ਜਲੰਧਰ,ਫਿਲੌਰ,ਗੋਰਾਇਆ,ਅੱਪਰਾ (ਜੱਸੀ) (ਸਮਾਜ ਵੀਕਲੀ) – ਅੱਪਰਾ ਵਿਖੇ ਗੱਲਬਾਤ ਕਰਦਿਆਂ ਅੱਜ ਜਨਾਬ ਸ਼ੌਕਤ ਅਲੀ ਸਾਬਰੀ ਗੱਦੀਨਸ਼ੀਨ ਦਰਗਾਹ ਹਸਤ ਵਲੀ ਸ਼ਾਹ ਜੀ ਥਲਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਅੰਦਰ ਅੱਤ ਦੀ ਗਰਮੀ ਪੈ ਰਹੀ ਹੈ। ਜਿਸ ਕਾਰਣ ਅਸੀਂ ਮਨੁੱਖਾਂ ਲਈ ਤਾਂ ਛਬੀਲਾਂ ਲਗਾ ਰਹੇ ਹਾਂ, ਪ੍ਰੰਤੂ ਪੰਛੀਆਂ ਤੇ ਜਾਨਵਰਾਂ ਲਈ ਕੁਝ ਨਹੀਂ ਸੋਚਦੇ। ਉਨਾਂ ਕਿਹਾ ਕਿ ਉਹ ਵੀ ਇਸ ਕਾਇਨਾਤ ਦਾ ਹਿੱਸਾ ਹਨ, ਇਸ ਲਈ ਸਾਨੂੰ ਉਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਪਸ਼ੂ, ਪੰਛੀ ਤੇ ਜਾਨਵਰ ਵੀ ਸਾਡੀ ਜਿੰਦਗੀ ਦਾ ਹਿੱਸਾ ਹਨ। ਇਸ ਲਈ ਉਨਾਂ ਨੂੰ ਬਚਾਉਣ ਲਈ ਸਾਨੂੰ ਘਰਾਂ ਦੇ ਬਾਹਰ ਤੇ ਘਰਾਂ ਦੀਆਂ ਛੱਤਾਂ ਤੇ ਪਾਣੀ ਰੱਖਣਾ ਚਾਹੀਦਾ ਤੇ ਜੇਕਰ ਹੋ ਸਕੇ ਤਾਂ ਚੋਗੇ ਲਈ ਦਾਣੇ ਜਾਂ ਰੋਟੀ ਵੀ ਰੱਖ ਦੇਣੀ ਚਾਹੀਦੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly