ਅਧੂਰੀ ਜ਼ਿੰਦਗੀ

(ਸਮਾਜ ਵੀਕਲੀ)

ਇਸ ਅਧੂਰੀ ਜ਼ਿੰਦਗੀ ਦੇ ਮੈਂ
ਕਿੱਸੇ ਪੂਰੇ ਲਿਖਣੇ ਨੇ।
ਘੁੱਟ ਭਰ ਕੇ ਸਭ ਜ਼ਹਿਰਾਂ ਦੇ
ਸ਼ਹਿਦ ਜਿਹੇ ਸਵਾਦ ਚੱਖਣੇ ਨੇ।
ਸਾਹਾਂ ਦੇ ਕੌੜੇ ਸੱਚ ਤਾਂ ਕਿਸੇ ਤੋਂ ਪੜ ਨਹੀਂ ਹੋਣੇ
ਝੂਠੇ ਹੀ ਸਹੀ,ਕਸ਼ੀਦ ਜਿਹੇ ਅਲਫਾਜ਼ ਲਿਖਣੇ ਨੇ।
ਬੜੇ ਸੋਹਲ ਹੋ ਗਏ ਨੇ ਇਹ ਦਰਦ
ਫੁੱਲਾਂ ਜਿਹੇ ਹਾਸੇ ਵੀ ਪੀੜਾਂ ਦਿੰਦੇ ਨੇ।
ਜ਼ਖ਼ਮ ਤਾਂ ਭਰ ਹੀ ਜਾਣਗੇ
ਪਰ ਖੁਸ਼ੀਆਂ ਦੇ ਦਾਗ਼ ਨਾ ਮਿਟਣੇ ਨੇ।
ਮੇਰੇ ਚਿਹਰੇ ਤੇ ਗ਼ਮ ਨਾ ਲੱਭੇਓ
ਇਹ ਤਾਂ ਮੈਂ ਵਰਕਿਆਂ ਤੇ ਲਿਖਣੇ ਨੇ ।

ਕੰਵਰਪ੍ਰੀਤ ਕੌਰ ਮਾਨ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸੁੰਦਰ ਲਿਖਾਈ ਮੁਕਾਬਲਿਆਂ ‘ਚ ਸਮਾਰਟ ਸਕੂਲ ਹੰਬੜਾਂ ਦੀ ਰਮਨਦੀਪ ਕੌਰ ਅੱਵਲ”
Next articleਸ਼ਗਨ /ਬਦਸ਼ਗਨੀਆ