HOME ਆਜ਼ਾਦੀ ਦੀ 79ਵੀਂ ਵਰੇਗੰਢ੍ਹ ਹਲਕਾ ਦੱਖਣੀ ਵਿੱਚ ਬਾਵਾ ਨੇ ਤਿਰੰਗਾ ਲਹਿਰਾ ਕੇ...

ਆਜ਼ਾਦੀ ਦੀ 79ਵੀਂ ਵਰੇਗੰਢ੍ਹ ਹਲਕਾ ਦੱਖਣੀ ਵਿੱਚ ਬਾਵਾ ਨੇ ਤਿਰੰਗਾ ਲਹਿਰਾ ਕੇ ਮਨਾਈ

ਲੋੜ ਹੈ ਮਹਿੰਗੇ ਮੁੱਲ ਮਿਲੀ ਆਜ਼ਾਦੀ ਦੇ ਹੱਕਾਂ ‘ਤੇ ਡਾਕਾ ਮਾਰਨ ਵਾਲਿਆਂ ਤੋਂ ਭਾਰਤ ਨੂੰ ਆਜ਼ਾਦੀ ਦਿਵਾਈਏ- ਬਾਵਾ

ਰਾਹੁਲ ਗਾਂਧੀ ਦੀ ਸੋਚ, ਸਹਿਜ, ਸਾਹਸ, ਸਚਾਈ, ਸਪਸ਼ਟਤਾ ਇੱਕ ਦਿਨ ਰੰਗ ਲਿਆਏਗੀ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)– ਅੱਜ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਆਜ਼ਾਦੀ ਦੀ 79ਵੀਂ ਵਰੇਗੰਢ੍ਹ ਸੀਨੀਅਰ ਕਾਂਗਰਸੀ ਨੇਤਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਕ੍ਰਿਸ਼ਨ ਕੁਮਾਰ ਬਾਵਾ ਨੇ ਨੇੜੇ ਸਤਿਸੰਗ ਘਰ ਲੁਹਾਰਾ ਵਿਖੇ ਭਾਰਤ ਦਾ ਗੌਰਵ ਤਿਰੰਗਾ ਝੰਡਾ ਲਹਿਰਾ ਕੇ ਮਨਾਈ। ਇਸ ਸਮੇਂ ਸੀਨੀਅਰ ਨੇਤਾ ਰਤਨੇਸ਼ ਸਿੰਘ, ਭੁਪਿੰਦਰ ਕ੍ਰਿਸਟਲ, ਮੁਹੰਮਦ ਸੁਭਾਨ ਖਾਨ, ਮੁਹੰਮਦ ਅਲਾਓਦੀਨ, ਬਲਜੀਤ ਮਾਲੜਾ, ਪ੍ਰਵੀਨ ਸੂਦ, ਅਮਨ ਤਿਵਾੜੀ, ਐਡਵੋਕੇਟ ਸਤੀਸ਼ ਸਿੰਘ, ਇਕਬਾਲ ਸਿੰਘ ਮੁੱਖ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਮਹਾਨ ਦੇਸ਼ ਭਗਤਾਂ, ਸੁਤੰਤਰਤਾ ਸੰਗਰਾਮੀਆਂ ਨੇ ਜੇਲਾਂ ਕੱਟ ਕੇ ਆਪਣੀ ਜਾਨ ਦੀ ਆਹੂਤੀ ਦੇ ਕੇ ਭਾਰਤ ਵਾਸੀਆਂ ਨੂੰ ਆਜ਼ਾਦੀ ਲੈ ਕੇ ਦਿੱਤੀ ਪਰ ਅੱਜ ਮਹਿੰਗੇ ਮੁੱਲ ਮਿਲੀ ਆਜ਼ਾਦੀ ਦੇ ਹੱਕਾਂ ‘ਤੇ ਡਾਕਾ ਮਾਰਨ ਵਾਲਿਆਂ ਤੋਂ ਦੇਸ਼ ਨੂੰ ਆਜ਼ਾਦੀ ਦਿਵਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ, ਸੁਖਦੇਵ ਦੀਆਂ ਕੁਰਬਾਨੀਆਂ ਭਾਰਤ ਵਾਸੀਆਂ ਨੂੰ ਸੰਦੇਸ਼ ਅਤੇ ਉਪਦੇਸ਼ ਦੇ ਰਹੀਆਂ ਹਨ ਜਿਨ੍ਹਾਂ ਨੂੰ ਅੱਜ ਦੇ ਸਿਆਸੀ ਨੇਤਾਵਾਂ ਅਤੇ ਭਾਰਤ ਵਾਸੀਆਂ ਨੂੰ ਸਮਝਣ, ਸੋਚਣ ਅਤੇ ਵਿਚਾਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਅੱਜ 78 ਸਾਲ ਦੀ ਆਜ਼ਾਦੀ ਤੋਂ ਬਾਅਦ ਜੇਕਰ ਭਾਰਤ ਦੇ ਕਿਸਾਨ, ਵਿਉਪਾਰੀ, ਕਾਰਖਾਨੇਦਾਰ, ਮਜ਼ਦੂਰ, ਮੁਲਾਜ਼ਮ ਲਈ ਕੀਤੇ ਵਿਕਾਸ ਦਾ ਹਿਸਾਬ ਲਗਾਈਏ ਤਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਨਾਮ ਆਏਗਾ। ਰਾਜਿਆਂ ਦੇ ਭੱਤੇ ਖਤਮ ਕਰਨ ਵਾਲੀ ਅਤੇ ਪਾਕਿਸਤਾਨ ਦੇ ਦੋ ਟੋਟੇ ਕਰਨ ਵਾਲੀ ਇੰਦਰਾ ਗਾਂਧੀ ਦਾ ਨਾਮ ਆਏਗਾ। “ਜੈ ਜਵਾਨ- ਜੈ ਕਿਸਾਨ” ਦਾ ਨਾਅਰਾ ਦੇਣ ਵਾਲੇ ਲਾਲ ਬਹਾਦਰ ਸ਼ਾਸਤਰੀ ਦਾ ਨਾਮ ਆਏਗਾ। 18 ਸਾਲ ਦੇ ਯੂਥ ਨੂੰ ਵੋਟ ਦਾ ਅਧਿਕਾਰ ਦੇਣ ਵਾਲੇ ਅਤੇ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਵਾਲੇ ਰਾਜੀਵ ਗਾਂਧੀ ਦਾ ਨਾਮ ਆਏਗਾ। ਉਨ੍ਹਾਂ ਕਿਹਾ ਕਿ ਲੋਕ ਡਾ: ਮਨਮੋਹਣ ਸਿੰਘ ਨੂੰ ਯਾਦ ਕਰਨਗੇ ਜਿਹਨਾਂ ਨੇ ਸਰਕਾਰੀ ਫਾਈਲਾਂ ਦਾ ਸੱਚ ਜਾਨਣ ਲਈ ਆਰ.ਟੀ.ਆਈ ਐਕਟ ਬਣਾਇਆ ਪਰ ਅੱਜ ਸੱਤਾ ‘ਤੇ ਕਾਬਜ ਲੋਕ ਜੋ ਸਮਾਜ ਦੀਆਂ ਵੰਡੀਆਂ ਪਾ ਕੇ ਸੱਤਾ ‘ਤੇ ਕਾਬਜ਼ ਹੁੰਦੇ ਹਨ, ਅਜਿਹੇ ਨੇਤਾਵਾਂ ਨੂੰ ਕੋਈ ਯਾਦ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਵੋਟ ਹੀ ਸਭ ਤੋਂ ਵੱਡੀ ਸ਼ਕਤੀ ਹੈ ਜੋ ਵੀ ਇਸ ਨੂੰ ਟੇਢੇ ਢੰਗ ਨਾਲ ਹਥਿਆਉਂਦਾ ਹੈ, ਉਹ ਭਾਰਤੀ ਲੋਕਤੰਤਰ ਨੂੰ ਕਲੰਕਿਤ ਕਰ ਰਿਹਾ ਹੈ ਅਤੇ ਸਮਾਂ ਆਉਣ ‘ਤੇ ਵੋਟ ਦਾ ਹੱਕ ਖੋਹਣ ਵਾਲੇ ਨੇਤਾਵਾਂ ਨੂੰ ਲੋਕ ਸਜ਼ਾ ਦੇਣਗੇ। ਉਹਨਾਂ ਰਾਹੁਲ ਗਾਂਧੀ ਵੱਲੋਂ ਭਾਰਤੀ ਲੋਕਤੰਤਰ ਨੂੰ ਬਚਾਉਣ ਲਈ ਉਠਾਈ ਆਵਾਜ਼ ਦਾ ਭਾਰਤ ਵਾਸੀਆਂ ਵੱਲੋਂ ਸਾਥ ਦੇਣ ਦੀ ਪ੍ਰਸੰਸਾ ਕੀਤੀ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ ਸੋਚ, ਸਾਹਸ, ਸਚਾਈ, ਸਪਸ਼ਟਤਾ ਇੱਕ ਦਿਨ ਰੰਗ ਲਿਆਏਗੀ। ਉਹਨਾਂ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਦਾ ਅੰਤ ਸਾਹਮਣੇ ਦਿਖਾਈ ਦੇ ਰਿਹਾ ਹੈ। ਉਹਨਾਂ ਕਿਹਾ ਕਿ ਉਹ ਅਮਰੀਕਾ, ਕੈਨੇਡਾ ਦਾ ਦੌਰਾ ਕਰਕੇ ਦੋ ਦਿਨ ਪਹਿਲਾਂ ਆਏ ਹਨ। ਉੱਥੇ ਵੀ ਪੰਜਾਬੀਆਂ ਨੂੰ ਲਾਮਬੰਦ ਕਰਨ ਲਈ ਸ੍ਰ: ਪ੍ਰਤਾਪ ਸਿੰਘ ਬਾਜਵਾ ਵੱਲੋਂ ਚਲਾਈ ਮੁਹਿੰਮ ਰੰਗ ਲਿਆ ਰਹੀ ਹੈ ਅਤੇ ਲੋਕ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸੰਵਿਧਾਨ ਬਚਾਓ ਰੈਲੀਆਂ ਪੰਜਾਬ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਨੂੰ ਅਤੇ ਪੰਜਾਬੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਰਹੀ ਹੈ। ਬਾਵਾ ਨੇ ਅਮਰੀਕਾ ਵਿੱਚ ਓਵਰਸੀਜ਼ ਕਾਂਗਰਸ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਵੱਲੋਂ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਚਲਾਈ ਮੀਟਿੰਗਾਂ ਦੀ ਲੜੀ ਦੀ ਵੀ ਸ਼ਲਾਘਾ ਕੀਤੀ। ਇਸ ਸਮੇਂ ਖੁਸ਼ਵਿੰਦਰ ਸ਼ਰਮਾ, ਸ਼ਿਵ ਕੁਮਾਰ ਸ਼ਿਵਾ, ਸਦਾਮ ਹੁਸੈਨ, ਮੇਘ ਰਾਜ ਅਨਸਾਰੀ, ਸ਼ਰਾਫਤ ਅਲੀ, ਪਰਵੀਨ ਕੁਮਾਰ, ਸਮਸੁਲ, ਮੇਰਾਜ ਅਲੀ, ਐਮ.ਡੀ ਰਾਜਾ ਅੰਸਾਰੀ, ਅਮਰਪਾਲ ਸਿੰਘ ਸੁੱਖਾ, ਸ਼ਕੀਲ ਖਾਤੂਨ, ਨਿਰਮਲਾ ਦੇਵੀ, ਰਮੇਸ਼ਵਰੀ ਦੇਵੀ, ਰਾਧਿਕਾ ਦੇਵੀ, ਅਕਸ਼ੇ ਸ਼ਰਮਾ, ਰਾਮ ਕ੍ਰਿਪਾਲ, ਮੁਹੰਮਦ ਆਸ਼ਿਕ, ਇਸਮਾਇਲ ਖਾਨ, ਪ੍ਰਮੋਦ ਸਿੰਘ, ਮੁਹੰਮਦ ਮੁੰਨਾ, ਲਾਲ ਵਿਕਰਮ ਸਲਾਉਦੀਨ, ਅਕਬਰ ਮਨਵਿੰਦਰ ਸਿੰਘ, ਪ੍ਰਵੀਨ ਸ਼ੁਕਲਾ, ਬੂਟਾ ਸਿੰਘ, ਜਗਤ ਨਰਾਇਣ, ਬੇਲੀ ਰਾਮ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬੀ ਫਿਲਮ ਇੰਡਸਟਰੀ ਦੀ ਚਮਕਦਾਰ ਅਦਾਕਾਰਾ.ਪੂਨਮ ਸੂਦ
Next articleਗੁਰਦੇ- ਕੁਦਰਤ ਦਾ ਰਿਵਰਸ ਓਸਮੋਸਿਸ ਸਿਸਟਮ