ਮੋਹਾਲੀ ਵਿੱਚ ਕਰੋੜਾਂ ਦੇ ਅਮਰੂਦ ਬਾਗ ਘੁਟਾਲੇ ਵਿੱਚ  ਨਵੇਂ ਤੋਂ ਨਵੇਂ ਤੱਥ ਆ ਰਹੇ ਹਨ ਸਾਹਮਣੇ

ਬਲਬੀਰ ਸਿੰਘ ਬੱਬੀ –ਪੰਜਾਬ ਵਿੱਚ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ ਮੋਹਾਲੀ ਵਿੱਚ ਏਅਰਪੋਰਟ ਨੇੜੇ ਪੈਂਦੀਆਂ ਮਹਿੰਗੀਆਂ ਜਮੀਨਾਂ ਅਕਵਾਇਰ ਕੀਤੀਆਂ ਇਹਨਾਂ ਜਮੀਨਾਂ ਨਾਲ ਅਨੇਕਾਂ ਵਿਵਾਦ ਜੁੜੇ। ਇੱਕ ਵਿਵਾਦ ਸੀ ਕਿ ਇਨ੍ਹਾਂ ਜਮੀਨਾਂ ਦੇ ਵਿੱਚ ਅਮਰੂਦ ਦੇ ਬਾਗ ਦਿਖਾ ਕੇ ਲੋਕਾਂ ਤੋਂ ਕਰੋੜਾਂ ਰੁਪਏ ਹੜੱਪ ਲਏ ਸਨ ਇਸ ਮਾਮਲੇ ਵਿੱਚ ਦੋ ਆਈ ਏ ਐਸ ਅਫਸਰਾਂ ਦੀਆਂ ਪਤਨੀਆਂ ਪ੍ਰੋਪਰਟੀ ਡੀਲਰ ਤੇ ਕਈ ਸਰਕਾਰੀ ਅਧਿਕਾਰੀਆਂ ਦੇ ਨਾਮ ਆਏ ਤੇ ਉਹ ਦੋਸ਼ੀ ਵੀ ਹਨ। ਇਸ ਅਮਰੂਦ ਮਾਮਲੇ ਦੀ ਜਾਂਚ ਪੜਤਾਲ ਚੱਲ ਰਹੀ ਹੈ ਤੇ ਪ੍ਰਮੁੱਖ ਅਫਸਰਾਂ ਦੇ ਨਾਮ ਦੀ ਸ਼ਮੂਲੀਅਤ ਵੀ ਪਾਈ ਗਈ ਹੈ।
    ਹੁਣ ਇਸ ਮਾਮਲੇ ਵਿੱਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਪੰਜਾਬ ਅਗੇਸਟ ਕਰੱਪਸ਼ਨ ਦੇ ਮੁਖੀ ਸਤਨਾਮ ਸਿੰਘ ਦਾਊ, ਜਿਸ ਨੇ ਇਸ ਮਾਮਲੇ ਨੂੰ ਬੜੀ ਪ੍ਰਮੁਖਤਾ ਤੇ ਨਿਡਰਤਾ ਦੇ ਨਾਲ ਨੰਗਾ ਕੀਤਾ ਤੇ ਸਤਨਾਮ ਸਿੰਘ ਦਾਊ ਦੀ ਟੀਮ ਦੇ ਨਾਲ ਹੀ ਇਸ ਵੱਡੇ ਘੁਟਾਲੇ ਦਾ ਪਰਦਾਫਾਸ਼ ਹੋਇਆ ਸੀ। ਉਨਾਂ ਨੇ ਇਸ ਕੇਸ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਸਬੂਤ ਖਤਰੇ ਮੁੱਲ ਲੈ ਕੇ ਸਾਹਮਣੇ ਲਿਆਂਦੇ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਅਮਰੂਦ ਘਟਾਲੇ ਸਬੰਧੀ ਕੇਸ ਦਰਜ ਕੀਤਾ ਗਿਆ ਸੀ ਤੇ ਇਸ ਉੱਤੇ ਕਾਰਵਾਈ ਹੋ ਰਹੀ ਹੈ। ਅਦਾਲਤ ਦੇ ਹੁਕਮਾਂ ਉੱਤੇ ਪੰਜਾਬ ਸਰਕਾਰ ਦੇ ਖਾਤੇ ਵਿੱਚ ਕਰੋੜਾਂ ਰੁਪਏ ਜਮਾਂ ਵੀ ਕਰਵਾਏ ਗਏ ਹਨ ਹੁਣ ਮਸਲਾ ਹੋਰ ਹੀ ਪਾਸੇ ਨੂੰ ਜਾ ਰਿਹਾ ਹੈ ਜਦੋਂ ਇਸ ਅਮਰੂਦ ਬਾਗ ਘੁਟਾਲੇ ਨੂੰ ਨੰਗਾ ਕਰਨ ਵਾਲੇ ਸਤਨਾਮ ਸਿੰਘ ਦਾਊ ਨੂੰ ਹੀ ਗਲਤ ਨਿਗ੍ਹਾ ਦੇ ਨਾਲ ਦੇਖਿਆ ਜਾ ਰਿਹਾ ਹੈ ਇਹ ਸਭ ਕੁਝ ਸਰਕਾਰੀ ਅਫਸਰਸ਼ਾਹੀ ਤੇ ਹੋਰ ਲੋਕਾਂ ਇਸ਼ਾਰਿਆਂ ਉੱਤੇ ਹੋ ਰਿਹਾ ਹੈ ਇਸ ਸਬੰਧੀ ਸਤਨਾਮ ਸਿੰਘ ਦਾਊ ਨੇ ਕਿਹਾ ਕਿ ਮੈਨੂੰ ਇਹ ਖਦਸ਼ਾ ਹੈ ਕਿ ਮੈਨੂੰ ਹੀ ਕਿਸੇ ਗਲਤ ਕੇਸ ਵਿੱਚ ਨਾ ਫਸਾ ਦਿੱਤਾ ਜਾਵੇ ਇਸ ਲਈ ਉਸਨੇ ਇੱਕ ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਲਿਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਜੋ ਅਮਰੂਦ ਬਾਗ ਘੁਟਾਲਾ ਹੋਇਆ ਹੈ ਇਸ ਵਿੱਚ ਜੋ ਵਿਅਕਤੀ ਦੋਸ਼ੀ ਪਾਏ ਜਾ ਰਹੇ ਹਨ ਉਹ ਜਮਾਨਤ ਉੱਤੇ ਬਾਹਰ ਹਨ। ਇਸ ਲਈ ਸਰਕਾਰ ਇਸ ਅਮਰੂਦ ਘੁਟਾਲੇ ਵੱਲ ਧਿਆਨ ਨਾਲ ਕੰਮ ਕਰੇ ਤਾਂ ਕਿ ਦੋਸ਼ੀਆਂ ਨੂੰ ਸਜਾ ਦਿੱਤੀ ਜਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਰਾਲਾ ਦੇ ਰਹਿ ਚੁੱਕੇ ਡੀ ਐਸ ਪੀ ਗਿੱਲ ਵੱਲੋਂ  ਕੀਤੇ ਦੁਰਵਿਹਾਰ ਸਬੰਧੀ  ਜਥੇਬੰਦੀਆਂ ਦਾ ਵਫਦ  ਡੀ ਆਈ  ਜੀ ਲੁਧਿਆਣਾ ਨੂੰ ਮਿਲੇਗਾ – ਰੁਪਾਲੋਂ
Next article*ਮਿੰਨੀ ਕਹਾਣੀ – ਧੀਆਂ ਦਾ ਦਰਦ*