ਲੋਕ ਸਭਾ-ਰਾਜ ਸਭਾ ’ਚ ਨਾਰਾਜ਼ ਵਿਰੋਧੀ ਧਿਰ ਵੱਲੋਂ ਰੌਲੇ-ਰੱਪੇ ਕਾਰਨ ਸਦਨ ਵਾਰ-ਵਾਰ ਮੁਲਤਵੀ ਕਰਨ ਬਾਅਦ ਦਿਨ ਭਰ ਲਈ ਉਠਾਏ

ਨਵੀਂ ਦਿੱਲੀ (ਸਮਾਜ ਵੀਕਲੀ): ਪੈਗਾਸਸ ਜਾਸੂਸੀ ਮਾਮਲੇ ਸਣੇ ਕਈ ਹੋਰ ਮਸਲਿਆਂ ’ਤੇ ਵਿਰੋਧੀ ਧਿਰ ਵੱਲੋਂ ਹੰਗਾਮੇ ਕਾਰਨ ਅੱਜ ਲੋਕ ਸਭਾ ਦੀ ਕਾਰਵਾਈ 12.05 ’ਤੇ 12:30 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਸਦਨ ਬਾਅਦ ਦੁਪਹਿਰ ਦੋ ਵਜੇ ਤੱਕ ਉਠਾਅ ਦਿੱਤਾ ਗਿਆ। ਬਾਅਦ ਵਿੱਚ ਸਦਨ ਨੂੰ ਸਾਰੇ ਦਿਨ ਲਈ ਉਠਾਅ ਦਿੱਤਾ ਗਿਆ।

ਇਸ ਤੋਂ ਪਹਿਲਾਂ ਲੋਕ ਸਭਾ ਵਿੱਚ ਬੀਤੇ ਦਿਨ ਕੁੱਝ ਕਾਂਗਰਸੀ ਮੈਂਬਰਾਂ ਵੱਲੋਂ ਕਾਗਜ਼ ਸੁੱਟਣ ਕਾਰਨ ਸੱਤਾਧਾਰੀ ਤੇ ਵਿਰੋਧੀ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ ਤੇ ਇਸ ਕਾਰਨ ਸਦਨ ਸ਼ੁਰੂ ਹੋਣ ਤੋਂ ਪੰਜ ਮਿੰਟ ਬਾਅਦ ਸਵੇਰੇ 11.30 ਵਜੇ ਤੱਕ ਉਠਾਅ ਦਿੱਤਾ ਗਿਆ ਸੀ। ਇਸ ਦੌਰਾਨ ਵੱਖ ਵੱਖ ਮਸਲਿਆਂ ’ਤੇ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਬਾਅਦ ਦੁਪਹਿਰ ਦੋ ਵਜੇ ਤੱਕ ੁਮਲਤਵੀ ਕਰ ਦਿੱਤੀ ਗਈ। ਹਾਲਾਤ ਨਾ ਸੁਧਰਨ ਕਾਰਨ ਸਦਨ ਦਿਨ ਭਰ ਲਈ ਉਠਾਅ ਦਿੱਤਾ ਗਿਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸਿੰਧੂ ਓਲੰਪਿਕਸ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ
Next articleਮੈਕਸੀਕੋ ’ਚ ਪੈਗਾਸਸ ਸਪਾਈਵੇਅਰ ’ਤੇ ਖਰਚ ਕੀਤੇ ਗਏ 6 ਕਰੋੜ 10 ਲੱਖ ਡਾਲਰ