(ਸਮਾਜ ਵੀਕਲੀ)
ਤਲਵੰਡੀ ਚੌਧਰੀਆਂ, 3 ਫਰਵਰੀ (ਬਿੱਕਰ) ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਆਜ਼ਾਦ ਦੇ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੇ ਤਲਵੰਡੀ ਚੌਧਰੀਆਂ ਵਿਖੇ ਨਵੇਂ ਬਣ ਰਹੇ ਮੀਰਾਂ ਪਾਤਸ਼ਾਹ ਬਾਬਾ ਸ਼ਾਹ ਹੁਸੈਨ ਦੇ ਦਰਬਾਰ ਵਿਚ ਗੱਦੀ ਨਸ਼ੀਨ ਬਾਬਾ ਸੁਖਜੀਤ ਸਿੰਘ ਜੋਗੀ ਦੀ ਅਗਵਾਈ ਵਿਚ ਇਕ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕੀਤਾ।ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਣਾ ਇੰਦਰਪ੍ਰਤਾਪ ਸਿੰਘ ਨੇ ਆਖਿਆ ਕਿ ਸ਼੍ਰੀ ਗੁਰੁ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਤੇ ਮੌਜੂਦਾ ਵਿਧਾਇਕ ਨੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ।ਇਸ ਹਲਕੇ ਦੇ ਲੋਕਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼੍ਰੀ ਰਾਣਾ ਨੇ ਕਿਹਾ ਕਿ 2021 ਵਿਚ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ 550 ਸਾਲਾ ਗੁਰਪੂਰਬ ਮਨਾਇਆ ਗਿਆ।ਜਿਸ ਵਿਚ ਮੌਜੂਦਾ ਵਿਧਾਇਕ ਨੇ ਬਹੁਤ ਘਪਲਾ ਕੀਤਾ ਹੈ।ਇਸ ਕਰਕੇ ਮੌਜੂਦਾ ਵਿਧਾਇਕ ਦੀ ਜ਼ਮਾਨਤ ਜਬਤ ਕਰਵਾਉਣੀ ਤੁਹਾਡੀ ਜੁੰਮੇਵਾਰੀ ਬਣਦੀ ਹੈ।ਉਹਨਾਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਅਰੰਿਵੰਦ ਕੇਜਰੀ ਵਾਲ ਤੇ ਵਰਦਿਆਂ ਕਿਹਾ ਕਿ ਦਿੱਲੀ ਵਿਚ ਉਸ ਨੇ ਕੋਈ ਵਿਕਾਸ ਨਹੀ ਕਰਵਾਇਆ ਤੇ ਉਥੋਂ ਦੇ ਵਸਨੀਕ ਕੇਜਰੀ ਵਾਲ ਨੂੰ ਪਸੰਦ ਨਹੀਂ ਕਰਦੇ।
ਅਕਾਲੀ ਦਲ ਦੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਪੂਰੇ ਪੰਜ ਸਾਲ ਕਾਂਗਰਸ ਪਾਰਟੀ ਵਿਚ ਰਹਿ ਕੇ ਆਪਣੀਆਂ ਮਨ ਮਰਜ਼ੀਆਂ ਕੀਤੀਆਂ।ਪਰ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਲੋਂ ਟਿਕਟ ਨਾ ਮਿਲਣ ਦੇ ਵਿਰੋਧ ਵਿਚ ਪਾਰਟੀ ਬਦਲ ਕੇ ਅਕਾਲੀ ਦਲ ਵਿਚ ਜਾ ਵੜੇ।ਪੰਜਾਬ ਦੇ ਵੋਟਰ ਬਹੁਤ ਹੀ ਸੂਝਵਾਨ ਹਨ।ਇਹ ਇਹੋ ਜਿਹੇ ਦਲ ਬਦਲੋ ਉਮੀਦਵਾਰ ਨੂੰ ਕਦੇ ਵੋਟ ਨਹੀਂ ਪਾਉਣ ਗੇ।ਰਾਣਾ ਇੰਦਰਪ੍ਰਤਾਪ ਸਿੰਘ ਨੇ ਹਲਕਾ ਸੁਲਤਾਨਪੁਰ ਲੋਧੀ ਵਿਚ ਹਸਪਤਾਲ, ਸਿੱਖਿਆ ਅਤੇ ਗੰਦੇ ਪਾਣੀ ਦੇ ਨਿਕਾਸ ਦੇ ਚੰਗੇ ਪ੍ਰਬੰਧ ਕਰਨ ਦਾ ਵਾਅਦਾ ਕੀਤਾ।
ਸਰਪੰਚ ਬਖਸ਼ੀਸ਼ ਸਿੰਘ ਨੇ ਤਲਵੰਡੀ ਚੌਧਰੀਆਂ ਦੇ ਲੋਕਾਂ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ।ਉਹਨਾਂ ਇੱਕਤਰ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਆਜ਼ਾਦ ਉਮੀਦਵਾਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਆਪਣਾ ਕੀਮਤੀ ਵੋਟ ਪਾਉਣ ਦੀ ਅਪੀਲ ਕੀਤੀ।ਸਮਾਗਮ ਨੂੰ ਬਾਬਾ ਸੁਖਜੀਤ ਸਿੰਘ ਜੋਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਹਲਕਾ ਸੁਲਤਾਨਪੁਰ ਲੋਧੀ ਦੇ ਲੋਕਾਂ ਨੇ ਬਹੁਤ ਔਖਾ ਸੰਤਾਪ ਭੋਗਿਆ ਹੈ।ਸਰਕਾਰੀ ਦਫਤਰ ਅਤੇ ਥਾਣਿਆਂ ਵਿਚ ਸ਼ਰੇਆਮ ਰਿਸ਼ਵਤ ਚਲਦੀ ਰਹੀ।ਪਰ ਕਿਸੇ ਨੇ ਵੀ ਇਸ ਗੋਰਖ ਧੰਦੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।ਸਟੇਜ ਸੰਚਾਲਨ ਜਥੇਦਾਰ ਬਖਸ਼ੀਸ਼ ਸਿੰਘ ਬਿੱਲਾ ਨੇ ਬਾਖੂਬੀ ਨਿਭਾਇਆ।
ਇਸ ਮੌਕੇ ਸਰਪੰਚ ਬਖਸ਼ੀਸ਼ ਸਿੰਘ, ਪੰਜਾਬ ਦੀ ਬੁਲੰਦ ਅਵਾਜ਼ ਦੇ ਮਾਲਕ ਜਾਨਹੀਰ, ਸੁਖਵਿੰਦਰ ਸਿੰਘ ਸੁੱਖ ਸਾਬਕਾ ਚੇਅਰਮੈਨ, ਅੰਗਰੇਜ਼ ਸਿੰਘ,ਰਾਜਵਿੰਦਰ ਸਿੰਘ, ਕਮਲ ਕੁਮਾਰ ਪ੍ਰਧਾਨ, ਜੀਤ ਸਿੰਘ ਕਬੱਡੀ ਕੋਚ, ਗਨੇਸ਼ ਸਿੰਘ ਨਿਹੰਗਾਂ ਛਾਉਣੀ, ਤਰਸੇਮ ਲਾਲ ਅਮਰਕੋਟ, ਬਲਵਿੰਦਰ ਸਿੰਘ ਲੱਡੂ, ਪ੍ਰਧਾਨ ਦਲਬੀਰ ਸਿੰਘ, ਸੰਦੀਪ ਸਿੰਘ ਚੇਅਰਮੈਨ, ਵਿਕਾਸ ਕੁਮਾਰ ਲਵ, ਰਾਜਨ, ਲਵਪ੍ਰੀਤ ਸਿੰਘ, ਮਨਿੰਦਰ ਸਿੰਘ, ਭਿੰਦੂ ਭਲਵਾਨ, ਦਿਲਬਾਗ ਸਿੰਘ ਮਹਿਤਪੁਰ, ਵਿਰਸਾ ਸਿੰਘ ਬਾਜਵਾ, ਬਾਬਾ ਪ੍ਰੀਤਾ, ਰਣਜੀਤ ਸਿੰਘ ਨੰਢਾ, ਮਨਜੀਤ ਸਿੰਘ ਢੋਟ, ਸਰਪੰਚ ਗੁਮੇਜ ਸਿੰਘ ਛੰਨਾਂ ਸ਼ੇਰ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ ਭੈਣੀ, ਨਿਰਮਾਣ ਯੂਨੀਅਨ ਪੰਜਾਬ ਦੇ ਸੱਜਣ ਸਿੰਘ, ਸੰਦੀਪ ਸਿੰਘ ਨਾਹਰ, ਬਲਦੇਵ ਪੰਚ, ਸਰੂਪ ਸਿੰਘ ਹੰਸ ਪੰਚ, ਹਰਬੰਸ ਸਿੰਘ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly