ਅਸ਼ਲੀਲ ਪਹਿਰਾਵੇ ਤੋਂ ਬੱਚ ***

ਸੁਰਜੀਤ ਸਾਰੰਗ
ਸੁਰਜੀਤ ਸਾਰੰਗ
(ਸਮਾਜ ਵੀਕਲੀ) ਮਨੁੱਖ ਫੈਸ਼ਨ ਕਰਦਾ ਹੈ ਸੌਹਣਾ ਦਿਸਣ ਲਈ ਕੀਤਾ ਗਿਆ।ਪਰ ਕੲ,ਈ ਵਾਰ ਬੇ ਢੰਗ ਨਾਲ ਕੀਤਾ ਗਿਆ ਫੈਸ਼ਨ ਵੀ ਕਦੀ ਖੂਬਸੂਰਤ ਹੋਣ ਦੀ ਥਾਂ ਹਾਸੇ ਦਾ ਪਾਤਰ ਬਣਾ ਦਿੰਦਾ ਹੈ। ਸਿਆਣੇ ਲੋਕ ਆਖਦੇ ਹਨ ਬੰਦੇ ਦੇ ਪਹਿਰਾਵੇ ਤੋਂ ਬੰਦੈ ਬਾਰੇ ਬਹੁਤ ਕੁਝ ਪਤਾ ਲੱਗ ਜਾਂਦਾ ਹੈ।
ਸੰਸਾਰ ਵਿਚ ਹਜ਼ਾਰਾਂ ਮਨੁੱਖ ਹਨ ਜੋ ਸੂਰਤ ਤੋਂ ਬਹੁਤੇ ਖੂਬਸੂਰਤ ਨਹੀਂ ਹਨ।ਪਰ ਉਨ੍ਹਾਂ ਦੇ ਖਿਆਲ ਖੂਬਸੂਰਤ  ਹੁਨਰ ਨੇ ਉਹਨਾਂ ਨੂੰ ਲੱਖਾਂ ਲੋਕਾਂ ਦੀ ਪੰਸਦ ਬਣਾ ਦਿੱਤਾ ਹੈ।
ਜੋ ਮਨੁੱਖ ਰੱਬੀ ਰੰਗ ਵਿਚ ਰੰਗਿਆ ਹੈ।ਉਹ ਕਿਸੇ ਦਾ ਮਾੜਾ ਨਹੀਂ ਕਰ ਸਕਦਾ। ਕੋਈ ਪਖੰਡ ਕਰਕੇ ਪਾਠ ਤੇ ਸੰਗਤ ਕਰੀ ਜਾਵੇ।ਉਸ ਦੀ ਗਾਰੰਟੀ ਨਹੀਂ।ਪਰ ਜੋ ਅਸਲ ਵਿੱਚ ਗੁਰਬਾਣੀ ਵਾਲਾ ਮਨੁੱਖ ਹੈ।ਉਹ ਤਾਂ ਸਾਰਿਆਂ ਨੂੰ ਹੀ ਸੋਹਣਾ ਲੱਗਦਾ ਹੈ।
ਇਹ ਗੱਲ ਅਸੀ ਆਖ ਰਹੇ ਹਨ। ਸਿੱਖ ਤਾਂ ਦਰਸਨੀ ਹੋਣਾ ਚਾਹੀਦਾ ਹੈ। ਜਿਸ ਨੂੰ ਦੇਖ ਕੇ ਲੋਕੀਂ ਆਖਣ ਕਿਨ੍ਹਾਂ ਸੋਹਣਾ ਸਿੱਖ ਹੈ ਜਾਂ ਸਰਦਾਰ ਹੈ।
ਵਧੀਆ ਕਪੜੇ, ਪਹਿਰਾਵੇ ਦੇ ਨਾਂ ਨਾਲ ਬੋਲਚਾਲ ਬਾਹਰ ਵੀ ਤੇ ਘਰ ਵੀ ਹੋਣੀ ਚਾਹੀਦੀ ਹੈ। ਸਾਡੀ ਪਹਿਚਾਣ ਵੀ ਚੰਗੇ ਮਨੁੱਖ ਵਾਲੀ ਹੋਵੇ। ਤਾਂ ਹੀ ਅਸੀਂ ਖ਼ੂਬਸੂਰਤ ਦਿਖਾਈ ਦੇਵਾਂਗੇ।ਇਕ ਚੰਗਾ ਮਨੁੱਖ ਹੀ ਹੋ ਸਕਦਾ ਹੈ।
ਅਜ ਕਲ ਔਰਤਾਂ ਵੀ ਸ਼ਿੰਗਾਰ ਕਰਦੀਆਂ ਹਨ।
ਕੇਸ ਵੀ ਕੱਟਵਾ ਕੇ ਤਰ੍ਹਾਂ ਤਰ੍ਹਾਂ ਦੇ ਫੈਸ਼ਨ ਛੋਟੇ ਛੋਟੇ ਕਪੜੇ ਪਾਉਂਣਾ ਫਿਰ ਜਾਂਦੀ ਲੜਕੀਆਂ ਤੇ ਮੁੰਡੇ ਪਿਛੋਂ ਕੋਮੈਂਟਸ ਕਰਦੇ ਹਨ। ਇਹ ਕੋਈ ਅੱਛੀ ਗੱਲ ਨਹੀਂ ਹੈ। ਖ਼ੁਦ ਨੰਗੇਜ਼ ਦਾ ਦਿਖਾਵਾ ਕਰਨਾ ਕੋਈ ਚੰਗੇ ਘਰਾਂ ਦਾ ਨਹੀਂ ਰਹਿਣ ਸਹਿਣ ਹੈ।
ਜਿਵੇਂ ਸੁਣੋ ਉਹ ਕੱਪੜੇ ਨਹੀਂ ਪਾਉਣੇ ਜਿਸ ਨਾਲ ਘੁੱਟਣ ਹੋਵੇ। ਸ਼ਰਮ ਆਵੇ ।ਜਿਸ ਨੂੰ ਵੇਖ ਕੇ ਪਾਉਣ ਜਾਂ ਵੇਖਣ ਵਾਲਿਆਂ ਦੇ ਮਨਾਂ ਵਿਚ ਬੁਰੇ ਵਿਕਾਰੀ ਖਿਆਲ ਆਣ।
ਜੇ ਗੱਲ ਬਾਹਰੀ ਮੁਲਕਾਂ ਦੀ ਕਰੀਏ ਤਾਂ ਉੱਥੇ ਦੇ ਲੋਕਾਂ ਦੇ ਵਿਚਾਰ ਬੁਰੇ ਨਹੀਂ ਹੁੰਦੇ
ਪਾਗਲ ਜਾਂ ਜਾਨਵਰ ਨਹੀਂ ਬਣ ਜਾਂਦੇ। ਉੱਥੇ ਆਜਾਦ ਖਿਆਲ ਹਨ।‌ ਸਾਡੇ ਦੇਸ਼ ਵਿੱਚ ਕੱਪੜੇ ਹੀ ਨਹੀਂ ਮਾਨਸਿਕਤਾ ਨੂੰ ਵੀ ਬਦਲਣਾ ਪਵੇਗਾ।
ਵਿਆਹ ਸ਼ਾਦੀਆਂ ਵਿਚ ਲੜਕੀਆਂ ਸੋਹਣੇ ਕੱਪੜੇ ਪਾਕੇ ਖੂਬਸੂਰਤ ਮੁਟਿਆਰ ਲੰਗਦੀ ਹਨ। ਲੜਕੇ ਵੀ ਕੁਰਤਾ ਪਜਾਮਾ ਪਾਹ ਕੇ ਬਹੁਤ ਸੋਹਣੇ ਵਗਦੇ ਹਨ।
ਅਧ ਨੰਗੇ ਬਦਨ ਵਿਚ ਲੜਕੀ ਕੀ ਸਾਡੇ ਸਮਾਜ ਨੂੰ ਵੀ ਆਪਣੀ ਬੇਇਜ਼ਤੀ ਸੇਹਣੀ ਪੈਂਦੀ ਹੈ।
ਸੁਰਜੀਤ ਸਾਰੰਗ 8130660205
ਨਵੀਂ ਦਿੱਲੀ 18
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਇਤਿਹਾਸ ਦੁਹਰਾਇਆ ਨਹੀ ਜਾ ਸਕਦਾ
Next articleਲੱਕੀ ਡਰਾਅ ਕੂਪਨ