ਬਦਲਦੇ ਜਿੰਦਗੀ ਅਤੇ ਖਾਣ ਪੀਣ ਦੇ ਸਟਾਇਲ ਨੂੰ ਦੇਖਦੇ ਹੋਏ, ਸਰੀਰਕ ਗਤੀਵਿਧੀਆ ਅਤਿ ਜਰੂਰੀ:-‘ਸਿਵਲ ਸਰਜਨ ਮਾਨਸਾ
ਮਾਨਸਾ (ਸਮਾਜ ਵੀਕਲੀ) ( ਚਾਨਣ ਦੀਪ ਸਿੰਘ ਔਲਖ ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦੇ ਮਕਸਦ ਨਾਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾਕਟਰ ਹਤਿੰਦਰ ਕੌਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਿਪਟੀ ਕਮਿਸ਼ਨਰ ਮਾਨਸਾ ਸਰਦਾਰ ਕੁਲਵੰਤ ਸਿੰਘ ਆਈ.ਏ.ਐਸ.ਦੇ ਦਿਸ਼ਾ ਨਿਰਦੇਸ਼ਾ ਹੇਠ ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਅਤੇ ਡਾ.ਬਲਜੀਤ ਕੌਰ ਐਸ.ਐਮ ਓ., ਸੀ.ਐਚ.ਸੀ. ਖਿਆਲਾ ਕਲਾਂ ਦੀ ਅਗਵਾਈ ਹੇਠ ਸੀ.ਐਚ.ਸੀ. ਖਿਆਲਾ ਕਲਾਂ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ ਗਿਆ। ਇਹ ਦਿਵਸ ਹਰ ਸਾਲ 14 ਨਵੰਬਰ ਨੂੰ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰਨ ਲਈ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ। ਇਸ ਮੌਕੇ ਡਾ.ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ “ਵਿਸ਼ਵ ਸ਼ੂਗਰ ਦਿਵਸ” ਮੌਕੇ ਸ਼ੂਗਰ ਜਿਹੀ ਨਾਮੁਰਾਦ ਬਿਮਾਰੀ ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸ਼ੂਗਰ ਦਿਵਸ ਪਹਿਲੀ ਵਾਰ ਆਈ. ਡੀ.ਐੱਫ.ਅਤੇ ਡਬਲਯੂ.ਐਚ.
ਓ. ਦੀ ਮਦਦ ਨਾਲ 1991 ਵਿੱਚ ਮਨਾਇਆ ਗਿਆ। ਦੁਨੀਆਂ ਭਰ ਵਿੱਚ ਸ਼ੂਗਰ ਦੀ ਬਿਮਾਰੀ ਤੋਂ 53 ਕਰੋੜ ਲੋਕ ਪੀੜਤ ਹਨ ਅਤੇ 2050 ਤੱਕ ਇਹ ਗਿਣਤੀ 80 ਕਰੋੜ ਹੋਣ ਦੀ ਸੰਭਾਵਨਾ ਹੈ। ਸ਼ੂਗਰ ਦੀ ਬਿਮਾਰੀ ਟਾਈਪ-1 ਅਤੇ ਟਾਈਪ-2 ਕਿਸਮ ਦੀ ਹੁੰਦੀ ਹੈ ਜ਼ਿਆਦਾ ਮਰੀਜ਼ ਟਾਈਪ-2 ਦੇ ਹੀ ਹੁੰਦੇ ਹਨ। ਨਾਲ ਹੀ ਉਨ੍ਹਾਂ ਨੇ ਦਸਿਆ ਕਿ ਸ਼ੂਗਰ ਰੋਗ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਭੱਜ ਦੌੜ, ਖਾਣ ਪੀਣ ਦੀਆਂ ਆਦਤਾਂ ਵਿੱਚ ਤਬਦੀਲੀ, ਸਮੇਂ ਸਿਰ ਨਾ ਖਾਣਾ,ਸਰੀਰਕ ਗਤੀਵਿਧੀਆ ਦਾ ਠੀਕ ਢੰਗ ਨਾਲ ਨਾ ਕਰਨਾ, ਆਦਿ ਕਾਰਣ ਵੀ ਵੱਧ ਰਿਹਾ ਹੈ। ਸ਼ੂਗਰ ਰੋਗ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ। ਇਹ ਰੋਗ ਬਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।ਇਹ ਰੋਗ ਤੀਹ ਸਾਲ ਦੀ ਉਮਰ ਤੌਂ ਬਾਦ ਕਿਸੇ ਨੂੰ ਵੀ ਹੋ ਸਕਦਾ ਹੈ, ਜਿੰਨਾ ਨੇ ਆਪਣੀ ਜੀਵਨ ਸ਼ੈਲੀ ਵਿੱਚ ਪਰਿਵਰਤਨ ਨਹੀਂ ਕੀਤਾ।ਖਾਣ ਪੀਣ ਦੀਆਂ ਆਦਤਾਂ ਵੋਲ ਵਿਸ਼ੇਸ਼ ਧਿਆਨ ਕੇਂਦਰਿਤ ਨਹੀ ਕੀਤਾ। ਸ਼ੂਗਰ ਰੋਗ ਗਰਭਵਤੀ ਔਰਤਾਂ ਵਿੱਚ ਅਸਥਾਈ ਰੂਪ ਵਿੱਚ ਵੀ ਪਾਇਆ ਗਿਆ ਹੈ,ਜੋ ਜਣੇਪਾ ਹੋਣ ਉਪਰੰਤ ਆਪ ਹੀ ਘੱਟ ਜਾਂਦਾ ਹੈ, ਇਸ ਤੋਂ ਸਾਨੂੰ ਘਬਰਾਉਣ ਦੀ ਲੋੜ ਨਹੀ,ਪ੍ਰੰਤੂ ਧਿਆਨ ਰੱਖਣ ਦੀ ਲੋੜ ਹੈ, ਨਾਲ ਹੀ ਉਨ੍ਹਾਂ ਦੱਸਿਆ ਕਿ ਜੀਵਨ ਸ਼ੈਲੀ ਵਿੱਚ ਬਦਲਾਅ ਦੇ ਕਾਰਣ ਸਾਨੂੰ ਆਪਣੀਆਂ ਆਦਤਾਂ ਵਿਚ ਵੀ ਬਦਲਾਅ ਦੀ ਵੀ ਜਰੂਰਤ ਹੈ। ਇਸ ਰੋਗ ਦਾ ਮੁੱਖ ਕਾਰਨ ਮੋਟਾਪਾ,ਸੰਤੁਲਿਤ ਭੋਜਨ ਦੀ ਕਮੀ,ਖਾਣਾ ਸਮੇਂ ਸਿਰ ਨਾ ਖਾਣਾ ਜਾਂ ਖਾਨਦਾਨੀ ਵੀ ਹੋ ਸਕਦਾ ਹੈ।
ਉਨਾਂ ਕਾਰਣਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਸ਼ਾਬ ਦਾ ਵਾਰ ਵਾਰ ਆਉਣਾ, ਪਿਆਸ ਦਾ ਵੱਧ ਜਾਣਾ ,ਭੁੱਖ ਦਾ ਵੱਧ ਜਾਣਾ, ਜ਼ਖ਼ਮ ਦਾ ਦੇੇਰ ਨਾਲ ਠੀਕ ਹੋਣਾ ਜਾਂ ਠੀਕ ਨਾ ਹੋਣਾ,ਹਥ ਪੈਰ ਸੂੰਨ ਰਹਿਣਾ,ਪਿਸ਼ਾਬ ਦੀ ਨਲੀ ਵਿੱਚ ਵਾਰ ਵਾਰ ਇਨਫੈਕਸ਼ਨ ਦਾ ਹੋਣਾ,ਬਕਾਵਟ ਅਤੇ ਸਰੀਰਕ ਕਮਜੋਰੀ ਦਾ ਹੋਣਾ ਆਦਿ।
ਉਨਾਂ ਦੱਸਿਆ ਕਿ ਜੇਕਰ ਸਰੀਰ ਵਿੱਚ ਸ਼ੂਗਰ ਦਾ ਲੈਵਲ ਵਧ ਗਿਆ ਹੈ,ਤਾਂ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ । ਇਸ ਨਾਲ ਅੱਖਾਂ ਅਤੇ ਗੁਰਦਿਆਂ ਤੇ ਮਾੜਾ ਅਸਰ ਪੈੰਦਾਂ ਹੈ । ਦਿਲ ਰੋਗ ਹੋ ਸਕਦਾ ਹੈ, ਪੈਰਾਂ ਦੀਆਂ ਨਸ਼ਾ ਸੁੰਨ ਹੋ ਸਕਦੀਆ ਹਨ, ਗੈਂਗਰੀਨ ਵੀ ਹੋ ਸਕਦੀ ਹੈ ।
ਵਿਜੈ ਕੁਮਾਰ ਜੈਨ ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ੂਗਰ ਰੋਗ ਦਾ ਬਚਾਅ ਸਾਡੇ ਆਪਣੇ-ਆਪ ਕੋਲ ਹੈ । ਸਾਨੂੰ ਰੋਜ਼ਾਨਾ ਭੱਜ ਦੌੜ ਦੀ ਜਿੰਦਗੀ ਵਿੱਚ ਤੀਹ ਮਿੰਟ ਤੱਕ ਨਿਮਨਿਅਤ ਸ਼ੈਰ, ਕਸਰਤ, ਯੋਗਾ ਜਾਂ ਸਰੀਰਕ ਖੇਡਾਂ ਖੇਡਣ ਦੀ ਪੱਕੀ ਆਦਤ ਹੋਣੀ ਚਾਹੀਦੀ ਹੈ । ਖ਼ੁਰਾਕ ਵਿੱਚ ਤਬਦੀਲੀ ਲਿਆ ਕੇ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀਂ ਹੈ , ਜਿਸ ਵਿੱਚ ਗਾਜ਼ਰ ,ਮੂਲੀ,ਸ਼ਲਗਮ,ਕਰੇਲੇ ਆਦਤ ਦੀ ਵਰਤੋਂ ਕਰਨੀ ਚਾਹੀਦੀ ਹੈ। ਜੰਕ ਫੂਡ ਤੌਂ ਤੌਬਾ ਕਰਨੀ ਚਾਹੀਦੀ ਹੈਂ। ਮਿੱਤਰ ਪ੍ਰੇਮੀਆਂ ਨਾਲ ਖੁਲ੍ਹੇਆਮ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਸ਼ੁਗਰ ਦੇ ਮਰੀਜ਼ ਨੂੰ ਖਾਣਾ ਵਾਰ ਵਾਰ ਖਾਣਾ ਚਾਹੀਦਾ ਹੈ,ਜਿਆਦਾ ਰੱਜ ਕੇ ਨਹੀਂ ਖਾਣਾ ਚਾਹੀਦਾ।
ਅੰਤ ਵਿੱਚ ਕੇਵਲ ਸਿੰਘ ਬਲਾਕ ਐਜੂਕੇਟਰ ਦੱਸਿਆ ਕਿ ਤੀਹ ਸਾਲ ਦੀ ਉਮਰ ਤੋਂ ਬਾਅਦ ਸਿਹਤ ਵਿਭਾਗ ਵਲੌਂ ਫਰੀ.ਐਨੁਅਲ.ਪਰਵੈੈਨਟਿਵ ਹੈਲਥ ਚੈਕਅੱਪ ਸਕੀਮ ਦਾ ਲਾਹਾ ਖੱਟ ਕੇ ਸਮੇਂ ਸਮੇਂ ਸਰੀਰਕ ਨਿਰੀਖਣ ਕਰਵਾਉਂਦੇ ਰਹਿਣਾ ਚਾਹੀਦਾ ਹੈ ।
ਇਸ ਮੌਕੇ ਰਾਮ ਕੁਮਾਰ ਅਤੇ ਸਰਬਜੀਤ ਸਿੰਘ ਸਿਹਤ ਸੁਪਰਵਾਈਜ਼ਰ ਚਾਨਣ ਦੀਪ ਸਿੰਘ ਮਲਟੀ ਪਰਪਜ ਹੈਲਥ ਵਰਕਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।
ਚਾਨਣ ਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly