- ਸਮਾਜ ਵੀਕਲੀ ਪਵਨ ਗੁਰੂ ਪਾਣੀ ਪਿਤਾ ਦਾ ਸੰਕਲਪ
- ਸਿੱਖ ਦਾ ਅਰਥ ਹੈ ਸਿੱਖਣ ਵਾਲਾ ਜਗਿਆਸੂ ਜੋਂ ਕੁਦਰਤ ਤੇ ਆਪਣੇ ਬਾਰੇ ਕੁਝ ਸਿੱਖਣਾ ਚਾਹੁੰਦਾ ਹੈ ।ਜੋਂ ਪਰਮਾਤਮਾ ਦੀ ਇਸ ਸੁੰਦਰ ਤੇ ਅਦਭੁੱਤ ਸਿ੍ਸਟੀ ਨੂੰ ਜਾਨਣ ਤੇ ਮਾਣਨ ਲਈ ਉਤਾਵਲਾ ਹੈ ਜੋਂ ਖੁਦ ਦੀ ਹੋਂਦ ਤੇ ਮਨ ਤੂੰ ਜੋਤ ਸਰੂਪ ਹੈ ਦੇ ਮਾਰਗ ਦਾ ਪਾਂਧੀ ਹੈ ਉਸ ਨੂੰ ਸਿੱਖ ਆਖਦੇ ਹਨ ਸਿੱਖ ਦੀ ਕੋਈ ਜਾਤ ਨਹੀਂ ਹੈ ਸਿੱਖ ਦਾ ਕੋਈ ਗੋਤ ਨਹੀਂ ਹੈ ਸਿਖ ਦਾ ਕੋਈ ਭੇਖ ਨਹੀਂ ਹੈ ਸਿੱਖ ਸਾਂਝੀਵਾਲਤਾ ਦਾ ਪ੍ਰਤੀਕ ਹੈ ਸਿੱਖ ਇਕ ਸੰਗਤ ਇੱਕ ਪੰਗਤ ਦਾ ਹਾਮੀ ਹੈ ਸਿੱਖ ਸਿਰਮੌਰ ਸੰਸਥਾ ਹੈ ਸਿੱਖ ਹਰ ਇੱਕ ਦਾ ਬਿਨਾਂ ਭਿੰਨ ਭੇਦ ਸਰਬੱਤ ਦਾ ਭਲਾ ਮੰਗਣ ਵਾਲਾ ਹੈ ਸਿੱਖ ਪਰਮਾਤਮਾ ਦੇ ਨਜ਼ਦੀਕ ਹੈ ਉਹ ਹਰ ਇੱਕ ਵਿੱਚ ਪਰਮਾਤਮਾ ਨੂੰ ਦੇਖਦਾ ਹੈ । ਤੇ ਸਿੱਖ ਗੁਰੂ ਦੇ ਦਸੇ ਮਾਰਗ ਤੇ ਚੱਲਣ ਵਾਲਾ ਪਾਂਧੀ ਹੈ । ਗੁਰੂ ਜੀ ਸਿੱਖ ਨੂੰ ਤਾੜਨਾ ਕਰਦੇ ਹਨ ਕਿ ਜੇ ਸਿੱਖ ਗੁਰੂ ਦੇ ਦੱਸੇ ਰਸਤੇ ਤੋਂ ਭਟਕਾ ਕੇ ਖੁਦ ਦੀ ਮਤ ਭਾਵ ਗੁਰਮਤਿ ਨੂੰ ਛੱਡ ਕੇ ਮਨਮਤਿ ਤੇ ਚੱਲਦਾ ਹੈ ਤਾਂ ਉਹ ਗੁਰੂ ਜੀ ਵਲੋਂ ਬੇਦਖਲ ਹੋ ਜਾਂਦਾ ਹੈ । ਗੁਰੂ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਨੂੰ ਅਖੋਤੀ ਚੱਕਰਾ ਵਿਚੋਂ ਕਢ ਕੇ ਕੁਦਰਤ ਨਾਲ ਜੋੜਦੇ ਹੋਏ ਫ਼ਰਮਾਉਂਦੇ ਹਨ ਪਾਣੀ ਪਿਤਾ ਹੈ ਕਿਉਂਕਿ ਕਿ ਮਨੁੱਖ ਦੇ ਜਿਊਣ ਲਈ ਪਾਣੀ ਦਾ ਸਵਛ ਨਿਰਮਲ ਤੇ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਪਾਣੀ ਦਾ ਅਨਮੋਲ ਤੋਹਫ਼ਾ ਪਰਮਾਤਮਾ ਨੇ ਮਨੁੱਖ ਨੂੰ ਦਿੱਤਾ ਹੈ ਤੇ ਮਨੁੱਖ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਦੀ ਹੋਂਦ ਨੂੰ ਕਾਇਮ ਰੱਖੇ ਜੋਂ ਇਹ ਸੰਕਲਪ ਲੈਂਦਾ ਹੈ ਉਸ ਨੂੰ ਸਿੱਖ ਆਖਦੇ ਹਨ ਜੋਂ ਪਾਣੀ ਨੂੰ ਗੰਧਲਾ ਕਰਦਾ ਹੈ ਪਲੀਤ ਕਰਦਾ ਹੈ ਉਸ ਤੇ ਕੁਦਰਤ ਭਾਵ ਪਰਮਾਤਮਾ ਖੁਸ਼ ਨਹੀਂ ਹੁੰਦਾ ਜਿਸ ਦਾ ਖਮਿਆਜ਼ਾ ਮਨੁੱਖ ਨੂੰ ਭੁਗਤਣਾ ਪੈਂਦਾ ਹੈ ਮਨੁੱਖ ਦੀ ਤਬਾਹੀ ਦਾ ਕਾਰਨ ਮਨੁੱਖ ਦੇ ਮਾੜੇ ਕਰਮ ਹੀ ਹੁੰਦੇ ਹਨ ਪਰ ਮਨੁੱਖ ਇਸ ਦਾ ਦੋਸ਼ ਦੂਸਰਿਆਂ ਸਿਰ ਮੜਦਾ ਹੈ ਇਸੇ ਤਰ੍ਹਾਂ ਮਨੁੱਖ ਲਈ ਪਵਨ ਭਾਵ ਹਵਾ ਗੁਰੂ ਹੈ ਤੇ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਇਸ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਵੇ ਕਿਉਂਕਿ ਇਸ ਤੋਂ ਮਨੁੱਖ ਦੇ ਸਵਾਸ ਚਲਦੇ ਹਨ ਸਵਾਸ ਚਲਣ ਲਈ ਆਕਸੀਜਨ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਸਾਨੂੰ ਸ਼ੁੱਧ ਹਵਾ ਤੋਂ ਪ੍ਰਾਪਤ ਹੁੰਦੀ ਹੈ ਸ਼ੁਧ ਹਵਾ ਮਨੁੱਖ ਦੇ ਕਰਮ ਤੇ ਨਿਰਭਰ ਕਰਦੀ ਹੈ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਇਸ ਲਈ ਹਰੇ ਭਰੇ ਦਖਤ ਕੁਦਰਤ ਦੀ ਝੋਲੀ ਪਾਵੇ ਤਾਂ ਕਿ ਕੁਦਰਤ ਮਨੁੱਖ ਦੀ ਝੋਲੀ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਕਰ ਦਵੇ ਜੋਂ ਮਨੁੱਖ ਇਸ ਸੰਕਲਪ ਨੂੰ ਅਪਣਾਉਂਦੇ ਹਨ ਉਹ ਗੁਰੂ ਕੇ ਸਿੱਖ ਤੇ ਪਰਮਾਤਮਾ ਦੇ ਪੁੱਤਰ ਅਖਵਾਉਂਦੇ ਹਨ।
ਪਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ
ਤਹਿਸੀਲ ਨਕੋਦਰ ਜਿਲਾ ਜਲੰਧਰ
9814601638