ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਗੁਰਦੁਆਰਾ ਸਿੰਘ ਸਭਾ ਪਿੰਡ ਗੌਂਸਗੜ੍ਹ, ਰਾਹੋਂ ਰੋਡ, ਲੁਧਿਆਣਾ ਵਿਖੇ ਫਾਈਟ ਫਾਰ ਰਾਈਟ ਸੁਸਾਇਟੀ (ਰਜਿ:) ਅਤੇ ਜੁਝਾਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਿੱਖ ਸੰਘਰਸ਼ ਦੌਰਾਨ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਭਾਈ ਹਾਕਮ ਸਿੰਘ ਬੱਬਰ ਉਰਫ ਭਾਈ ਬਗੇਲ ਸਿੰਘ ਬੱਬਰ ਅਤੇ ਹਰਬੰਸ ਸਿੰਘ ਬੱਬਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ, ਖੂਨਦਾਨ ਕੈਂਪ, ਫਰੀ ਮੈਡੀਕਲ ਹੋਮਿਓਪੈਥਿਕ ਕੈਂਪ, ਧਾਰਮਿਕ ਪੁਸਤਕਾਂ ਅਤੇ ਨਸ਼ਾ ਛੁਡਾਊ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਮਨੁੱਖਤਾ ਦੇ ਭਲੇ ਲਈ 860ਵਾਂ ਮਹਾਨ ਖੂਨਦਾਨ ਕੈਂਪ ਫਾਇਟ ਫਾਰ ਰਾਈਟ ਸੁਸਾਇਟੀ (ਰਜਿ:) ਦੀ ਪ੍ਰਧਾਨ ਐਡਵੋਕੇਟ ਬੀਬੀ ਸਿਮਰਨਜੀਤ ਕੌਰ ਗਿੱਲ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਡਾ: ਬਲਵਿੰਦਰ ਸਿੰਘ ਜੀ ਮੁੱਖ ਸੇਵਾਦਾਰ ਸੁਖਸਾਗਰ ਟਰੱਸਟ ਵੱਲੋਂ 100 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਸਮੇਂ ਨੌਜਵਾਨਾਂ ਨੂੰ ਨਸ਼ੇ ਦੀ ਦਲ-ਦਲ ਵਿੱਚੋਂ ਕੱਢਣ ਲਈ ਭਾਈ ਰਣਵੀਰ ਸਿੰਘ ਦਲ ਖਾਲਸਾ ਅਤੇ ਭਾਈ ਬਲਜਿੰਦਰ ਸਿੰਘ ਖਾਲਸਾ ਅਯੂਰ ਜੀਵਨ ਆਯੁਰਵੈਦਿਕ ਰਿਸਰਚ ਸੈਂਟਰ ਵੱਲੋਂ ਫਰੀ ਨਸ਼ਾ ਛੁਡਾਊ ਕੈਂਪ ਲਾਇਆ ਗਿਆ ਅਤੇ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਤੇ ਫਰੀ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਸਰਪੰਚ ਜਸਪ੍ਰੀਤ ਸਿੰਘ ਨੇ ਦੱਸਿਆ ਸ਼ਹੀਦਾਂ ਦੀ ਯਾਦ ਵਿੱਚ 60 ਨੌਜਵਾਨਾਂ ਨੇ ਖੂਨਦਾਨ ਕਰਕੇ ਸ਼ਰਧਾ ਭੇਂਟ ਕੀਤੀ। ਇਸ ਮੌਕੇ ਤੇ ਭਾਈ ਹਾਕਮ ਸਿੰਘ ਬੱਬਰ ਦੀ ਸਿੰਘਣੀ ਬੀਬੀ ਜਸਵੀਰ ਕੌਰ ਅਤੇ ਹਰਬੰਸ ਸਿੰਘ ਬੱਬਰ ਦੀ ਸਿੰਘਣੀ ਬੀਬੀ ਜਗਮੋਹਣ ਕੌਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਜਥੇਦਾਰ ਸੁਰਿੰਦਰ ਸਿੰਘ, ਸਰਪੰਚ ਜੱਸੀ ਗਿੱਲ, ਬਲਰਾਜ ਸਿੰਘ ਗਿੱਲ, ਅਮਨਦੀਪ ਸਿੰਘ ਗਿੱਲ, ਸੁਖਵਿੰਦਰ ਸਿੰਘ ਗਿੱਲ, ਗਗਨ ਮਾਨ, ਪ੍ਰਿਤਪਾਲ ਸਿੰਘ, ਸਰਬਜੀਤ ਸਿੰਘ ਪ੍ਰਧਾਨ, ਜਤਿੰਦਰ ਸਿੱਧੂ, ਜੱਗੀ ਗਰੇਵਾਲ, ਗੁਰਿੰਦਰ ਅਟਵਾਲ, ਮਨਪ੍ਰੀਤ ਸਿੰਘ ਚੀਮਾ, ਮਨਦੀਪ ਸਿੰਘ, ਬਿੱਲਾ ਛੀਨਾ, ਜਗਜੀਤ ਸਿੰਘ ਅਟਵਾਲ, ਮਨਜੀਤ ਸਿੰਘ, ਜਸਵਿੰਦਰ ਸਿੰਘ ਖਾਲਸਾ, ਮਲਵਿੰਦਰ ਸਿੰਘ, ਗੁਰਚਰਨ ਸਿੰਘ ਹਵਾਸ, ਦਿਲਬਾਗ ਸਿੰਘ ਗਿੱਲ, ਤਾਜਪਰਮਿੰਦਰ ਸਿੰਘ ਸੋਨੂੰ ਸਰਪੰਚ, ਕਮਲ ਕੁਮਾਰ ਸਰਪੰਚ ਮਾਂਗਟ, ਰਾਜਵੰਤ ਸਿੰਘ ਸਰਪੰਚ ਹਵਾਸ, ਜੋਨੀ ਸਰਪੰਚ ਮੰਗਲੀ, ਜਰਨੈਲ ਸਿੰਘ ਬੂਥਗੜ, ਹਰਜਿੰਦਰ ਸਿੰਘ ਬੂਥਗੜ, ਰਿੰਟੂ ਮਾਂਗਟ, ਗੁਰਨੂਰ ਗਰੇਵਾਲ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


