ਚੁੱਪ ਚ’ ਬਵਾਲ

ਸਿਮਰਨਜੀਤ ਕੌਰ ਸਿਮਰ

(ਸਮਾਜ ਵੀਕਲੀ)

ਅੱਖਾਂ ਬੰਦ ਤੇ ਬੁੱਲ੍ਹ ਸੀਤੇ ਨੇ ,
ਚੁੱਪ ਚ’ ਬੜਾ ਬਵਾਲ ਹੁੰਦਾ ਏ।

ਉਂਝ ਤੇ ਦਾਮਨ ਭਰਿਆ ਲੱਗਦੈ,
ਜਦ ਉਹ ਮੇਰੇ ਨਾਲ ਹੁੰਦਾ ਏ ।

ਅੱਥਰੂ ਕੌੜੇ ਸੌਂਦੀ ਨਹੀਂ ਮੈਂ ,
ਨੀਂਦਰ ਵਿੱਚ ਸਵਾਲ ਹੁੰਦਾ ਏ ।

ਸਭ ਕੁਝ ਸਭਨੂੰ ਸ਼ਾਂਤ ਈ ਦਿਸਦੈ,
ਪਰ ਮੇਰੇ ਅੰਦਰ ਭੂਚਾਲ ਹੁੰਦਾ ਏ।

ਮੈਂ ਕੁਝ ਲਿਖਦੀ ਸੀਨਾ ਪੁੱਟ ਕੇ ,
ਉਹ ਆਂਹਦਾ ਕਮਾਲ ਹੁੰਦਾ ਏ।

ਕਿਸਰਾ ਉੱਠਦੈ ਢਿੱਡੋਂ ਲਾਵਾਂ ,
ਹਾਲ ਵੀ ਪਤੈ ਬੇਹਾਲ ਹੁੰਦਾ ਏ ।

ਅੱਖਾਂ ਬੰਦ ਤੇ ਬੁੱਲ੍ਹ ਸੀਤੇ ਨੇ ,
ਚੁੱਪ ਚ’ ਬੜਾ ਬਵਾਲ ਹੁੰਦਾ ਏ।

ਸਿਮਰਨਜੀਤ ਕੌਰ ਸਿਮਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡੇ ਪੁਰਖੇ ਸਾਡੇ ਨਾਇਕ
Next articleਛੋਰ ਚੰਗਾ ਤਲਵਾਰਾਂ ਦਾ