HOME 2026 ਦੇ ਅਸਟਰੇਲੀਆ ਦੇ ਸੀਜ਼ਨ ਵਿੱਚ ਨਵੇਂ ਖਿਡਾਰੀਆਂ ਦੇ ਮੈਚ ਹੋਣਗੇ ਕਿਉਂਕਿ...

2026 ਦੇ ਅਸਟਰੇਲੀਆ ਦੇ ਸੀਜ਼ਨ ਵਿੱਚ ਨਵੇਂ ਖਿਡਾਰੀਆਂ ਦੇ ਮੈਚ ਹੋਣਗੇ ਕਿਉਂਕਿ ਅਸਟਰੇਲੀਆ ਚ ਪਹਿਲਾਂ ਦੀ ਤਰਾਂ ਹੀ ਪੈਣਗੀਆਂ ਕਬੱਡੀਆਂ l

3
ਅਸਟਰੇਲੀਆ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਮਾਂ ਖੇਡ ਕਬੱਡੀ ਅੱਜ ਪੰਜਾਬ ਜਾਂ ਭਾਰਤ ਦੀ ਹੀ ਨਹੀਂ ਪੂਰੇ ਵਿਸ਼ਵ ਦੀ ਦੀ ਧਰਤੀ ਤੇ ਹੀ ਆਪਣੀ ਛਾਪ ਛੱਡ ਚੁੱਕੀ ਹੈ ਜਿੱਥੇ ਕਬੱਡੀ ਨਾਲ ਜੁੜੇ ਹਰ ਇਨਸਾਨ ਨੇ ਖ਼ਾਸ ਕਰ ਵਿਦੇਸ਼ਾਂ ਵਿੱਚ ਵਸਦੇ ਭਰਾਵਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ, ਪਰ; ਜਿਵੇਂ ਜਿਵੇਂ ਕਬੱਡੀ ਨੇ ਤਰੱਕੀ ਕੀਤੀ ਕਿਤੇ ਨਾਂ ਕਿਤੇ ਊਂਣਤਾਈਂਆਂ ਵੀ ਰਹੀਂਆਂ ਅੱਜ ਹਾਲਾਤ ਇਹ ਬਣੇ ਜਿੱਥੇ ਬਹੁਤ ਸਾਰੇ ਵੱਡੇ ਮੇਲੇ ਬੰਦ ਹੋਏ ਓਥੇ ਕੁਝ ਦੇਸਾਂ ਦੀਆਂ  ਫੈਡਰੇਸ਼ਨਾਂ ਨੇ ਕਬੱਡੀ ਨਾਂ ਕਰਵਾਉਣ ਦਾ ਫ਼ੈਸਲਾ ਲਿਆ ਜਿਸ ਨਾਲ ਬਹੁਤ ਸਾਰੇ ਖਿਡਾਰੀ ਜਿੰਨਾ ਦਾ ਸੁਪਨਾ ਵਿਦੇਸ਼ਾਂ ਵਿੱਚ ਖੇਡ ਕੇ ਆਪਣੀ ਖੇਡ ਦੇ ਬਲਬੂਤੇ ਤੇ ਭਵਿੱਖ ਨੂੰ ਸੁਰੱਖਿਅਤ ਕਰਨਾ ਸੀ ਓਨਾ ਦੇ ਸੁਪਨੇ ਟੁੱਟ ਗਏ, ਕਿਉਂਕਿ ਆਰਥਿਕ ਪੱਖ ਤੋਂ ਵੇਖਿਆ ਜਾਵੇ ਤਾਂ ਕੱਬਡੀ ਖਿਡਾਰੀ 90% ਆਮ ਘਰਾਂ ਤੋਂ ਹੀ ਹੁੰਦੇ ਨੇ ਜਿੱਥੇ ਅੱਜ ਇੱਕ ਡਰ ਦਾ ਮਾਹੌਲ ਬਣਾਕੇ ਕਬੱਡੀ ਨੂੰ ਬੰਦ ਕਰਵਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਂਆਂ ਨੇ ਪ੍ਰਧਾਨ ਬੱਬਲੂ ਕੁਰੂਕਸ਼ੇਤਰ  ਅਤੇ  ਗੋਪਾ ਬੈਂਸ  ਦੱਸਿਆ ਇਸ ਵਾਰ ਵੀ ਨਵੇਂ ਖਿਡਾਰੀਆਂ ਦਾ ਮਾਰਚ 2026 ਦਾ ਸੀਜ਼ਨ ਦੇ ਨਾਲ ਨਾਲ-ਨਾਲ ਅਕਤੂਬਰ ਨਵੰਬਰ ਨਵੇ ਖਿਡਾਰੀਆਂ ਨਾਲ ਲੈਸ ਟੀਮਾਂ ਖੇਡਣਗੀਆਂ  ਜਾਣਕਾਰੀ  ਅਸਟਰੇਲੀਆ ਕਬੱਡੀ ਦੇ ਪ੍ਰਧਾਨ ਜੱਗੀ ਉੱਪਲ  ਵੱਲੋ ਦਿੱਤੀ ਗਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਬ ਇੰਸਪੈਕਟਰ ਰਾਮਪਾਲ ਨੇ ਸੰਭਾਲਿਆ ਐਸ.ਐਚ.ਓ. ਸਿਟੀ ਬਲਾਚੌਰ ਦਾ ਚਾਰਜ; ਨਸ਼ਾ ਤਸਕਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ।
Next articleਰਾਮਪੁਰ ਛੰਨਾ ਦੀ ਸੰਗਤ ਨੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਚਾਹ-ਪਾਣੀ ਦਾ ਲੰਗਰ ਲਗਾਇਆ