ਭਾਜਪਾ ਨੂੰ ਟੱਕਰ ਦੇਣ ਲਈ ਸਾਂਝਾ ਕੋਰ ਗਰੁੱਪ ਬਣਾਇਆ ਜਾਵੇ: ਮਮਤਾ

Kolkata: West Bengal Chief Minister Mamata Banerjee addressed a virtual meeting against the Central Government at her residence, Kalighat in Kolkata on Aug 20, 2021.

ਕੋਲਕਾਤਾ (ਸਮਾਜ ਵੀਕਲੀ):  ਟੀਐਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਇਸ ਮੌਕੇ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਖ਼ਰੇਵੇਂ ਦੂਰ ਕਰ ਕੇ ਭਾਜਪਾ ਨੂੰ 2024 ਵਿਚ ਹਰਾਉਣ ਲਈ ਕੰਮ ਕਰਨ। ਬੈਨਰਜੀ ਨੇ ਇਸ ਮੌਕੇ ਸਾਂਝੇ ਪ੍ਰੋਗਰਾਮ ਲਈ ਕੋਰ ਗਰੁੱਪ ਬਣਾਉਣ ਦੀ ਤਜਵੀਜ਼ ਵੀ ਰੱਖੀ। ਉਨ੍ਹਾਂ ਕਿਹਾ ਕਿ ਇਸ ਗਰੁੱਪ ਦਾ ਮੰਤਵ ਭਾਜਪਾ ਵਿਰੁੱਧ ਸਾਂਝੀਆਂ ਮੁਹਿੰਮਾਂ ਦੀ ਅਗਵਾਈ ਕਰਨਾ ਹੋਵੇਗਾ। ਉਨ੍ਹਾਂ ਕਿਹਾ ‘ਭਾਜਪਾ ਨੂੰ ਇਕਜੁੱਟ ਹੋ ਕੇ ਟੱਕਰ ਦੇਣੀ ਪਏਗੀ, ਇਹ ਭੁੱਲ ਜਾਂਦੇ ਹਾਂ ਕਿ ਆਗੂ ਕੌਣ ਹੈ, ਨਿੱਜੀ ਹਿੱਤਾਂ ਨੂੰ ਪਾਸੇ ਰੱਖ ਦਿੰਦੇ ਹਾਂ। ਹਰੇਕ ਵਿਰੋਧੀ ਪਾਰਟੀ ਨੂੰ ਨਾਲ ਲਿਆਉਣਾ ਚਾਹੀਦਾ ਹੈ।’

ਕੋਰ ਗਰੁੱਪ ਬਣਾ ਕੇ ਅਗਲੇ ਕਦਮਾਂ ਤੇ ਪ੍ਰੋਗਰਾਮ ਬਾਰੇ ਫ਼ੈਸਲਾ ਲੈਣਾ ਚਾਹੀਦਾ ਹੈ। ਟੀਐਮਸੀ ਸੁਪਰੀਮੋ ਨੇ ਬੈਠਕ ਵਿਚ ਕਿਸਾਨਾਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕੇਂਦਰ ਸਰਕਾਰ ’ਤੇ ਵਿਰੋਧੀ ਧਿਰਾਂ ਦੇ ਸ਼ਾਸਨ ਵਾਲੀਆਂ ਵੱਖ-ਵੱਖ ਸੂਬਾਂ ਸਰਕਾਰਾਂ ਨੂੰ ਤੰਗ ਕਰਨ ਦਾ ਦੋਸ਼ ਵੀ ਲਾਇਆ। ਬੈਨਰਜੀ ਨੇ ਤਜਵੀਜ਼ ਰੱਖੀ ਕਿ ਖੇਤੀ ਕਾਨੂੰਨਾਂ, ਤੇਲ ਕੀਮਤਾਂ ਤੇ ਪੈਗਾਸਸ ਜਾਸੂਸੀ ਜਿਹੇ ਮੁੱਦਿਆਂ ਖ਼ਿਲਾਫ਼ ਸਾਂਝੀਆਂ ਮੁਹਿੰਮਾਂ ਵਿੱਢੀਆਂ ਜਾ ਸਕਦੀਆਂ ਹਨ। ਉਨ੍ਹਾਂ ਨਿੱਜੀਕਰਨ ਖ਼ਿਲਾਫ਼ ਵੀ ਸੰਘਰਸ਼ ਵਿੱਢਣ ਦੀ ਤਜਵੀਜ਼ ਰੱਖੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕਤੰਤਰ, ਧਰਮ ਨਿਰਪੱਖਤਾ ’ਚ ਯਕੀਨ ਰੱਖਣ ਵਾਲੇ ਇਕੱਠੇ ਹੋਣ: ਪਵਾਰ
Next articleਉਤਰਾਖੰਡ ਵਿੱਚ ਭਾਰਤ-ਚੀਨ ਸਰਹੱਦ ਨੇੜੇ ਹਰਬਲ ਪਾਰਕ ਦਾ ਉਦਘਾਟਨ