ਅੱਠਵੀਂ , ਦਸਵੀਂ ਤੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਵਿਦਿਆਰਥੀਆਂ ਨੇ ਲਿਖ ਦਿੱਤੀ ਸਰਵੋਤਮ ਇਬਾਰਤ

ਸੂਬੇ ਭਰ ਵਿੱਚ ਕਪੂਰਥਲਾ ਦੀ ਚੜ੍ਹਤ ਨੇ ਗੱਡੇ ਝੰਡੇ

ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਵੱਖ-ਵੱਖ ਜ਼ਿਲਿਆਂ ਵੱਲੋਂ ਆਪਣੇ ਵਿਤ ਮੁਤਾਬਿਕ ਬਹੁਤ ਚੰਗੀ ਕਾਰਗੁਜ਼ਾਰੀ ਦੀ ਪੇਸ਼ਕਾਰੀ ਕੀਤੀ ਗਈ ਹੈ । ਜ਼ਿਲ੍ਹਾ ਕਪੂਰਥਲਾ ਦੇ ਸ਼ਾਨਦਾਰ ਨਤੀਜਿਆਂ ਨੇ ਜਿੱਥੇ ਅਖਬਾਰਾਂ ਦੀਆਂ ਸੁਰਖੀਆਂ ਬਟੋਰੀਆਂ ਨੇ ਉੱਥੇ ਆਮ ਲੋਕਾਂ ਦਾ ਸਰਕਾਰੀ ਸਕੂਲਾਂ ਵਿਚ ਵਿਸ਼ਵਾਸ਼ ਵੀ ਫ਼ਸਲ ਕੀਤਾ ਹੈ। ਜ਼ਿਲਾ ਸਿੱਖਿਆ ਅਧਿਕਾਰੀ ਦਲਜੀਤ ਕੌਰ ਅਤੇ ਉਪ ਜ਼ਿਲਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਸਟੇਟ ਐਵਾਰਡੀ ਦੀ ਅਗਵਾਈ ਵਿੱਚ ਔਲਖ ਨੂੰ ਜ਼ਿਲ੍ਹਾ ਕਪੂਰਥਲਾ ਦੇ ਸੂਬੇ ਭਰ ਵਿਚ ਅੱਠਵੀਂ ਵਿੱਚੋਂ ਦੂਸਰਾ ,ਦਸਵੀਂ ਵਿਚੋਂ ਦੂਸਰਾ, ਬਾਰਵੀਂ ਜਮਾਤ ਵਿੱਚੋਂ ਪੰਜਵਾਂ ਰੈਂਕ ਪ੍ਰਾਪਤ ਕਰਕੇ ਚੰਗੀ ਵਾਹ-ਵਾਹ ਖੱਟੀ ਹੈ ਇਹਨਾਂ ਬੋਰਡ ਜਮਾਤ ਦਾ ਨਤੀਜਾ ਜਿਲ੍ਹਾ ਕਪੂਰਥਲਾ ਦੇ ਵਿਦਿਆਰਥੀਆਂ ਨੇ ਸਰਵੋਤਮ ਹੋਣ ਦੀ ਇਬਾਰਤ ਲੈ ਕੇ ਆਪਣੀ ਚੜ੍ਹਤ ਬਣਾਉਣ ਵਿਚ ਸਫਲਤਾ ਦੇ ਝੰਡੇ ਗੱਡੇ ਹਨ। ਬੋਰਡ ਦੀਆਂ ਵੱਖ ਵੱਖ ਜਮਾਤਾਂ ਦੇ ਨਤੀਜਿਆਂ ਬਾਰੇ ਉਪ ਜ਼ਿਲਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿਦ ਸਟੇਟ ਐਵਾਰਡੀ ਨੇ ਜਾਣਕਾਰੀ ਜੀ ਗੁੰਦ ਦਿੰਦੇ ਹੋਏ ਦੱਸਿਆ ਕਿ ਇਹ ਸਿੰਘ ਬਾਦਲ ਪਿਛਲੇ ਸਾਲ ਕਪੂਰਥਲਾ ਪੰਜਵੇਂ ਨੰਬਰ ਤੇ ਰਿਹਾ ਸੀ ਜਦਕਿ ਇਸ ਵਾਰ ਦੂਸਰਾ ਸਥਾਨ ਪ੍ਰਾਪਤ ਕਰਕੇ ਭਾਰਤ ਲੈ ਕੇ ਆਪਣੀ ਧਾਕ ਜਮਾਉਣ ਵਿਚ ਕਾਮਯਾਬ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਕੇ ਬਾਰਵੀਂ ਜਮਾਤ ਵਿਚੋਂ ਪਿਛਲੇ ਸਾਲ ਹੁਣ ਮੈਂ ਥੋੜ੍ਹਾ ਸੋਲਵੇਂ ਨੰਬਰ ਤੇ ਰਿਹਾ ਸੀ ਜਦਕਿ ਇਸ ਵਾਰ ਸੱਤ ਮੈਰਿਟਾਂ ਹਾਸਿਲ ਕਰਕੇ ਪਹਿਲੇ ਨੰਬਰ ਤੇ ਰਿਹਾ ਹੈ। ਬਿਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਨੇ ਚੌਥੀ ਪੁਜ਼ੀਸ਼ਨ ਤੋਂ ਦੂਸਰੀ ਪੁਜੀਸ਼ਨ ਦਾ ਸਫ਼ਰ 7 ਪੁਜੀਸ਼ਨਾਂ ਹਾਸਲ ਕਰਕੇ ਪੂਰਾ ਕੀਤਾ ਹੈ।

ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਰਹੀ ਲਾਜਵਾਬ

ਦਲਜੀਤ ਕੌਰ ਜ਼ਿਲਾ ਸਿੱਖਿਆ ਅਧਿਕਾਰੀ ਨੇ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਨੂੰ ਲਾਜਵਾਬ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਿਲੇ ਚ ਆਈਆਂ 26 ਪੁਜੀਸਨ ਨੇ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਹਨਤ ਤੇ ਮੋਹਰ ਲਗਾਈ ਹੈ।ਇਸ ਦੌਰਾਨ ਜਿੱਥੇ ਉਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉਥੇ ਉਨ੍ਹਾਂ ਨੇ ਮਾਪਿਆਂ ਨੂੰ ਇਸ ਸਫਲਤਾ ਦੀਆਂ ਮੁਬਾਰਕਾਂ ਦਿੱਤੀਆਂ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਖਰ ਮੰਚ ਕਪੂਰਥਲਾ ਵੱਲੋਂ ਭਾਣੋਂ ਲੰਗਾ ਸਕੂਲ ਵਿੱਚ ਸਾਹਿਤਕ ਤੇ ਵਿੱਦਿਅਕ ਸਮਾਗਮ ਆਯੋਜਿਤ
Next articleਸਰਕਾਰੀ ਹਾਈ ਸਕੂਲ ਦੇਵਲਾਂਵਾਲਾ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ