ਵੱਖ ਵੱਖ ਭਾਸ਼ਾਵਾਂ ਸਿੱਖਣ ਲਈ ਸਲੈਂਗੋ ਅਕੈਡਮੀ ਦਾ ਉਦਘਾਟਨ

ਰੇਲ ਕੋਚ ਫੈਕਟਰੀ ਸਾਹਮਣੇ ਸਲੈਂਗੋ ਅਕੈਡਮੀ ਦੇ ਉਦਘਾਟਨ ਸਮੇਂ ਦੀਆਂ ਝਲਕੀਆਂ

ਸਲੈਂਗੋ ਅਕੈਡਮੀ ਵਿਦਿਆਰਥੀਆਂ ਲਈ ਇਕ ਵਧੀਆ ਪਲੇਟਫਾਰਮ – ਬੀਬੀ ਗੁਰਪ੍ਰੀਤ ਕੌਰ

ਕਪੂਰਥਲਾ ( ਕੌੜਾ) – ਘਰ ਬੈਠੇ ਵੱਖ ਵੱਖ ਭਾਸ਼ਾਵਾਂ ਸਿੱਖਣ ਲਈ ਐੱਨ ਕੇ ਇੰਟਰਪ੍ਰਾਈਜਿਜ਼ ਨੇ ਲੱਖਾਂ ਲੋਕਾਂ ਨੂੰ ਇਕ ਨਿਵੇਕਲਾ ਪਲੇਟਫਾਰਮ ਮੁਹੱਈਆ ਕਰਵਾਇਆ ਹੈ, ਜਿਸ ਰਾਹੀਂ ਅਸੀਂ ਘਰ ਬੈਠੇ ਹੀ ਅੰਗਰੇਜ਼ੀ ਸਮੇਤ ਵੱਖ ਵੱਖ ਭਾਸ਼ਾਵਾਂ ਸਿੱਖ ਸਕਦੇ ਹਾਂ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਰੇਲ ਕੋਚ ਫੈਕਟਰੀ ਸਾਹਮਣੇ ਸ਼ਲੈਂਗੋ ਅਕੈਡਮੀ ਦਾ ਉਦਘਾਟਨ ਕਰਨ ਉਪਰੰਤ ਕੀਤਾ । ਇਸ ਤੋਂ ਪਹਿਲਾਂ ਅਕੈਡਮੀ ਦੇ ਉਦਘਾਟਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦਾ ਜਾਪ ਕੀਤਾ ਗਿਆ ।

ਇਸ ਮੌਕੇ ਇੰਜ. ਹਰਨਿਆਮਤ ਕੌਰ ਤੇ ਇੰਜ. ਨਿਮਰਤਾ ਕੌਰ ਨੇ ਦੱਸਿਆ ਕਿ ਅਕੈਡਮੀ ਰਾਹੀਂ ਇੰਗਲਿਸ਼ ਅਤੇ ਵੱਖ ਵੱਖ ਭਾਸ਼ਾਵਾਂ ਦੇ ਲਈ ਆਨਲਾਈਨ ਟ੍ਰੇਨਿੰਗ ਦਿੱਤੀ ਜਾਵੇ ਅਤੇ ਇੰਗਲਿਸ਼ ਤੇ ਆਈਲੈਟਸ ਦੀਆਂ ਆਫਲਾਈਨ ਕਲਾਸਾਂ ਤੁਰੰਤ ਚਾਲੂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਸਲੈੈਂਂਗੋ ਰਾਹੀਂ ਭਾਸ਼ਾਵਾਂ ਲਈ ਉੱਚ ਗੁਣਵੰਣਤਾ ਵਾਲੀ ਸਿਖਲਾਈ ਦਿੱਤੀ ਜਾਵੇਗੀ । ਇਸ ਮੌਕੇ ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਕਾਲਜ, ਪ੍ਰਬਦੀਪ ਕੌਰ ਮੋਂਗਾ ਪ੍ਰਿੰਸੀਪਲ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਅਮਰਜੀਤ ਸਿੰਘ, ਨਿਰਮਲ ਸਿੰਘ ਮੈਂਬਰ ਪੰਚਾਇਤ ਭੁਲਾਣਾ, ਬੀਬੀ ਬਲਜੀਤ ਕੌਰ ਕਮਾਲਪੁਰ, ਬੀਬੀ ਗੁਰਪ੍ਰੀਤ ਕੌਰ ਦਰੀਏਵਾਲ ਬੀਬੀ ਮਹਿੰਦਰ ਕੌਰ ਨੰਬਰਦਾਰ ਆਦਿ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੋਹਫ਼ੇ ਹੀ ਤੋਹਫ਼ੇ
Next articleਚਕਰ ਬਾਕਸਿੰਗ ਅਕੈਡਮੀ ਵਿਖੇ 35ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 24-25-26 ਜਨਵਰੀ 2022 ਨੂੰ ਹੋ ਰਹੀਆਂ ਹਨ ਦਾ ਸਟਿੱਕਰ ਜਾਰੀ ਕਰਦੇ ਹੋਏ