ਡੇਰਾਬੱਸੀ ਬਲਾਕ ਦੇ ਪਿੰਡਾਂ ਵਿੱਚ ਬੇਮੌਸਮੀ ਬਰਸਾਤ ਕਾਰਨ ਖਰਬੂਜ਼ੇ ਦੀ ਫਸਲ ਹੋਈ ਖ਼ਰਾਬ

ਡੇਰਾਬੱਸੀ ਦੇ ਪੰਜ ਗ੍ਰਾਮ ਪਿੰਡਾਂ ਦੇ ਕਿਸਾਨਾਂ ਖ਼ਰਬੂਜੇ ਦੀ ਫ਼ਸਲ ’ਤੇ ਆਏ ਝੁਲਸ ਰੋਗ ਬਾਰੇ ਜਾਣਕਾਰੀ ਦਿੰਦੇ ਹੋਏ।

ਡੇਰਾਬਸੀ (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ, ਮੋਹਾਲੀ : ਪਿਛਲੇ ਕਾਫ਼ੀ ਦਿਨਾਂ ਬੇਮੌਸ਼ਮੀ ਬਰਸਾਤ ਨਾਲ ਖ਼ਰਬੂਜੇ ਦੀਆਂ ਵੇਲਾਂ ਨੂੰ ਬੀਮਾਰੀ ਲੱਗ ਗਈ। ਜਿਸ ਕਾਰਨ ਕਾਸ਼ਤਕਾਰਾਂ ਕਿਸਾਨਾਂ ਭਾਰੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ। ਡੇਰਾਬਸੀ ਹਲਕੇ ’ਚ ਸਬਜ਼ੀ ਦੇ ਨਾਲ-ਨਾਲ ਖ਼ਰਬੂਜ਼ੇ ਦੀ ਫ਼ਸਲ ਦੀ ਕਾਫ਼ੀ ਕਾਸ਼ਤ ਹੁੰਦੀ ਹੈ, ਬਿਮਾਰੀ ਨਾਲ ਕਈ ਏਕੜ ਫ਼ਸਲ ਬਿਲਕੁੱਲ ਨਸ਼ਟ ਹੋ ਗਈ ਹੈ। ਡੇਰਾਬੱਸੀ ਦੇ ਪੰਜ ਗ੍ਰਾਮੀ ਪਿੰਡਾਂ ਦ ਕਿਸਾਨਾਂ ਦਾ ਕਹਿਣਾ ਹੈ ਕਿ ਖਰਬੂਜੇ ਦੀ ਫ਼ਸਲ ’ਤੇ ਖਰਚਾਂ 30 ਤੋ 50 ਹਜਾਰ ਤੱਕ ਹੁੰਦਾ ਹੈ ਤੇ ਇਸ ਵਾਰ ਕਣਕ ਦੀ ਫ਼ਸਲ ਤੇ ਵੀ ਬੇਮੋਸਮੇ ਮੀਂਹ ਨੇ ਕਾਫੀ ਨੁਕਸਾਨ ਕੀਤਾ ’ਤੇ ਆਲੂਆ ਦਾ ਵੀ ਵਾਜਿਬ ਭਾਅ ਨਹੀਂ ਮਿਲਿਆ। ਹੁਣ ਖਰਬੂਜ਼ੇ ਦੀ ਫ਼ਸਲ ’ਤੇ ਆਏ ਝੂਲਸ ਰੋਗ ਬਿਮਾਰੀ ਨੇ ਆਸਾ ਤੇ ਪਾਣੀ ਫੇਰ ਦਿੱਤਾ। ਇਸ ਮੌਕੇ ਨੌਜਵਾਨ ਕਿਸਾਨ ਗੁਰਸੇਵਕ ਸਿੰਘ ਕਾਰਕੋਰ ਨੇ ਦੱਸਿਆ ਕਿ ਆਪਣੇ ਹਲਕੇ ਦੇ ਨੌਜਵਾਨ ਬਾਹਰਲੇ ਮੁਲ਼ਕ ਨਾ ਜਾ ਕੇ ਇੱਥੇ ਸਬਜ਼ੀਆ ਦੀ ਫ਼ਸਲ ਕਰਕੇ ਮਿਹਨਤ ਕਰ ਰਹੇ ਹਨ।

ਪਰ ਕਦੇ ਸਬਜੀ ਦਾ ਮੁੱਲ ਸਹੀ ਨਾ ਮਿਲਣਾ ਤੇ ਕਦੇ ਬਿਮਾਰੀ ਨਾਲ ਫ਼ਸਲਾਂ ਦਾ ਤਬਾਹ ਹੋਣ ਨਾਲ ਨੌਜਵਾਨ ਕਿਸਾਨਾਂ ਦੇ ਹੌਂਸਲਾ ਟੁੱਟ ਰਿਹਾ ਹੈ। ਉਹਨਾ ਸਰਕਾਰ ਤੋ ਮੰਗ ਕੀਤੀ ਕਿ ਇਸ ਬੀਮਾਰੀ ਤੋਂ ਬਚਾਅ ਲਈ ਬਾਗ਼ਬਾਨੀ ਅਤੇ ਖੇਤੀਬਾੜੀ ਅਧਿਕਾਰੀਆ ਤੋ ਉੱਚ ਪੱਧਰ ਤੇ ਜਾਂਚ ਕਰਵਾਈ ਜਾਵੇ। ਬੀਮਾਰੀ ਤੋਂ ਬਚਾਅ ਅਤੇ ਸਾਵਧਾਨੀਆ ਲਈ ਸਬਜ਼ੀਆ ਦੀ ਫ਼ਸਲ ਲਈ ਖੇਤੀਬਾੜੀ ਮਾਹਰ ਡਾ: ਹਰੇਕ ਬਲਾਕ ਚ ਤੈਨਾਤ ਕੀਤੇ ਜਾਣ। ਬਲਾਕ ਦੇ ਕਿਸਾਨ ਖੇਤੀਬਾੜੀ ਮਾਹਿਰਾ ਦੀ ਸਲਾਹ ਨਾਲ ਆਪਣੀ ਸਬਜ਼ੀ ਦੀ ਫ਼ਸਲ ਤੇ ਬਿਮਾਰੀਆ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ। ਉਨ੍ਹਾਂ ਮਾਨ ਸਰਕਾਰ ਵੱਲੋ ਖ਼ਰਬੂਜਾ ਕਾਸ਼ਤਕਾਰਾ ਲਈ ਮੱਦਦ ਦੀ ਗੁਹਾਰ ਲਾਉਂਦਿਆ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਗੁਰਮੀਤ ਸਿੰਘ , ਭਗਵਾਨ ਸਿੰਘ, ਅਮਨਾ ਬੇਅੰਤ ਸਿੰਘ ਤੇ ਜੀ.ਐਸ. ਬੈਨੀਪਾਲ ਆਦਿ ਮੋਜੂਦ ਸਨ।

ਬਰਾਸਤ ਦੇ ਪਾਣੀ ਨੇ ਖ਼ਰਾਬ ਕੀਤੀ ਫ਼ਸਲ, ਰਿਪੋਰਟ ਭੇਜੀ: ਬਾਗ਼ਬਾਨੀ ਅਫ਼ਸਰ
ਇਸ ਸਬੰਧੀ ਬਾਗ਼ਬਾਨੀ ਅਫ਼ਸਰ ਡੇਰਾਬੱਸੀ ਜਸਪ੍ਰੀਤ ਸਿੰਘ ਨੇ ਆਖਿਆ ਕਿ ਉਨ੍ਹਾਂ ਪੰਜ ਗ੍ਰਾਮੀ ਦੇ ਪਿੰਡ ਦਾ ਦੌਰਾ ਕੀਤਾ ਸੀ। ਜਿੱਥੇ ਸੇਖਪੁਰਾ ਪਿੰਡ ਦੇ ਕਿਸਾਨ ਬੇਅੰਤ ਸਿੰਘ ਦੀ ਕਰੀਬ 20 ਏਕੜ ਖ਼ਰਬੂਜ਼ੇ ਦੀ ਫ਼ਸਲ ਵਾਲੇ ਖੇਤਾਂ ਵਿਚ ਪਾਣੀ ਭਰ ਜਾਣ ਨਾਲ ਕਰੀਬ 90 ਫ਼ੀਸਦੀ ਫ਼ਸਲ ਨੁਕਸਾਨੀ ਗਈ। ਇਹ ਕੋਈ ਬੀਮਾਰੀ ਨਹੀਂ ਹੈ। ਉਨ੍ਹਾਂ ਰਿਪੋਰਟ ਬਣਾ ਕੇ ਵਿਭਾਗ ਦੇ ਨਿਰਦੇਸ਼ਕ ਨੂੰ ਭੇਜੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡਾਂ ਦੇ ਵਿੱਚ ਭਾਜਪਾ ਹੁਣ ਹੋ ਰਹੀ ਹੈ ਮਜਬੂਤ-ਮਾਸਟਰ ਵਿਨੋਦ ਕੁਮਾਰ
Next articleबोधिसत्व अंबेडकर पब्लिक सीनियर सेकेंडरी स्कूल का पांचवी का नतीजा रहा शत प्रतिशत