਦਾ ਜਰਮਨੀ ਅਤੇ ਅਰਜੁਨਟਾਈਨਾਂ ਵਿੱਚੋਂ ਜਿੱਤਣ ਵਾਲੀ ਟੀਮ ਨਾਲ 6 ਅਗਸਤ ਨੂੰ ਹੋਵੇਗਾ ।
ਜਗਰੂਪ ਸਿੰਘ ਜਰਖੜ ਖੇਡ ਲੇਖਕ ਫੋਨ ਨੰਬਰ 9814300722
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly