ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਵਿਖੇ ਮੈਡੀਕਲ ਕੈਂਪ ਲਗਾਇਆ

400 ਤੋ ਵੱਧ ਮਰੀਜ਼ਾਂ ਦੀ ਕੀਤੀ ਗਈ ਜਾਂਚ

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ):- ਅੱਜ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆ ਵਿਖੇ ਗੁਰੂ ਸਾਹਿਬ ਜੀ ਦੇ 648ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਫਰੀ ਮੈਡੀਕਲ ਚੈੱਕ ਅੱਪ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂਆਂ ਦੇ ਨਾਮ ਤੇ ਬਣੇ ਹਸਪਤਾਲ ਹੀ ਮਾਨਵਤਾ ਦਾ ਅਸਲੀ ਭਲਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਬੇਗਮਪੁਰਾ ਦਾ ਜਿਹੜਾ ਸੁਪਨਾ ਸਿਰਜਿਆ ਸੀ ਅਸੀਂ ਇੱਕਜੁੱਟਤਾ ਅਤੇ ਰਲ ਮਿਲ ਕੇ ਉਨ੍ਹਾਂ ਦਾ ਸਪਨਾ ਪੂਰਾ ਕਰ ਸਕਦੇ ਹਾਂ। ਇਸ ਕੈਂਪ ਵਿੱਚ ਦਿਲ ਤੇ ਛਾਤੀ ਹੱਡੀਆਂ ਦੇ ਰੋਗਾਂ ਦੇ ਮਾਹਿਰ, ਦੰਦਾਂ ਦੇ ਮਾਹਿਰ ਡਾਕਟਰ, ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ, ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰ ਤੇ ਅੱਖਾਂ ਦੇ ਬਿਮਾਰੀਆਂ ਦੇ ਮਾਹਿਰ ਡਾਕਟਰ ਵੱਲੋਂ ਘੱਟੋ ਘੱਟ 400 ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ। ਅਤੇ ਦਵਾਈਆਂ ਵੰਡੀਆਂ ਗਈਆਂ ਇਸ ਮੌਕੇ ਸ਼੍ਰੀ ਹੰਸ ਰਾਜ,ਸ਼੍ਰੀ ਜੋਹਨ ਬੰਗਾ, ਸ਼੍ਰੀ ਕਮਲ ਬੰਗਾ,ਸ਼੍ਰੀ ਦੀਪਕ ਪਰਾਸ਼ਰ ਯੂਐਸਏ, ਸ੍ਰੀ ਪ੍ਰੇਮ ਮਲਹੋਤਰਾ, ਡਾ ਨਾਮਦੇਵ ਬੰਗੜ, ਡਾ ਮੁਕੇਸ਼ ਕੁਮਾਰ , ਰਾਜਕੁਮਾਰ ਫਾਰਮਰਸਿਸਟ ਅਤੇ ਲਲਿਤ ਮਹਾਜਨ ਤੇ ਇਸ ਤੋਂ ਇਲਾਵਾ ਬਸਪਾ ਦੇ ਜ਼ਿਲ੍ਹੇ ਦੀ ਪੂਰੀ ਲੀਡਰ ਟੀਮ ਹਾਜ਼ਰ ਹੋਈ। ਇਸ ਮੌਕੇ ਨਵਾਂ ਸ਼ਹਿਰ ਤੋਂ ਮੈਡੀਕਲ ਪ੍ਰੈਕਟੀਸ਼ਨਲ ਐਸੋਸੀਏਸ਼ਨ ਦੇ ਡਾਕਟਰਾਂ ਦੀ ਟੀਮ ਨੇ ਭਰਪੂਰ ਸਹਿਯੋਗ ਦਿੱਤਾ। ਜਿਸ ਵਿੱਚ ਡਾ ਰਾਮ ਜੀ ਦਾਸ ਜ਼ਿਲ੍ਹਾ ਕੈਸ਼ੀਅਰ, ਡਾ ਜਗਦੀਸ਼ ਕਾਹਮਾ, ਬਲਾਕ ਮੁਕੰਦਪੁਰ ਦੇ ਪ੍ਰਧਾਨ ਡਾ ਪੁਰਸ਼ੋਤਮ ਲਾਲ, ਡਾ ਹੰਸ ਲਾਲ ਡਾ ਸੁਨੀਲ ਦੱਤ ਅਤੇ ਸਮੂਹ ਡਾਕਟਰਾਂ ਵੱਲੋਂ ਹਾਜ਼ਰੀ ਭਰੀ ਗਈ। ਇਸ ਮੌਕੇ ਤੇ ਹਸਪਤਾਲ ਦੇ ਟਰਸਟ ਵੱਲੋਂ ਸਮੂਹ ਡਾਕਟਰਾਂ ਨੂੰ ਸਿਰੋਪਾਓ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਡਾ ਉਂਕਾਰ ਸਿੰਘ ਜੀ ਨੂੰ ਮਿਲਿਆ ਬੈਸਟ ਪ੍ਰੈਜ਼ੀਡੈਂਟ ਅਵਾਰਡ।
Next articleਪਰਉਪਕਾਰ ਤੇ ਸਾਹਿਤ ਦਾ ਸੁਮੇਲ…’ਸਮਾਜ ਸੇਵੀ ਲੇਖਿਕਾ ਅੰਦਲੀਬ ਰਾਠੌਰ’