ਨਵੀਂ ਦਿੱਲੀ (ਸਮਾਜ ਵੀਕਲੀ): ਆਮਦਨ ਕਰ ਵਿਭਾਗ ਨੇ ਅੱਜ ਸਮਾਜਵਾਦੀ ਪਾਰਟੀ ਦੇ ਆਗੂਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਇਹ ਛਾਪੇ ਕੌਮੀ ਸਕੱਤਰ ਅਤੇ ਤਰਜਮਾਨ ਰਾਜੀਵ ਰਾਏ, ਆਰਸੀਐੱਲ ਗਰੁੱਪ ਪ੍ਰਮੋਟਰ ਮਨੋਜ ਯਾਦਵ ਤੇ ਜੈਨੇਂਦਰ ਯਾਦਵ ਦੇ ਟਿਕਾਣਿਆਂ ’ਤੇ ਮਾਰੇ ਗਏ ਹਨ। ਮਊ (ਯੂਪੀ) ’ਚ ਰਾਜੀਵ ਰਾਏ ਦੇ ਟਿਕਾਣਿਆਂ ’ਤੇ ਛਾਪੇ ਦੌਰਾਨ ਦੋ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ। ਸੂਤਰਾਂ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਆਗੂ ਨੇ ਕਥਿਤ ਤੌਰ ’ਤੇ ਫ਼ਰਜ਼ੀ ਕੰਪਨੀਆਂ ਬਣਾਈਆਂ ਹੋਈਆਂ ਸਨ ਜੋ ਕਾਲੇ ਧਨ ਨੂੰ ਸਫ਼ੈਦ ਬਣਾਉਣ ਲਈ ਵਰਤੀਆਂ ਜਾਂਦੀਆਂ ਸਨ।
ਰਾਏ ਦੀ ਰਿਹਾਇਸ਼ ਦੇ ਬਾਹਰ ਸਥਾਨਕ ਪੁਲੀਸ ਤਾਇਨਾਤ ਕੀਤੀ ਗਈ ਸੀ। ਜਿਵੇਂ ਹੀ ਛਾਪੇ ਮਾਰਨ ਦੀ ਖ਼ਬਰ ਫੈਲੀ ਤਾਂ ਸਮਾਜਵਾਦੀ ਪਾਰਟੀ ਵਰਕਰ ਅਤੇ ਆਗੂ ਉਸ ਦੇ ਘਰ ਬਾਹਰ ਇਕੱਤਰ ਹੋ ਗਏ ਅਤੇ ਪੁਲੀਸ ਨੂੰ ਮਾਹੌਲ ਸ਼ਾਂਤਮਈ ਰੱਖਣ ਲਈ ਮੁਸ਼ੱਕਤ ਕਰਨੀ ਪਈ। ਆਈਟੀ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਦੀ ਇਕ ਹੋਰ ਟੀਮ ਨੇ ਹਰਿਆਣਾ ਵੀ ਭੇਜੀ ਕਿਉਂਕਿ ਆਗੂ ਦੇ ਉਥੇ ਵੀ ਟਿਕਾਣੇ ਹਨ। ਜਾਣਕਾਰੀ ਮੁਤਾਬਕ ਆਈਟੀ ਅਧਿਕਾਰੀਆਂ ਨੂੰ ਛਾਪਿਆਂ ’ਚ ਕੁਝ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly