(ਸਮਾਜ ਵੀਕਲੀ)
ਜੱਗ ਬਹੁ ਭਾਂਤੀ, ਬਹੁ ਰੰਗਾ ਏ,ਉਝ ਜਿਊਣਾ ਕਿਥੇ ਚੰਗਾ ਏ?
ਕਿਤੇ ਹਾਸੇ ਕਿਤੇ ਜੁਦਾਈਆਂ ਨੇ ,ਤਨਹਾਈਆਂ ਝੋਲੀ ਪਾਈਆਂ ਨੇ
ਕਿਤੇ ਖੈਰ ਮੱਕਦਰ ਮਿਲ ਜਾਵੇ, ਬਾਹੀਆਂ ਜੂ ਫੈਲਾਈਆਂ ਨੇ
ਏ ਕੂੰਜਾਂ ਬਣਕੇ ਡਾਰਾਂ ਹੀ , ਖਰੇ ਕਿਹੜੇ ਦੇਸ਼ੋਂ ਆਈਆਂ ਨੇ
ਤੂੰ ਅੱਖਰਾਂ ਵਿੱਚ ਕੀ ਖੁਣਦੈ, ਏ ਨਜ਼ਮਾਂ ਜਾਂ ਰੁਬਾਈਆਂ ਨੇ
ਜਾਂ ਧੁਪੇਂ ਆਉਂਦੇ ਬੁੱਲ੍ਹਿਆਂ ਚੋਂ, ਦਿੱਸੀਆਂ ਜੋ ਪਰਛਾਈਆਂ ਨੇ
ਅੱਖਾਂ ਵਿਚਲੀ ਟਿਪ – ਟਿਪ ਨੇ , ਗੱਲਾਂ ਕੀ ਛੁਪਾਈਆਂ ਨੇ
ਕੁੜੀਆਂ ਕੂੰਜਾਂ ਕੀ ਕਹਿਣਾ,ਏ ਕਿਸ ਮਿੱਟੀ ਦੀਆਂ ਜਾਈਆਂ ਨੇ
ਕਿਤੇ ਹੱਥਾਂ ਦੇ ਛਾਲੇ , ਕਿਤੇ ਪਾਟੀਆਂ ਜਿਹੀਆਂ ਬਿਆਈਆਂ ਨੇ
ਕੁਝ ਆਪਣੇ ਅੰਦਰ ਸਾਹ ਦੱਬਕੇ, ਚੱਲਦੀਆਂ ਘਰ ਕਮਾਈਆਂ ਨੇ
ਸਿਮਰ ਤੇ ਸਿਮਰਨ ਨਹੀਂ ਰਹਿਣਾ, ਏ ਦੋਵੇਂ ਰੋਂਦੀਆਂ ਆਈਆਂ ਨੇ
ਕੁਝ ਬਚਿਆ ਏ ਤੇ ਰੱਬ ਹੋਵੇ,ਉਝ ਸਿਸਕੀਆਂ ਮਸਾਂ ਮੁਕਾਈਆਂ ਨੇ
ਸਿਮਰਨਜੀਤ ਕੌਰ ਸਿਮਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly