ਬਰਸਾਤੀ ਡੱਡੂ ਵਾਂਗ ਨਿਕਲੇ ਅਜਾਦ ਉਮੀਦਵਾਰ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਵੇਗਾ – ਕੈਪਟਨ ਹਰਮਿੰਦਰ ਸਿੰਘ 

ਪ੍ਰਵੇਜ਼ ਨਗਰ 'ਚ ਆਓਣ ਤੇ  ਸਰਪੰਚ ਭੁਪਿੰਦਰ ਸਿੰਘ ਤੇ ਹੋਰ ਮੈਂਬਰ ਸਾਹਿਬਾਨ ਕੈਪਟਨ ਹਰਮਿੰਦਰ ਸਿੰਘ ਦਾ ਸਵਾਗਤ ਕਰਦੇ ਹੋਏ
ਪਿੰਡ ਪ੍ਰਵੇਜ ਨਗਰ ਵਿਚ ਕੈਪਟਨ ਹਰਮਿੰਦਰ ਨੇ ਕੀਤੀ ਅਕਾਲੀ ਵਰਕਰਾ ਨਾਲ ਮੀਟਿੰਗ
ਕਪੂਰਥਲਾ , 26 ਜਨਵਰੀ (ਕੌੜਾ)-ਸ਼੍ਰੋਮਣੀ ਅਕਾਲੀ ਦਲ ਤੋ ਬਸਪਾ ਗਠਜੋੜ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਉਮੀਦਵਾਰ ਕੈਪਟਨ  ਹਰਿਮੰਦਰ ਸਿੰਘ ਨੇ ਪਿੰਡ ਪ੍ਰਵੇਜ ਨਗਰ  ਦਾ ਦੌਰਾ ਕੀਤਾ ਅਤੇ ਪਿੰਡ ਦੇ ਅਕਾਲੀ ਵਰਕਰਾਂ ਨਾਲ ਕੀਤੀ ਮੀਟਿੰਗ । ਇਸ ਸਮੇਂ ਹਲਕੇ ਵਿਚ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਤੇ ਕਿਹਾ ਕਿ ਪੰਜਾਬ ‘ਚ 10 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣੇਗੀ ਤੇ ਲੋਕਾਂ ਨੂੰ ਸੁੱਖ ਤੇ ਸਕੂਨ ਵਾਲੀ ਜ਼ਿੰਦਗੀ ਮਿਲੇਗੀ।  ਓਹਨਾ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਮੀਟਿੰਗ ‘ਚ ਦੇ ਲੋਕ ਕਾਂਗਰਸ, ‘ਆਪ’ ਤੇ ਭਾਜਪਾ  ਆਦਿ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਣਗੇ ਅਕਾਲੀ ਦਲ ਨੁੰ ਜਿਤਾਉਣਗੇ। ਇਸ ਮੌਕੇ  ਸਰਪੰਚ ਭੁਪਿੰਦਰ ਸਿੰਘ,ਅਮਰੀਕ ਸਿੰਘ ਸ਼ਾਹ, ਨੰਬਰਦਾਰ ਜਸਵਿੰਦਰ ਸਿੰਘ,ਜਥੇਦਾਰ ਸੰਤੋਖ ਸਿੰਘ ਖੀਰਾਂਵਾਲੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਸਰਪੰਚ ਸੇਵਾ ਸਿੰਘ,ਸਵਰਨਜੀਤ ਸਿੰਘ ਪੱਡਾ, ਰਣਜੀਤ ਸਿੰਘ ਰਿੌਪੀ, ਗੁਰਦੇਵ ਸਿੰਘ ਸੈਕਟਰੀ, ਜਸਵੰਤ ਸਿੰਘ ਕੌੜਾ, ਪਿਆਰਾ ਸਿੰਘ ਨਵਾਂ, ਡਾ ਸੰਤੋਖ ਸਿੰਘ, ਗੁਰਸ਼ਰਨ ਸਿੰਘ,ਗੁਰਨਾਮ ਸਿੰਘ, ਪੁਸ਼ਪਿੰਦਰ ਸਿੰਘ, ਅਮਰਪ੍ਰੀਤ ਸਿੰਘ, ਮਨੋਜ ਕੁਮਾਰ, ਕੁਲਦੀਪ ਸਿੰਘ ਆਦਿ ਹਾਜ਼ਰ ਸਨ ।

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਗਟ ਸਿੰਘ  ਨੇ ਗਣਤੰਤਰ ਦਿਵਸ ਮੌਕੇ ਕਪੂਰਥਲਾ ਵਿਖੇ ਲਹਿਰਾਇਆ ਤਿਰੰਗਾ
Next articleਨੰਬਰਦਾਰ ਯੂਨੀਅਨ ਦੇ ਵਿਹੜੇ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਲਹਿਰਾਇਆ ਦੇਸ਼ ਦਾ ਰਾਸ਼ਟਰੀ ਝੰਡਾ