(ਸਮਾਜ ਵੀਕਲੀ)
ਮੇਰੇ ਸਾਹਾਂ ਵਿੱਚ ਆ ਕੇ ਨਵੇਂ ਰੰਗ ਭਰ ਸੱਜਣਾ ।
ਮੈਂ ਤਾਂ ਘੁੰਮ ਰਿਹਾ ਹਾਂ ਫਿੱਕੜਾ ਮਲੰਗ ਸੱਜਣਾ।
ਰੰਗ ਭਰ ਦੇਵੀਂ ਸ਼ੋਖ ਜਿਹੀ ਅਦਾਵਾਂ ਵਾਲੇ,
ਮੇਰੀ ਸੋਚ ਸਦਾ ਰਹਿੰਦੀ,ਕੋਰੀ ਨੰਗ ਸੱਜਣਾ ।
ਤੇਰੀ ਹਿੰਮਤਾਂ ਨੂੰ ਸਲਾਮ ਦਿਲੋਂ ਕਰਦਾ ਰਹਾਂ,
ਮੇਰਾ ਹੱਥ ਘੁੱਟੀਂ ਬਣ ਕੇ ਤੂੰ ਨਿਸ਼ੰਗ ਸੱਜਣਾ ।
ਉੱਲੂ ਅਜਗਰਾਂ ਬੜੀ ਅੱਤ ਮਿੱਟੀ ਚੱਕੀ ਹੈ,
ਜਾ ਜੱਜਾਂ ਨੂੰ ਲਿਫਾਈਆਂ ਕਿਸੇ ਢੰਗ ਸੱਜਣਾ ।
ਦਿਨ ਚੜ੍ਹਦੇ ਤੋਂ ਨਿੱਤ ਨਵੀਂ ਰੌਸ਼ਨੀ ਉਡੀਕਾਂ,
ਏਥੇ ਗੁਲਾਮ ਕੀਤਾ ਹੈਗਾ ਅੰਗ ਅੰਗ ਸੱਜਣਾ ।
ਉਹ ਸ਼ਾਬਾਬ ਦੇ ਨਜ਼ਾਰਿਆਂ ‘ਚ ਬੁੱਕ ਰਹੇ ਨੇ,
ਸਾਹ ਲੈਣੇ ਨਾਹੀ ਸੌਖੇ,ਪੂਰੇ ਤੰਗ ਸੱਜਣਾ ।
ਚਿੱਠੀ ਪੱਤਰ,ਵਟਸ ਐਪ ਫੋਨ,ਬੇਕਾਰ ਪਏ,
ਮੁੜ ਵਸੂਲ ਹੁੰਦੇ ਬਣ ਕੇ ਬੇਰੰਗ ਸੱਜਣਾ ।
ਨਾਰੀ-ਸ਼ਕਤੀ ਦਾ ਅਨਰਥ ਰੁਕ ਨਹੀਂ ਰਿਹਾ
ਕੈਈ ਪੁੱਛ ਨਹੀਂ ਹੈ, ਤੋੜੇ ਕੋਈ ਵੰਗ ਸੱਜਣਾ ।
ਦਾਬਾ ਵਿਤਕਰਾ,ਨਿੱਤ ਪਾ ਰਿਹੈ ਲੁੱਡੀਆਂ,
ਜੋ ਕਾਨੂੰਨਾਂ ਤਾਈਂ ਹੋ ਗਿਆ ਅਧਰੰਗ ਸੱਜਣਾ ।
ਏਥੇ ਆਪਾਧਾਪੀ ਖੇਡਾਂ, ਜੋਰਾਵਰ ਖੇਡ ਰਹੇ,
ਦਿਲ ਲੋਭਦੈ ਜਦੋਂ ਜਾਨਾਂ ਲੈਂਦੇ ਮੰਗ ਸੱਜਣਾ ।
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly