HOME ਇੰਦਰਪਾਲ ਕੌਰ ਨੇ ਜਿੱਤੇ ਇੱਕ ਸਿਲਵਰ ਤੇ ਇੱਕ ਬ੍ਰਾਜ਼ ਮੈਡਲ

ਇੰਦਰਪਾਲ ਕੌਰ ਨੇ ਜਿੱਤੇ ਇੱਕ ਸਿਲਵਰ ਤੇ ਇੱਕ ਬ੍ਰਾਜ਼ ਮੈਡਲ

ਜਲਪਾਈਗੁਡ਼ੀ,  (ਸਮਾਜ ਵੀਕਲੀ)  (ਰੋਮੀ ਘੜਾਮਾਂ): ਬੰਗਾਲ ਦੇ ਸ਼ਹਿਰ ਜਲਪਾਈਗੁਡ਼ੀ ਵਿਖੇ ‘ਜਲਪਾਈਗੁਡ਼ੀ ਡਿਸਟ੍ਰਿਕ ਕਮੇਟੀ’ ਵੱਲੋਂ 12 ਤੋਂ 14 ਦਸੰਬਰ ਤੱਕ 40ਵੀਂ ਸਟੇਟ ਮਾਸਟਰਸ ਅਥਲੈਟਿਕਸ ਚੈਂਪੀਅਨਸ਼ਿਪ: 2025 ਸਫ਼ਲਤਾਪੂਰਵਕ ਕਰਵਾਈ ਗਈ। ਜਿੱਥੇ ਬੰਗਾਲ ਸੂਬੇ ਦੇ ਵੱਖੋ-ਵੱਖ ਜਿਲ੍ਹਿਆਂ ਤੋਂ ਆਏ ਮਾਸਟਰ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਇਸੇ ਦੌਰਾਨ ਕਲਕੱਤਾ ਦੀ ਵਸਨੀਕ ਇੰਦਰਪਾਲ ਕੌਰ ਸੁਪਤਨੀ ਜਗਰੂਪ ਸਿੰਘ ਨੇ ਸ਼ਾਟ-ਪੁੱਟ ਵਿੱਚ ਸਿਲਵਰ ਅਤੇ ਡਿਸਕਸ-ਥ੍ਰੋਅ ‘ਚ ਬ੍ਰਾਜ਼ ਮੈਡਲ ਜਿੱਤ ਕੇ ਆਪਣੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ। ਜਿਕਰਯੋਗ ਹੈ ਕਿ ਮੂਲ ਰੂਪ ਵਿੱਚ ਪੰਜਾਬ ਦੇ ਜਿਲ੍ਹਾ ਲੁਧਿਆਣਾ ਨੇੜਲੇ ਕਸਬੇ ਹਲਵਾਰਾ ਦੀ ਇੰਦਰਪਾਲ ਕੌਰ ਪਹਿਲਾਂ ਵੀ ਸਟੇਟ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ‘ਤੇ ਦਰਜਣਾਂ ਹੀ ਮੈਡਲ ਜਿੱਤ ਚੁੱਕੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਇੱਕ ਗੀਤ ਲਾਂਚ ਕਰਨ ਲਈ ਪਹੁੰਚੀ ਅਦਾਕਾਰਾ ਨਿਧੀ ਅਗਰਵਾਲ ਨੂੰ ਭੀੜ ਵਿੱਚ ਧੱਕਾ-ਮੁੱਕੀ ਹੋਈ ਅਤੇ ਉਹ ਗੁੱਸੇ ਵਿੱਚ ਚੀਕਣ ਲੱਗ ਪਈ।
Next article2027 ਤੋਂ ਬ੍ਰਿਟੇਨ ਮੁੜ ਯੂਰਪੀ ਵਿਦਿਆਰਥੀ ਅਦਲਾ-ਬਦਲੀ ਸਕੀਮ ਵਿੱਚ ਹੋਵੇਗਾ ਸ਼ਾਮਲ