ਸੰਵਿਧਾਨ ਕੇ ਸਨਮਾਨ ਮੇਂ ਬੀ ਐਸ ਪੀ ਮੈਦਾਨ ਮੇਂ

ਸੰਵਿਧਾਨ ਕੇ ਸਨਮਾਨ ਮੇਂ ਬੀ ਐਸ ਪੀ ਮੈਦਾਨ ਮੇਂ

(ਸਮਾਜ ਵੀਕਲੀ)- ਦੇਸ਼ ਭਰ ਵਿੱਚ ਸੁਪਰੀਮ ਕੋਰਟ ਵਲੋ ਰਿਜਰਵੇਸ਼ਨ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਦੇ ਵਿਰੋਧ ਵਿੱਚ ਦਿੱਤੇ ਫੈਂਸਲੇ ਤੇ ਕਲਕੱਤਾ ਵਿੱਚ ਡਾ ਮੌਮਿਤਾ ਦੇਬਨਾਥ ਨੂੰ ਦਰਿੰਦਗੀ ਢੰਗ ਨਾਲ ਬਲਾਤਕਾਰ ਕਰਕੇ ਕਤਲ ਕਰਨ ਦੇ ਵਿਰੁੱਧ ਵਿਚ ਦੇਸ਼ ਭਰ ਵਿਆਪਕ ਰੋਸ ਪਾਇਆ ਜਾ ਰਿਹਾ ਹੈ. ਉਪਰੋਕਤ ਘਟਨਾਵਾਂ ਸੰਬੰਧੀ 21 ਅਗਸਤ ਦਿਨ ਬੁਧਵਾਰ ਸਵੇਰੇ 11 ਵਜੇ ਗੜਸੰਕਰ ਚੋਂਕ ਬੰਗਾ ਵਿਖੇ ਇਕਠੇ ਹੋਕੇ ਐਸ ਡੀ ਐਮ ਦਫਤਰ ਪੁਜਕੇ ਬਸਪਾ ਪੰਜਾਬ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੇ ਬੰਗਾ ਹਲਕੇ ਦੀ ਲੀਡਰਸ਼ਿਪ ਦੀ ਅਗਵਾਈ ਵਿੱਚ ਮਾਨਯੋਗ ਦੇਸ਼ ਦੇ ਰਾਸ਼ਟਰਪਤੀ ਜੀ ਦੇ ਨਾਮ ਮੈਮੈਰੰਡਮ ਦਿੱਤਾ ਜਾਵੇਗਾ.

ਅਨੁਸ਼ਾਸਨ ਵਿੱਚ ਰਹਿੰਦੇ ਹੋਏ ਬੰਗਾ ਹਲਕੇ ਦੀ ਸਮੂਚੀ ਲੀਡਰਸ਼ਿਪ ਤੇ ਸਮਰਥਕਾਂ ਨੂੰ ਸਮੇ ਸਿਰ ਪੁਜਣ ਦੀ ਅਪੀਲ ਕੀਤੀ ਜਾਂਦੀ ਹੈ ਇਸ ਮੌਕੇ ਤੇ ਹਲਕਾ ਬੰਗਾ ਦੇ ਪ੍ਰਧਾਨ ਰਾਮ ਲਭਾਇਆ ਜੀ ਹਰਮੇਸ਼ ਵਿਰਦੀ ਜਨਰਲ ਸਕੱਤਰ ਹਲਕਾ ਬੰਗਾ, ਵਿਜੇ ਕੁਮਾਰ ਗੁਣਾਚੌਰ ਸੀਨੀਅਰ ਆਗੂ ਬਸਪਾ ਪਰਕਾਸ਼ ਬੈਂਸ. ਜਸਪਾਲ ਲਧਾਣਾ ਉਚਾਹੋਏ, ਚਮਨ ਲਾਲ ਕਜਲਾ ਬਸਪਾ ਆਗੂ ਹਾਜਰ ਹੋਏ.

Previous articleअंबेडकर भवन जालंधर में, मिशन का 1960 के दशक से हो रहा प्रचार-प्रसार
Next articleSAMAJ WEEKLY = 21/08/2024