ਸਰਹੱਦੀ ਸੰਘਰਸ਼ ਜਿਹੀਆਂ ਘਟਨਾਵਾਂ ਨੇ ਲੋਕਤੰਤਰ ਦੀ ਮੌਤ ਨੂੰ ਸੱਦਾ ਦਿੱਤਾ: ਟੀਐੱਮਸੀ

ਕੋਲਕਾਤਾ (ਸਮਾਜ ਵੀਕਲੀ) :ਤ੍ਰਿਣਮੂਲ ਕਾਂਗਰਸ ਦੇ ਆਗੂ ਅਭਿਸ਼ੇਕ ਬੈਨਰਜੀ ਨੇ ਅਸਾਮ ਅਤੇ ਮਿਜ਼ੋਰਮ ਦੇ ਸਰਹੱਦੀ ਵਿਵਾਦ ਕਾਰਨ ਹੋਏ ਸੰਘਰਸ਼ ਵਿੱਚ ਘੱਟੋ ਘੱਟ ਪੰਜ ਪੁਲੀਸ ਮੁਲਾਜ਼ਮਾਂ ਦੀ ਮੌਤ ਤੇ 60 ਹੋਰਾਂ ਦੇ ਜ਼ਖ਼ਮੀ ਹੋਣ ਦੀ ਘਟਨਾ ’ਤੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਭਾਜਪਾ ਦੀ ਨਿਗਰਾਨੀ ਵਿੱਚ ਲਗਾਤਾਰ ਅਜਿਹੀਆਂ ਘਟਨਾਵਾਂ ਨੇ ਭਾਰਤ ਵਿੱਚ ਲੋਕਤੰਤਰ ਦੀ ਮੌਤ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਟਵੀਟ ਕੀਤਾ,‘ਅਸਮ-ਮਿਜ਼ੋਰਮ ਸਰਹੱਦ ’ਤੇ ਹੋਈ ਹਿੰਸਾ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਵੱਡਾ ਧੱਕਾ ਲੱਗਾ ਹੈ। ਮੈਂ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ।’

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸਾਮ-ਮਿਜ਼ੋਰਮ ਸਰਹੱਦ ’ਤੇ ਤਣਾਅ ਜਾਰੀ, ਅਸਾਮ ਵੱਲੋਂ ਸਰਕਾਰੀ ਸੋਗ ਦਾ ਐਲਾਨ
Next articleਕੇਂਦਰ ਨੇ ਅਸਾਮ ਤੇ ਮਿਜ਼ੋਰਮ ਦੇ ਮੁੱਖ ਸਕੱਤਰਾਂ ਤੇ ਡੀਜੀਪੀਜ਼ ਦੀ ਮੀਟਿੰਗ ਸੱਦੀ