ਅਫ਼ਗਾਨਿਸਤਾਨ ਦੇ ਮੁੱਦੇ ’ਤੇ ਭਾਰਤ ਤੇ ਜਰਮਨੀ ਇਕਸੁਰ: ਰਾਜਦੂਤ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤ ਵਿਚ ਜਰਮਨੀ ਦੇ ਰਾਜਦੂਤ ਵਾਲਟਰ ਜੇ. ਲਿੰਡਨਰ ਨੇ ਅੱਜ ਕਿਹਾ ਕਿ ਭਾਰਤ ਤੇ ਜਰਮਨੀ ਅਫ਼ਗਾਨਿਸਤਾਨ ਨਾਲ ਜੁੜੇ ਮੁੱਦਿਆਂ ਉਤੇ ਪਹਿਲਾਂ ਹੀ ਇਕਸੁਰ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਇਸ ਮਾਮਲੇ ’ਤੇ ਆਉਣ ਵਾਲੇ ਸਮੇਂ ਵਿਚ ਨੇੜਿਓਂ ਤਾਲਮੇਲ ਕਰਨਗੇ। ਲਿੰਡਨਰ ਨੇ ਕਿਹਾ ਕਿ ਭਾਰਤ ਦੀ ਭੂਮਿਕਾ ਅਫ਼ਗਾਨਿਸਤਾਨ ਵਿਚ ਅਹਿਮ ਹੈ। ਇਹ ਇੱਥੇ ਕਈ ਵਿਕਾਸ ਪ੍ਰਾਜੈਕਟ ਚਲਾ ਰਿਹਾ ਹੈ ਤੇ ਜਰਮਨੀ ਵੀ ਪਿਛਲੇ 20 ਸਾਲਾਂ ਤੋਂ ਸਰਗਰਮ ਹੈ। ਇਸ ਤਰ੍ਹਾਂ ਦੋਵੇਂ ਮੁਲਕ ਕਈ ਇਕੋ ਜਿਹੇ ਸਿਧਾਂਤਾਂ ਨੂੰ ਮੰਨਦੇ ਹਨ। ਜਰਮਨੀ ਦੇ ਰਲੇਵੇਂ ਦੀ 31ਵੀਂ ਵਰ੍ਹੇਗੰਢ ਮੌਕੇ ਰਾਜਦੂਤ ਨੇ ਕਿਹਾ ਕਿ ਦੋਵਾਂ ਮੁਲਕਾਂ ਨੇ ਅਫ਼ਗਾਨਿਸਤਾਨ ਵਿਚ ਪਿਛਲੀ ਸਰਕਾਰ ਦਾ ਸਮਰਥਨ ਕੀਤਾ ਸੀ, ਇਸ ਸਰਕਾਰ ਲਈ ਹਰ ਰਾਹ ਤਿਆਰ ਕੀਤਾ ਗਿਆ ਤਾਂ ਕਿ ਸਥਿਤੀ ਸੁਧਰ ਸਕੇ।

ਖਾਸ ਕਰ ਕੇ ਔਰਤਾਂ ਨੂੰ ਕਈ ਹੱਕ ਦਿਵਾਏ ਗਏ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਤਾਲਿਬਾਨ ਵੱਲੋਂ ਐਨੀ ਛੇਤੀ ਕਬਜ਼ਾ ਕੀਤੇ ਜਾਣ ਤੋਂ ਹੈਰਾਨ ਹੈ। ਰਾਜਦੂਤ ਨੇ ਕਿਹਾ ਕਿ ਭਾਰਤ ਤੇ ਜਰਮਨੀ ਭਵਿੱਖ ਵਿਚ ਆਰਥਿਕ, ਵਾਤਾਵਰਨ ਸੁਰੱਖਿਆ, ਸਾਫ਼-ਸੁਥਰੀ ਊਰਜਾ, ਵਿਗਿਆਨ ਤੇ ਤਕਨੀਕੀ ਖੇਤਰ ਵਿਚ ਤਾਲਮੇਲ ਵਧਾਉਣਗੇ। ਉਨ੍ਹਾਂ ਕਿਹਾ ਕਿ ਚੰਗਾ ਹੋਵੇਗਾ ਜੇਕਰ ਭਾਰਤ ਵੀ ਸੰਨ 2050 ਤੱਕ ਕਾਰਬਨ ਨਿਕਾਸੀ ਦੇ ਮਾਮਲੇ ਵਿਚ ਬਿਹਤਰ ਨਤੀਜੇ ਦੇਵੇ। ਜਲਵਾਯੂ ਤਬਦੀਲੀ ਰੋਕਣ ਲਈ ਇਹ ਜ਼ਰੂਰੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਤਨਾਮ ਸਿੰਘ ਦੇ ਕਾਤਲਾਂ ਦੀ ਅਜੇ ਤੱਕ ਨਾ ਲੱਗੀ ਕੋਈ ਸੂਹ
Next articleਕਾਬੁਲ: ਮਸਜਿਦ ਨੇੜੇ ਬੰਬ ਧਮਾਕੇ ’ਚ ਕਈ ਮੌਤਾਂ