ਕੁਦਰਤ ਦੀ ਗੋਦ ਵਿੱਚ

(ਸਮਾਜ ਵੀਕਲੀ)

ਕਦੇ ਮੱਕੀ ਦੇ ਟਾਂਡੇ ਦੇ ਉੱਪਰ ,
ਸਾਡਾ ਵੀ ਇੱਕ ਘਰ ਹੁੰਦਾ ਸੀ ।
ਕੁਦਰਤ ਦੇ ਹੱਥ ਡੋਰ ਹੁੰਦੀ ਸੀ ,
ਨਾ ਖਿੜਕੀ ਨਾ ਦਰ ਹੁੰਦਾ ਸੀ ।
ਮੌਕਾ ਵੇਖ ਕੇ ਚੋਗ ਚੁਗਣ ਲਈ ,
ਬੱਸ ਥੋੜਾ੍ ਚਿਰ ਹੀ ਜਾਂਦੀ ਸੀ ;
ਹਰ ਮਾਪਿਆਂ ਵਾਂਗੂੰ ਸਾਡੀ ਮਾਂ ਨੂੰ ,
ਕਾਂ ਕੁੱਤੇ ਬਿੱਲੇ ਦਾ ਡਰ ਹੁੰਦਾ ਸੀ ।

ਮੂਲ ਚੰਦ ਸ਼ਰਮਾ 
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
148024

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਸ ਦੋਹੇ
Next article_ਤੱਕੜੀ_