(ਸਮਾਜ ਵੀਕਲੀ)
ਮੱਥੇ ਉੱਤੇ ਨਾ ਮਰਦ ਲਿਖ ਗੁਪਤ ਅੰਗ ਦਿਓ ਵੱਢ
ਨੰਗੇ ਕਰ ਦਰਿੰਦਿਆਂ ਦਾ ਵੀ ਦਿਉ ਜਲੂਸ ਜੀ ਕੱਢ
ਕਰਕੇ ਅਲਫ਼ ਮਾਂ ਬੇਟੀਆਂ ਇਹਨਾਂ ਮਨੀਪੁਰ ਸਾਰਾ ਘੁਮਾਇਆ
ਰੇਪ ਕਰਦੇ ਵੇਖਦੇ ਰਹੇ ਜਰਾ ਨਾ ਤਰਸ ਕਿਸੇ ਨੂੰ ਆਇਆ।
ਜਾਤ-ਪਾਤ ਦਾ ਮਸਲਾ ਸੀ ਜਾਂ ਕੋਈ ਜਾਤੀ ਦੁਸ਼ਮਣੀ ਸੀਗੀ
ਕੀਹਨੇ ਹੱਕ ਦਿੱਤਾ ਸੀ, ਇੱਜ਼ਤ ਲੁੱਟਣ ਦੀ ਕਿਸੇ ਧੀ ਦੀ
ਹਾਏ ਰੂਹ ਕੰਬ ਗਈ ਮੇਰੀ ਪਿਉ ਭਰਾ ਗੋਲੀ ਮਾਰ ਮੁਕਾਇਆ।
ਰੇਪ ਕਰਦੇ ਵੇਖਦੇ ਰਹੇ ਜਰਾ ਨਾ ਤਰਸ ਕਿਸੇ ਨੂੰ ਆਇਆ।
ਕਿਵੇਂ ਮਾਰ ਜ਼ਮੀਰ ਨੂੰ ਸੀ ਦਰਿੰਦੇ ਹਵਸ਼ ਮਿਟਾਉਣ ਤੇ ਲੱਗੇ
ਕੱਲ ਥੋਡੀਆਂ ਧੀਆਂ ਦੀ ਹਿੱਕ ਪਲੋਸਣਗੇ, ਚੱਕ ਝੱਗੇ।
ਇਹ ਪੁੱਤ ਨੇ ਰੰਡੀਆਂ ਦੇ ਕਵੀਜਾਂ ਸਿਰ ਨਹੀਂ ਬਾਪ ਦਾ ਸਾਇਆ
ਰੇਪ ਕਰਦੇ ਵੇਖਦੇ ਰਹੇ ਜਰਾ ਨਾ ਤਰਸ ਕਿਸੇ ਨੂੰ ਆਇਆ।
ਸੁਤੀ ਰਹੇ ਸਰਕਾਰੇ ਨੀ ਕੌੜਾ ਤੇਲ ਕੰਨਾਂ ਵਿੱਚ ਪਾ ਕੇ
ਦੋਸ਼ੀ ਗੋਦੀ ਮੀਡੀਆ ਦਾ ਢਿੱਡ ਭਰ ਦਿੰਦੇ ਨੋਟ ਖਵਾ ਕੇ।
ਵੀਰਪਾਲ ਦਿਖਾਉਂਦੇ ਨਹੀਂ ਪੀੜ ਜੋ ਸਹਿ ਗਿਆ ਤਨ ਪਰਾਇਆ
ਰੇਪ ਕਰਦੇ ਵੇਖਦੇ ਰਹੇ ਜਰਾ ਨਾ ਤਰਸ ਕਿਸੇ ਨੂੰ ਆਇਆ।
ਵੀਰਪਾਲ ਕੌਰ ਭੱਠਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly