HOME ਸੰਤ ਕ੍ਰਿਪਾਲ ਦਾਸ ਜੀ ਨਮਿੱਤ ਡੇਰਾ ਸੱਚਖੰਡ ਸੰਤ ਮਾਹਨ ਦਾਸ ਜੀ ਭਾਰਟਾ...

ਸੰਤ ਕ੍ਰਿਪਾਲ ਦਾਸ ਜੀ ਨਮਿੱਤ ਡੇਰਾ ਸੱਚਖੰਡ ਸੰਤ ਮਾਹਨ ਦਾਸ ਜੀ ਭਾਰਟਾ ਗਣੇਸ਼ਪੁਰ ਵਿਖੇ ਸ਼ਰਧਾਂਜਲੀ ਸਮਾਗਮ 4 ਮਈ ਨੂੰ : ਸੰਤ ਸਰਵਣ ਦਾਸ,ਸੰਤ ਸਤਵਿੰਦਰ ਹੀਰਾ

8
ਸੰਤ ਸਰਵਣ ਦਾਸ,ਸੰਤ ਸਤਵਿੰਦਰ ਹੀਰਾ

ਹੁਸ਼ਿਆਰਪੁਰ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) -ਉਦਾਸੀਨ ਕੁਟੀਆ ਤ੍ਰਿਵੈਣੀਸਰ ਪਿੰਡ ਸ਼ਾਹਪੁਰ ਖਾਨਪੁਰ, ਗੜ੍ਹਸੰਕਰ ਅਤੇ ਉਦਾਸੀਨ ਕੁਟੀਆ ਸਵਾਮੀ ਮਾਹਨ ਦਾਸ ਜੀ ਭਾਰਟਾ ਗਣੇਸ਼ਪੁਰ ਦੇ ਗੱਦੀ ਨਸ਼ੀਨ ਸੰਤ ਕ੍ਰਿਪਾਲ ਦਾਸ ਜੀ ਜੋ ਕਿ ‘ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ’ ਦੇ ਪ੍ਰਚਾਰ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਸਨ, ਬੀਤੇ ਦਿਨੀਂ ਪਰਮਾਤਮਾ ਵੱਲੋਂ ਬਖਸ਼ਿਸ਼ ਕੀਤੀ ਗਈ ਸਵਾਸਾਂ ਦੀ ਪੂੰਜੀ ਨੂੰ ਪੂਰੀ ਕਰਦਿਆਂ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਹਨ। ਇਸ ਸਬੰਧੀ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਅਤੇ ਸੰਤ ਸਰਵਣ ਦਾਸ ਗੱਦੀ ਨਸ਼ੀਨ ਡੇਰਾ ਸੰਤ ਟਹਿਲ ਦਾਸ ਸਲੇਮਟਾਬਰੀ ਲੁਧਿਆਣਾ ਵਾਲਿਆਂ ਨੇ ਦੱਸਿਆ ਕਿ ਸੰਤ ਕ੍ਰਿਪਾਲ ਦਾਸ ਜੀ ਨਮਿੱਤ ਸ਼ਰਧਾਂਜਲੀ ਸਮਾਗਮ 4ਮਈ ਨੂੰ ਡੇਰਾ ਸੱਚਖੰਡ ਸੰਤ ਮਾਹਨ ਦਾਸ ਜੀ, ਭਾਰਟਾ ਗਣੇਸ਼ਪੁਰ (ਹੁਸ਼ਿਆਰਪੁਰ) ਵਿਖੇ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਡੇਰਿਆਂ ਤੋਂ ਸੰਤ-ਮਹਾਪੁਰਸ਼, ਧਾਰਮਿਕ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੇਵਕ ਸ਼ਿਰਕਤ ਕਰਨਗੇ ਅਤੇ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਉਹਨਾ ਦੱਸਿਆ ਕਿ ਸਰਧਾਂਜਲੀ ਸਮਾਗਮ ਵਿੱਚ ਦੇਸ਼ ਵਿਦੇਸ਼ ਵਿੱਚੋਂ ਵੱਡੇ ਪੱਧਰ ਤੇ ਆ ਰਹੀਆਂ ਸੰਗਤਾਂ ਅਤੇ ਭਾਰਤ ਦੇ ਵੱਖ-ਵੱਖ ਪ੍ਰਮੁੱਖ ਡੇਰਿਆਂ ਦੇ ਮੁਖੀਆ ਵਲੋਂ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ । ਉਹਨਾ ਕਿਹਾ ਕਿ ਸੰਤ ਕ੍ਰਿਪਾਲ ਦਾਸ ਜੀ ਨੇ ਆਪਣਾ ਪੂਰਾ ਜੀਵਨ ਮਨੁੱਖਤਾ ਦੀ ਸੇਵਾ ਅਤੇ ਪ੍ਰਭੂ ਭਗਤੀ ਲੇਖੇ ਲਾਇਆ। ਉਹਨਾ ਕਿਹਾ ਕਿ ਸੰਤ ਕ੍ਰਿਪਾਲ ਦਾਸ ਜੀ ਦੇ ਚਲੇ ਜਾਣ ਨਾਲ  ਸੰਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ  ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਗਤਾਂ ਸ਼ਰਧਾਂਜਲੀ ਸਮਾਗਮ ਵਿੱਚ ਹੁੰਮ-ਹੁਮਾ ਕੇ ਪਹੁੰਚਣ ਅਤੇ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ। ਉਹਨਾਂ ਦੱਸਿਆ ਕਿ ਇਸ ਮੌਕੇ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮੌਕਾਪ੍ਰਸਤਾਂ ਲਈ ਪਾਰਟੀ ਅਤੇ ਲੋਕਾਂ ਦੇ ਦਿਲਾਂ ਵਿੱਚ ਕੋਈ ਜਗ੍ਹਾ ਨਹੀਂ: ਜੈ ਕ੍ਰਿਸ਼ਨ ਸਿੰਘ ਰੌੜੀ
Next articleਪੰਜਾਬ ਦੀ ਜਵਾਨੀ ‘ਤੇ ‘ਚਿੱਟੇ’ ਦਾ ਕਹਿਰ ਹੱਸਦੇ-ਖੇਡਦੇ ਘਰ ਹੋ ਰਹੇ ਨੇ ਬਰਬਾਦ ਪ੍ਰਸ਼ਾਸਨ ਬੇਖ਼ਬਰ : ਬਲਜਿੰਦਰ ਸਿੰਘ ਖਾਲਸਾ