ਉਤਰਾਖੰਡ ਵਿੱਚ ਭਾਰਤ-ਚੀਨ ਸਰਹੱਦ ਨੇੜੇ ਹਰਬਲ ਪਾਰਕ ਦਾ ਉਦਘਾਟਨ

ਦੇਹਰਾਦੂਨ (ਸਮਾਜ ਵੀਕਲੀ):  ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਭਾਰਤ-ਚੀਨ ਸਰਹੱਦ ਨੇੜੇ ਸਥਿਤ ਪਿੰਡ ਮਾਨਾ ਵਿੱਚ ਸ਼ਨਿਚਰਵਾਰ ਨੂੰ 11,000 ਫੁੱਟ ਦੀ ਉਚਾਈ ’ਤੇ ਭਾਰਤ ਦੇ ਸਭ ਤੋਂ ਉੱਚੇ ਹਰਬਲ ਪਾਰਕ ਦਾ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮਾਨਾ ਚੀਨ ਦੀ ਸਰਹੱਦ ਨਾਲ ਲਗਦੇ ਚਮੋਲੀ ਜ਼ਿਲ੍ਹੇ ਵਿੱਚ ਆਖਰੀ ਭਾਰਤੀ ਪਿੰਡ ਹੈ ਅਤੇ ਇਹ ਹਿਮਾਲਿਆ ’ਤੇ ਸਥਿਤ ਮਸ਼ਹੂਰ ਬਦਰੀਨਾਥ ਮੰਦਰ ਦੇ ਨੇੜੇ ਹੈ। ਉਤਰਾਖੰਡ ਵਣ ਵਿਭਾਗ ਦੀ ਖੋਜ ਸ਼ਾਖਾ ਨੇ ਮਾਨਾ ਪੰਚਾਇਤ ਵੱਲੋਂ ਦਿੱਤੀ ਗਈ ਤਿੰਨ ਏਕੜ ਤੋਂ ਵੱਧ ਜ਼ਮੀਨ ’ਤੇ ਪਾਰਕ ਦਾ ਵਿਕਾਸ ਕੀਤਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਨੂੰ ਟੱਕਰ ਦੇਣ ਲਈ ਸਾਂਝਾ ਕੋਰ ਗਰੁੱਪ ਬਣਾਇਆ ਜਾਵੇ: ਮਮਤਾ
Next articleਤਰਾਲ ਮੁਕਾਬਲੇ ’ਚ ਤਿੰਨ ਜੈਸ਼ ਦਹਿਸ਼ਤਗਰਦ ਹਲਾਕ