ਕੰਵਲਜੀਤ ਕੌਰ
(ਸਮਾਜ ਵੀਕਲੀ) ‘ਹਾਂ ਬਾਈ ਕਿੱਦਾਂ ਕੰਮ ਚੱਲ ਰਿਹਾ ਜੋ ਮੈਂ ਤੈਨੂੰ ਸਲਾਹ ਦਿੱਤੀ ਸੀ ਕੰਮ ਆਈ ਕਿ ਨਹੀਂ ਆਈ?’
ਜਿਹੜੀ ਤੁਸੀਂ ਸਰ ਸਲਾਹ ਦਿੱਤੀ ਸੀ ਮੈਂ ਤਾਂ ਦਿਨ ਰਾਤ ਤੁਹਾਡੇ ਗੁਣ ਗਾਉਂਦਾ ਥੱਕਦਾ ਨਹੀਂ ,ਸੱਚਮੁੱਚ ਇਹਦੇ ਤੋਂ ਵੱਧ ਚੰਗਾ ਆਮਦਨ ਦਾ ਜ਼ਰੀਆ ਨਹੀ, ਉਹਨੇ ਤੁਹਾਡੇ ਆਖੇ ਮੁਤਾਬਕ ਇੱਕ ਦਰਖਤ ਦੇ ਹੇਠਾਂ ਇੱਕ ਮੰਦਰ ਦੀ ਮੂਰਤ ਤੇ ਇੱਕ ਦੋ ਮੂਰਤੀਆਂ ਲਛਮੀ ਦੀਆਂ ਰੱਖ ਦਿੱਤੀਆਂ, ਮੂਰਤੀਆਂ ਦੇ ਉੱਤੇ ਹਾਰ ਪਾ ਦਿੱਤੇ, ਇੱਕ ਥਾਲ ਨਾਲ ਰੱਖਿਆ ਤੇ ਨਾਲ ਹੀ ਥੋੜਾ ਜਿਹਾ ਫੁੱਲੀਆਂ ਦਾ ਪ੍ਰਸ਼ਾਦਿ ਲੱਡੂ ਤੇ ਇੱਕ ਪਾਸੇ ਛੋਟੀ ਜਿਹੀ ਗੋਲਕ ਮਿੱਟੀ ਦੀ ਰੱਖ ਆਇਆ ,ਫਿਰ ਉਹਦੇ ਵਿੱਚ ਇੱਕ ਥਾਲੀ ਵਿੱਚ ਥੋੜੇ ਜਿਹੇ ਪੈਸੇ ਵੀ ਰੱਖ ਦਿੱਤੇ ਸਭ ਤੋਂ ਵੱਡਾ ਨੋਟ ਦੱਸ ਦਾ ਰੱਖਿਆ, ਹੌਲੀ ਹੌਲੀ ਉੱਥੇ ਆਉਂਦੇ ਜਾਂਦੇ ਹੱਥ ਜੋੜ ਕੇ ਨਮਸਕਾਰ ਕਰਨ ਲੱਗੇ, ਸੱਚੀ ਮੁੱਚੀ ਇੱਡੀ ਵਧੀਆ ਸਲਾਹ ਕਿ ਦਸੀ ਨਾਲ ਲੱਗਦੇ ਸ਼ਾਮ ਤੱਕ ਕੇਲੇ ਮਠਿਆਈਆਂ ਲਿਫ਼ਾਫ਼ਿਆਂ ਦੇ ਵਿੱਚ ਲੋਕੀ ਰੱਖ ਜਾਂਦੇ ਤੇ ਹੌਲੀ ਹੌਲੀ ਮੈਂ ਜੋ ਗੋਲਕ ਸੀ ਉਹਨੂੰ ਥੋੜੀ ਜੀ ਵੱਡੀ ਕਰ ਲਿਆ ਤੇ ਤੁਹਾਡੇ ਕਹਿਣ ਮੁਤਾਬਕ ਦੋ ਗੋਲਕਾਂ ਖਰੀਦੀਆਂ ਜਿਹੜੀ ਇੱਕ ਚੁੱਕ ਲੈਂਦਾ ਸੀ ਹਨੇਰੇ ਪਏ ,ਦੂਜੀ ਰੱਖ ਦਿੰਦਾ ਸੀ, ਤੇ ਬਹੁਤ ਸ਼ੁਕਰੀਆ ਜਿਹੜਾ ਘਰ ਬੈਠੇ ਨੂੰ ਇੰਨਾ ਸੋਹਣਾ ‘ਆਮਦਨ ਦਾ ਸਾਧਨ ‘ਦੱਸਿਆ, ਸਚਮੁਚ ‘ਹੁਣ ਉਹਦੇ ਬੱਚੇ ਵੀ ਸਕੂਲ ਚੰਗੇ ਪੜ੍ਹ ਕੇ ਆਉਂਦੇ ਹਨ ਤੇ ਹੁਣ ਨੌਕਰ ਚਾਕਰ ਵੀ ਰੱਖ ਲਿਆ ਕੰਮ ਕਾਰ ਵਾਸਤੇ ,ਇੰਨਾ ਸੋਹਣਾ ‘ਆਮਦਨ ਦਾ ਸਾਧਨ’ ਤਾਂ ਕਿਸੇ ਵੀ ਨਹੀਂ ਸੀ ਦੱਸਿਆ।’
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly