(ਸਮਾਜ ਵੀਕਲੀ)
ਅਲਵਿਦਾ ਤੈਨੂੰ ਖਤਮ ਹੋਣ ਵਾਲੇ ਸਾਲਾ,
ਸਾਰੇ ਖੁਸ਼ ਵਸਣ ਨਵੇਂ ਸਾਲ ਵਿੱਚ ਸ਼ਾਲਾ!
ਐਵੇਂ ਆਪਸ ਦੇ ਵਿੱਚ ਲੋਕੀਂ ਲੜਨ ਨਾ,
ਇਕ, ਦੂਜੇ ਦੇ ਰਾਹ ‘ਚ ਰੋੜਾ ਬਣਨ ਨਾ।
ਨਸ਼ਿਆਂ ਤੋਂ ਦੂਰ ਰਹਿਣ ਸਭ ਦੇ ਪੁੱਤ, ਧੀਆਂ,
ਸਭ ਦੇ ਘਰਾਂ ‘ਚ ਆਣ ਖੇੜੇ ਤੇ ਖੁਸ਼ੀਆਂ।
ਕੋਈ ਜਾਵੇ ਨਾ ਰੋਟੀ ਲਈ ਬਦੇਸ਼ ਵਿੱਚ,
ਸਭ ਨੂੰ ਰੁਜ਼ਗਾਰ ਮਿਲੇ ਆਪਣੇ ਦੇਸ਼ ਵਿੱਚ।
ਸਭ ਕੁੜੀਆਂ ਪੜ੍ਹਨ ਜਾਣ ਬੇਖੌਫ਼ ਹੋ ਕੇ,
ਰਾਹ ‘ਚ ਉਨ੍ਹਾਂ ਨੂੰ ਕੋਈ ਦਰਿੰਦਾ ਨਾ ਰੋਕੇ।
ਦੋ ਵੇਲੇ ਦੀ ਰੋਟੀ ਹਰ ਕਿਸੇ ਨੂੰ ਮਿਲੇ,
ਬਾਜ਼ਾਰਾਂ ‘ਚ ਕੋਈ ਭਿਖਾਰੀ ਨਾ ਦਿਸੇ।
ਫੁੱਟ-ਪਾਥਾਂ ਤੇ ਕੋਈ ਰਾਤਾਂ ਨਾ ਕੱਟੇ,
ਪਾਵੇ ਨਾ ਕੋਈ ਫਟੇ, ਪੁਰਾਣੇ ਕੱਪੜੇ।
ਜ਼ਾਤਾਂ-ਪਾਤਾਂ ਦੀ ਕੋਈ ਗੱਲ ਕਰੇ ਨਾ,
ਧਰਮਾਂ ਦੇ ਨਾਂ ਤੇ ਕੋਈ ਝਗੜੇ, ਲੜੇ ਨਾ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554