ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਦੀ ਮੋਗਾ ਇਕਾਈ ਦਾ ਉਦਘਾਟਨ

ਬਰਨਾਲਾ­ (ਚੰਡਿਹੋਕ)  ਨਾਰੀ ਸਾਹਿਤਕਾਰਾਂ ਦੀ ਅਗਵਾਈ ਵਿੱਚ ਚੱਲ ਰਹੀ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ. ਬਰਨਾਲਾ ਦੇ 16ਵੇਂ ਸਾਹਿਤਕ ਸਮਾਗਮ ਜੋ ਕਿ ਬਸੰਤ ਰੁੱਤ ਨੂੰ ਸਮਰਪਿਤ ਸੀ ਸੁਤੰਤਰਤਾ ਸੈਨਾਨੀ ਭਵਨ ਮੋਗਾ ਵਿਖੇ ਕੀਤਾ ਗਿਆ।ਸਭਾ ਦੀ ਪ੍ਰਧਾਨ ਅੰਜਨਾ ਮੈਨਨ ਨੇ ਦੱਸਿਆ ਕਿ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਬਰਨਾਲਾ
ਮਿਸ਼ਨ ਇਹੀ ਹੈ ਕਿ ਵੱਧ ਤੋਂ ਵੱਧ ਬੱਚੇ ਅਤੇ ਨਵੀਂ ਪੀੜ੍ਹੀ ਮੁੰਡੇ ਕੁੜੀਆਂ ਨੂੰ ਪੰਜਾਬੀ ਮਾਂ ਬੋਲੀ,ਪੰਜਾਬੀ ਲਿਖਣੀ ਅਤੇ ਸਾਹਿਤ ਨਾਲ ਜੋੜਿਆ ਜਾਵੇ ਤਾਂ ਕਿ ਜਵਾਨੀ ਕੁਰਾਹੇ ਪੈਣ ਤੋਂ ਬਚ ਸਕੇ। ਸਾਡੀ
ਸਭਾ ਦੀ ਖਾਸ ਪ੍ਰਾਪਤੀ ਹੈ ਕਿ ਅਸੀਂ ਹੁਣ ਮੋਗਾ ਇਕਾਈ ਦਾ ਉਦਘਾਟਨ ਕਰਨ ਲਈ ਇੱਥੇ ਇਕੱਤਰ ਹੋਏ ਹਾਂ।
ਇਸ ਮੋਗਾ ਇਕਾਈ ਦੀ ਪ੍ਰਧਾਨ ਉੱਘੀ ਸਮਾਜ ਸੇਵੀ,ਕਵਿਤਰੀ ਅਤੇ
ਡਾਕਟਰ ਸਰਬਜੀਤ ਕੌਰ ਬਰਾੜ , ਗੁਰਬਿੰਦਰ ਕੌਰ ਗਿੱਲ ਬੱਧਣੀ ਜਨਰਲ ਸਕੱਤਰ,ਨਿੰਦਰਜੀਤ ਕੌਰ ਖਜਾਨਚੀ, ਪਰਮਿੰਦਰ ਕੌਰ ਮੋਗਾ
ਮੀਡੀਆ ਇੰਚਾਰਜ , ਹਰਜਿੰਦਰ ਕੌਰ ਮੋਗਾ ਸਹਾਇਕ ਮੀਡੀਆ ਇੰਚਾਰਜ,
ਅਰਸ਼ਪ੍ਰੀਤ ਕੌਰ ਸਰੋਆ ਜਲਾਲਾਬਾਦ ,ਮਨਦੀਪ ਕੌਰ ਧਰਮਕੋਟ, ਕਰਮਜੀਤ ਕੌਰ ਲੰਢੇਕੇ, ਦਵਿੰਦਰ ਕੌਰ ਪ੍ਰੀਤੀ ਮੋਗਾ, ਅਮਰਪ੍ਰੀਤ ਕੌਰ ਮੋਗਾ ਵਜੋਂ ਚੋਣ ਕੀਤੀ ਗਈ ਹੈ।
ਇਸ ਮੌਕੇ ਹਾਜਰ ਸਾਹਿਤਕਾਰਾਂ ਨੇ ਇਸ  ਨਾਰੀ ਸਾਹਿਤਕਾਰਾਂ ਦੁਆਰਾ ਸਭਾਵਾਂ ਦੀ ਅਗਵਾਈ ਕਰਨ ਵਿਚ ਅੱਗੇ ਆਉਣ ਦੀ ਇਸ ਨਵੀ ਪਿਰਤ ਨੂੰ ਵਧਾਈ ਦਿੰਦਿਆਂ ਨਿੱਘਾ ਸਵਾਗਤ ਕੀਤਾ। ਮਨਦੀਪ ਕੌਰ ਭਦੌੜ ਜੀ ਨੇ ਦੱਸਿਆ ਕਿ
ਇਸ ਸਭਾ ਦਾ ਮਕਸਦ ਨਾਰੀ ਕਲਮਾਂ ਨੂੰ ਅੱਗ਼ੇ ਵਧਣ ਲਈ ਪ੍ਰੇਰਿਤ ਕਰਨਾ ਅਤੇ ਬੱਚਿਆਂ ਨੂੰ ਲਾਇਬਰੇਰੀ ਨਾਲ ਜੋੜਨਾ ਹੈ  ਇਸੇ ਲਈ ਬਰਨਾਲਾ ਵਿਖੇ ਸਕੂਲਾਂ ਵਿਚ ਅਸੀਂ ਬੱਚਿਆਂ ਦੀਆ ਸਾਹਿਤ ਸਿਰਜਣ ਵਰਕਸ਼ਾਪਾਂ ਲਗਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਮੋਗਾ ਜ਼ਿਲ੍ਹੇ ਵਿੱਚ ਵੀ ਇਹ ਕਾਰਜ਼ ਅਰੰਭੇ ਜਾਣਗੇ।
ਮੋਗ ਇਕਾਈ ਦੇ ਸਭਾ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਮੋਗਾ ਨੇ ਦੱਸਿਆ ਅਸੀਂ ਬਰਨਾਲਾ ਦੀ ਸਭਾ ਨਾਲ ਜੁੜ ਕੇ ਮੋਗਾ ਵਿੱਚ ਵੱਧ ਤੋਂ ਵੱਧ ਪਿੰਡਾਂ,ਸ਼ਹਿਰ ਦੇ ਬੱਚਿਆਂ ਨੂੰ ਨਾਲ ਜੋੜ ਕੇ ਓਹਨਾ ਲਈ ਨਿਵੇਕਲੀ ਕਿਸਮ ਦਾ ਪਲੇਟਫਾਰਮ ਤਿਆਰ ਕਰ ਰਹੇ ਹਾਂ।ਬਾਲ ਲੇਖਕਾਂ ਦੀਆਂ ਕਿਤਾਬਾਂ ਵੀ ਸੰਪਾਦਿਤ ਕੀਤੀਆਂ ਜਾਣਗੀਆਂ। ਕੋਈ ਵੀ ਸਮਾਜਸੇਵੀ, ਸਾਹਿਤਕਾਰ, ਅਧਿਆਪਕ ਸਾਡੀ ਸਭਾ ਨਾਲ ਜੁੜ ਸਕਦਾ ਹੈ। ਸਮਾਗਮ ਦੌਰਾਨ
ਵੈਸਟਰਨ ਡਾਂਸ ਮਾਡਲਿੰਗ,ਅਤੇ ਪੰਜਾਬੀ ਨਾਚ ਗਿੱਧੇ,ਭੰਗੜੇ ਵਿੱਚ ਵਿਸ਼ੇਸ਼ ਨਮਾਣਾ ਖੱਟ ਚੁੱਕੇ ਮੋਗਾ ਦੇ ਬੱਚੇ ਮੰਨਤ ਸਰਮਾਂ ਅਤੇ ਰਾਘਵ ਸਰਮਾਂ (ਮੰਨਤ ਰਾਘਵ ਚੈਨਲ) ਨੂੰ ਵੀ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਵਿਚ ਜਸਪ੍ਰੀਤ ਕੌਰ ਬੱਬੂ, ਸਿਮਰਜੀਤ ਕੌਰ ਬਰਾੜ, ਲੋਹਮਣੀ ਅਦਾਰਾ ਗੁਰਮੇਲ ਬੌਡੇ, ਜੰਗੀਰ ਖੋਖਰ, ਹਰਵਿੰਦਰ ਬਿਲਾਸਪੁਰ, ਗੁਰਦੀਪ ਲੋਪੋ, ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੇ ਸਰਪ੍ਰਸਤ ਤਰਸੇਮ ਗੋਪੀਕਾ, ਨਰਿੰਦਰ ਰੋਹੀ, ਚਰਨਜੀਤ ਸਮਾਲਸਰ, ਸੋਨੀ ਮੋਗਾ, ਭੁਪਿੰਦਰ ਸਿੰਘ ਜੋਗੇਵਾਲਾ,ਡਾ. ਬਲਦੇਵ ਢਿੱਲੋਂ, ਅਵਤਾਰ ਸਿੰਘ ਸਿੱਧੂ,ਹਰਦਿਆਲ ਸਿੰਘ ਬੱਧਣੀ ਕਲਾਂ, ਕਮਲਜੀਤ ਧਾਲੀਵਾਲ, ਦਵਿੰਦਰ ਪ੍ਰੀਤੀ, ਦਵਿੰਦਰ ਕੌਰ, ਗੁਰਚਰਨ ਸਿੰਘ ਸੰਘਾ, ਗੁਰਪ੍ਰੀਤ ਧਰਮਕੋਟ, ਧਾਮੀ,ਹਰਪ੍ਰੀਤ ਸਿੰਘ, ਪਰਵ ਬਾਂਸਲ,ਨੀਲਮ ਰਾਣੀ,ਰਵਿੰਦਰ ਕੁਮਾਰ, ਸਵਰਨ ਸਿੰਘ ਡਾਲਾ, ਪਰਦੀਪ ਕੁਮਾਰ ਸ਼ਰਮਾ, ਮੰਨਤ ਸ਼ਰਮਾ,ਰਾਘਵ ਸ਼ਰਮਾ, ਬਿੰਦਰ ਸਿੰਘ ਮੋਗਾ ਜੀ
ਸ਼ਾਮਲ ਹੋਏ।ਹਾਜ਼ਰ ਸਾਰੇ ਲੇਖਕਾਂ ਨੂੰ ਸਭਾ ਵੱਲੋਂ ਸਾਹਿਤਿਕ ਪੁਸਤਕਾਂ, ਅਤੇ ਬਾਲ ਕਲਾਕਾਰਾਂ ਨੂੰ ਡਾਇਰੀਆਂ ਭੇਂਟ ਕੀਤੀਆਂ ਗਈਆਂ।
ਮੋਗਾ ਦਾ ਨਿੱਕੇ ਬੇਟੇ “ਗਰੀਨ ਬੁਆਏ ਪਰਵ” ਨੇ ਸਮਾਗਮ ਵਿੱਚ ਆਪਣੇ ਮਾਤਾ ਪਿਤਾ ਨਾਲ ਸਾਹਿਤਕਾਰਾਂ ਨੂੰ ਬੂਟੇ ਅਤੇ ਪਤੰਗ ਭੇਂਟ ਕੀਤੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸਾਹਿਤਕਾਰਾ ਅੰਜਨਾ ਮੈਨਨ ਦਾ ਰੂ ਬ ਰੂ ਤੇ ਸਨਮਾਨ ਸਮਾਗਮ
Next articleਸ੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਾਊਥਹਾਲ ਟੈਂਪਲ ਵਿਖੇ ਧਾਰਮਿਕ ਸਮਾਗਮ 25 ਨੂੰ